ਕੇਂਦਰ 'ਤੇ ਵਰ੍ਹੇ ਹਰਸਿਮਰਤ ਕੌਰ ਬਾਦਲ, ਕਿਸਾਨਾਂ ਨਾਲ ਹੋ ਰਿਹਾ ਤਸ਼ੱਦਦ ਸ਼ਰਮਨਾਕ

By Jagroop Kaur - February 02, 2021 7:02 pm

ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਹੋਰਨਾਂ ਕਿਸਾਨਾਂ ਰੋਕਣ ਲਈ ਪੁਲਿਸ ਵਲੋਂ ਕੀਤੀ ਗਈ ਸਖ਼ਤੀ 'ਤੇ ਬੋਲਦਿਆਂ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਇਸ ਸਰਕਾਰ ਤੋਂ ਹੈਰਾਨ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨ ਅੰਦੋਲਨ ਵਾਲੀਆਂ ਥਾਵਾਂ ਨੂੰ ਕਿਲ੍ਹੇ 'ਚ ਬਦਲ ਦਿੱਤਾ, ਬੈਰੀਕੇਡ ਲਗਾ ਦਿੱਤੇ, ਕਿਸਾਨਾਂ ਨੂੰ ਰੋਕਣ ਲਈ ਕਿੱਲਾਂ ਲਗਾ ਦਿੱਤੀਆਂ ਅਤੇ ਪੁਲਿਸ ਨੂੰ ਰਾਡਾਂ ਦਿੱਤੀਆਂ ਹਨ|

ਪੜ੍ਹੋ ਹੋਰ ਖ਼ਬਰਾਂ : ਜਲਾਲਾਬਾਦ ‘ਚ ਕਾਂਗਰਸੀ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ‘ਤੇ ਹਮਲਾ , ਕੀਤੀ ਫ਼ਾਇਰਿੰਗ

ਜਿਵੇਂ ਕਿ ਪਾਕਿਸਤਾਨੀ ਉੱਥੇ ਬੈਠੇ ਹਨ। ਬੀਬਾ ਬਾਦਲ ਨੇ ਸਰਕਾਰ ਨੂੰ ਕਿਹਾ ਕਿ ਅੰਦੋਲਨ ਕਰਨ ਵਾਲੇ ਤੁਹਾਡੇ ਲੋਕ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਨਾਲ ਜਿਸ ਤਰ੍ਹਾਂ ਦਾ ਸਲੂਕ ਕੀਤਾ ਜਾ ਰਿਹਾ ਹੈ|Cong goons Attacked on Akali Worker

ਪੜ੍ਹੋ ਹੋਰ ਖ਼ਬਰਾਂ : ਕਿਸਾਨ ਜਥੇਬੰਦੀਆਂ ਦਾ ਐਲਾਨ 6 ਫਰਵਰੀ ਨੂੰ ਪੂਰੇ ‘ਚ ਹੋਵੇਗਾ ਚੱਕਾ ਜਾਮ

ਉਹ ਸ਼ਰਮਨਾਕ ਹੈ।ਇਸ ਦੇ ਨਾਲ ਹੀ ਉਹਨਾਂ ਜਲਾਲਾਬਾਦ ਤੋਂ ਕਾਂਗਰਸੀ ਵਿਧਾਇਕ ਅਤੇ ਉਸ ਦੇ ਪੁੱਤਰ ਦੇ ਇਸ਼ਾਰਿਆਂ 'ਤੇ ਕਾਂਗਰਸ ਦੇ ਗੁੰਡਿਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ 'ਤੇ ਕੀਤਾ ਕਾਤਲਾਨਾ ਹਮਲਾ, ਲੋਕਤੰਤਰ ਦਾ ਸ਼ਰੇਆਮ ਘਾਣ ਹੈ।SAD condemns murderous attack on Akali workers and President Sukhbir Singh Badal

ਅਮਰਿੰਦਰ ਸਿੰਘ ਆਪਣੇ ਮਹਿਲ ਚੋਂ ਤਾਨਾਸ਼ਾਹੀ ਰਵੱਈਆ ਅਪਣਾ ਪੰਜਾਬ ਦੇ ਅਮਨ-ਕਨੂੰਨ ਨੂੰ ਬਰਬਾਦ ਕਰ ਰਿਹਾ ਹੈ। ਮੁੱਖ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣ ਦਾ ਨੈਤਿਕ ਅਧਿਕਾਰ ਉਹ ਹੁਣ ਗੁਆ ਚੁੱਕਿਆ ਹੈ। ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।

former Union Minister 

adv-img
adv-img