ਭਾਰਤੀ ਤੋਂ ਬਾਅਦ ਪਤੀ ਹਰਸ਼ ਲਿੰਬਚਿਆ ਦੀ ਵੀ ਹੋਈ ਗਿਰਫਤਾਰੀ

By Jagroop Kaur - November 22, 2020 11:11 am

ਮੁੰਬਈ : 21 ਨਵੰਬਰ ਨੂੰ ਟੀਵੀ ਇੰਡਸਟਰੀ ਦੀ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੂੰ ਗਿਰਫ਼ਤਾਰ ਕੀਤਾ ਗਿਆ ਸੀ , ਜਿਸ ਤੋਂ ਬਾਅਦ ਨਸ਼ਾ ਲੈਣ ਦੇ ਮਾਮਲੇ ਵਿਚ ਉਸ ਦੇ ਪਤੀ ਹਰਸ਼ ਲਿਮਬਾਚੀਆ ਨੂੰ ਵੀ ਐਨਸੀਬੀ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਪੁਸ਼ਟੀ ਐਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਵੱਲੋਂ ਕੀਤੀ ਗਈ ਹੈ। ਸ਼ਨੀਵਾਰ ਨੂੰ ਭਾਰਤੀ ਅਤੇ ਉਸ ਦੇ ਹਰਸ਼ਾ ਦੇ ਘਰ 'ਤੇ ਐਨ.ਸੀ.ਬੀ. ਨੇ ਰੇਡ ਮਾਰੀ ਸੀ, ਜਿਸ 'ਚ ਉਨ੍ਹਾਂÎ ਦੇ ਘਰੋਂ 'ਚੋ (ਗਾਂਜਾ) ਬਰਾਮਦ ਹੋਇਆ। ਐਨਸੀਬੀ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਹਰਸ਼ ਅਤੇ ਭਾਰਤੀ ਨੇ ਨਸ਼ੇ ਲੈਣ ਦੀ ਗੱਲ ਕਬੂਲ ਕੀਤੀ ਸੀ।

After comedian Bharti Singh, NCB arrests her husband Haarsh Limbachiyaa in  drug case - India News

ਜ਼ਿਕਰਯੋਗ ਹੈ ਕਿ ਘਰ 'ਚ ਗਾਂਜਾ ਮਿਲਣ ਤੋਂ ਬਾਅਦ ਭਾਰਤੀ ਅਤੇ ਹਰਸ਼ ਨੂੰ ਪੁੱਛਗਿੱਛ ਲਈ ਐਨ.ਸੀ.ਬੀ. ਦਫਤਰ ਬੁਲਾਇਆ ਗਿਆ ਸੀ। ਭਾਰਤੀ ਸਿੰਘ ਨੂੰ ਸ਼ਨੀਵਾਰ ਸ਼ਾਮ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਭਾਰਤੀ ਅਤੇ ਹਰਸ਼ ਦੇ ਨੌਕਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਇਸ ਦੇ ਨਾਲ ਹੀ ਇਹ ਵੀ ਪਤਾ ਕੀਤਾ ਗਿਆ ਕਿ ਦੋਵਾਂ ਨੂੰ ਨਸ਼ੀਲੇ ਪਦਾਰਥ ਮਿਲਦੇ ਕਿਥੋਂ ਸਨ ।

live update comedian Bharti Singh and harsh limbachiya arrested by NCB Live  : ड्रग्स केस में भारती और हर्ष की आज कोर्ट में होगी पेशी - News Nation
ਗ੍ਰਿਫਤਾਰੀ ਤੋਂ ਬਾਅਦ ਭਾਰਤੀ ਸਿੰਘ ਨੂੰ ਪੂਰੀ ਰਾਤ ਐਨ.ਸੀ.ਬੀ. ਦਫ਼ਤਰ ਵਿਚ ਰੱਖਿਆ ਗਿਆ । ਭਾਰਤੀ ਦੀ ਮਾਂ ਉਸ ਨੂੰ ਮਿਲਣ ਲਈ ਰਾਤ ਨੂੰ ਐਨ.ਸੀ.ਬੀ. ਦਫ਼ਤਰ ਪਹੁੰਚੀ ਸੀ, ਪਰ ਉਸਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅੱਜ ਭਾਰਤੀ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਹੁਣ ਅਦਾਲਤ ਉਨ੍ਹਾਂ 'ਤੇ ਕੀ ਫੈਸਲਾ ਲੈਂਦੀ ਹੈ ਇਹ ਵੇਖਣਯੋਗ ਹੋਵੇਗਾ।

 

Sushant Death Case: Narcotics Control Bureau Summons Rhea Chakraborty

ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁਡ ਵਿਚ ਨਸ਼ਾ ਅਤੇ ਨਸ਼ੇ ਦੀ ਤਸਕਰੀ ਦੇ ਮਾਮਲੇ ਕਾਫੀ ਸਾਹਮਣੇ ਆਏ , ਜਿਥੇ ਕੁਝ ਮਹੀਨੇ ਤੱਕ ਤਾਂ ਸੁਸ਼ਾਂਤ ਦੀ ਪ੍ਰੇਮਿਕਾ ਰਿਆ ਚੱਕਰਵਰਤੀ ਨੂੰ ਵੀ ਪੁਲਿਸ ਅਤੇ ਐਨਸੀਬੀ ਵੱਲੋਂ ਜਾਂਚ ਲਈ ਅਦਾਲਤਾਂ ਦੇ ਚੱਕਰ ਲਵਾਏ , ਜਿਸ ਤੋਂ ਬਾਅਦ ਕਈ ਵੱਡੇ ਸਿਤਾਰਿਆਂ ਦੇ ਨਾਮ ਨਸ਼ੇ ਦੇ ਸੇਵਨ 'ਚ ਸਾਹਮਣੇ ਆਏ ਸਨ।

adv-img
adv-img