ਕਿਸਾਨਾਂ ਅੰਦੋਲਨ ‘ਤੇ ਚਲਦਿਆਂ ਹਰਿਆਣਾ ‘ਚ ਸਖ਼ਤੀ, ਅੰਬਾਲਾ ਤੇ ਪੰਜਾਬ ਨਾਲ ਲੱਗਦੇ ਰਸਤਿਆਂ ‘ਤੇ ਕੀਤੀ ਗਈ ਬੇਰੀਕੇਡਿੰਗ

Farmers protest Dilli Chalo agitation: Punjab farmers gathered near interstate borders against farm laws 2020 as Haryana announced Section 144.

ਕਿਸਾਨਾਂ ਅੰਦੋਲਨ ‘ਤੇ ਚਲਦਿਆਂ ਹਰਿਆਣਾ ‘ਚ ਸਖ਼ਤੀ, ਅੰਬਾਲਾ ਤੇ ਪੰਜਾਬ ਨਾਲ ਲੱਗਦੇ ਰਸਤਿਆਂ ‘ਤੇ ਕੀਤੀ ਗਈ ਬੇਰੀਕੇਡਿੰਗ:ਹਰਿਆਣਾ : ਇਸ ਵੇਲੇ ਸਾਰੇ ਦੇਸ਼ ਵਿਚ ਖ਼ਾਸ ਕਰਕੇ ਪੰਜਾਬ ਅਤੇ ਹਰਿਆਣਾ ਵਿਚ ਕਿਸਾਨ ਅੰਦੋਲਨ ਪੂਰੇ ਸਿਖ਼ਰ ‘ਤੇ ਹੈ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਨੇ ਕੌਮੀ ਪੱਧਰ ‘ਤੇ ਸੰਘਰਸ਼ ਭਖਾਉਣ ਲਈ ਕਿਸਾਨਾਂ ਨੂੰ 26 ਤੇ 27 ਨਵੰਬਰ ਨੂੰ ‘ਦਿੱਲੀ ਚੱਲੋ’ ਦਾ ਸੱਦਾ ਦਿੱਤਾ ਹੋਇਆ ਹੈ। ਪੰਜਾਬ ਭਰ ਤੋਂ ਲੱਖਾਂ ਦੀ ਗਿਣਤੀ ਵਿਚ ਕਿਸਾਨ ਟ੍ਰੈਕਟਰ ਟਰਾਲੀਆਂ ‘ਚ ਤੰਬੂ ਅਤੇ ਰਾਸ਼ਨ ਸਮੱਗਰੀ ਲੈ ਕੇ ਦਿੱਲੀ ਨੂੰ ਕੂਚ ਕਰ ਰਹੇ ਹਨ।

Haryana administration stopped Punjab farmers at the Punjab-Haryana border
ਕਿਸਾਨਾਂ ਅੰਦੋਲਨ ‘ਤੇ ਚਲਦਿਆਂ ਹਰਿਆਣਾ ‘ਚ ਸਖ਼ਤੀ, ਅੰਬਾਲਾ ਤੇ ਪੰਜਾਬ ਨਾਲ ਲੱਗਦੇ ਰਸਤਿਆਂ ‘ਤੇ ਕੀਤੀ ਗਈ ਬੇਰੀਕੇਡਿੰਗ

ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਕੂਚ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਆਪਣੇ ਬਾਰਡਰ ਸੀਲ ਕਰ ਦਿੱਤੇ ਹਨ। ਹਾਲਾਂਕਿ ਕਿਸਾਨਾਂ ਨੇ ਆਪਣੀ ਤਿਆਰੀ ਕਸੀ ਹੋਈ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੱਲੋਂ ਕਿਸਾਨ ਅੰਦੋਲਨ ਦੇ ਚੱਲਦਿਆਂ ਹਰਿਆਣਾ ਦੇ ਬਾਰਡਰ ਸੀਲ ਕਰ ਦਿੱਤੇ ਗਏ ਹਨ, ਉਥੇ ਹੀ ਹਰਿਆਣਾ ਵਿੱਚ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।

Haryana administration stopped Punjab farmers at the Punjab-Haryana border
ਕਿਸਾਨਾਂ ਅੰਦੋਲਨ ‘ਤੇ ਚਲਦਿਆਂ ਹਰਿਆਣਾ ‘ਚ ਸਖ਼ਤੀ, ਅੰਬਾਲਾ ਤੇ ਪੰਜਾਬ ਨਾਲ ਲੱਗਦੇ ਰਸਤਿਆਂ ‘ਤੇ ਕੀਤੀ ਗਈ ਬੇਰੀਕੇਡਿੰਗ

ਪੰਜਾਬ ਦੇ ਕਿਸਾਨ ਪੰਜਾਬ- ਹਰਿਆਣਾ ਬਾਰਡਰ ‘ਤੇ ਪਹੁੰਚੇ ਹਨ। ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਵੱਲੋਂ ਪਟਿਆਲਾ ਸਟੇਟ ਹਾਈਵੇ ‘ਤੇ ਨਾਕਾ ਲਗਾਇਆ ਗਿਆ ਹੈ। ਪੰਜਾਬ ਦੇ ਕਿਸਾਨਾਂ ਨੇ ਕੇਂਦਰ ਅਤੇ ਰਾਜ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ। ਪ੍ਰਸ਼ਾਸ਼ਨ ਨੇ ਪੰਜਾਬ ਦੇ ਕਿਸਾਨਾਂ ਨੂੰ ਬਾਰਡਰ ‘ਤੇ ਰੋਕ ਦਿੱਤਾ ਹੈ। ਇਸ ਦੌਰਾਨ ਐਸਡੀਐਮ ਗੁਹਲਾ ਅਤੇ ਡੀਐਸਪੀ ਗੁਹਲਾ ਮੌਕੇ ‘ਤੇ ਮੌਜੂਦ ਹਨ। ਕਿਸਾਨਾਂ ਦੀ ਦਿੱਲੀ ਯਾਤਰਾ ਦੇ ਮੱਦੇਨਜ਼ਰ ਝੱਜਰ ਪੁਲਿਸ ਨੇ ਸਖ਼ਤੀ ਕੀਤੀ ਹੋਈ ਹੈ। ਅੰਬਾਲਾ ਨੇੜੇ ਮੋਹਰਾ ਤੋਂ ਬਾਅਦ ਕਿਸਾਨਾਂ ਨੇ ਨੈਸ਼ਨਲ ਹਾਈਵੇ ਤੋਂ ਜੀਟੀ ਰੋਡ ਰਾਹੀਂ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੈ।

Haryana administration stopped Punjab farmers at the Punjab-Haryana border
ਕਿਸਾਨਾਂ ਅੰਦੋਲਨ ‘ਤੇ ਚਲਦਿਆਂ ਹਰਿਆਣਾ ‘ਚ ਸਖ਼ਤੀ, ਅੰਬਾਲਾ ਤੇ ਪੰਜਾਬ ਨਾਲ ਲੱਗਦੇ ਰਸਤਿਆਂ ‘ਤੇ ਕੀਤੀ ਗਈ ਬੇਰੀਕੇਡਿੰਗ

ਇਹ ਵੀ ਪੜ੍ਹੋ : ਟਰੈਕਟਰ-ਟਰਾਲੀਆਂ ‘ਤੇ ਸਵਾਰ ਹੋ ਦਿੱਲੀ ‘ਤੇ ਧਾਵਾ ਬੋਲਣਗੇ ਕਿਸਾਨ, ਮਹਿਲਾਂ ਚੌਕ ਤੋਂ ਦਿੱਲੀ ਲਈ ਰਵਾਨਾ ਹੋਏ ਕਿਸਾਨ

ਕਿਸਾਨਾਂ ਦੇ ਦਿੱਲੀ ਕੂਚ ਪ੍ਰੋਗਰਾਮ ‘ਤੇ ਹਰਿਆਣਾ ਸਰਕਾਰ ਨੇ ਸਖ਼ਤੀ ਕਰ ਦਿੱਤੀ ਹੈ। ਇਸ ਦੌਰਾਨ ਹਰਿਆਣਾ ਸਰਕਾਰ ਨੇ ਕਰੀਬ 3 ਦਰਜ਼ਨ ਕਿਸਾਨ ਲੀਡਰਾਂ ਨੂੰ ਜ਼ਬਰਦਸਤੀ ਗ੍ਰਿਫਤਾਰ ਕਰ ਲਿਆ ਹੈ ,ਜੋ ਦਿੱਲੀ ਜਾ ਰਹੇ ਸਨ। ਇਸ ਦੇ ਨਾਲ ਹੀ ਘਰਾਂ ‘ਚ ਛਾਪੇਮਾਰੀ ਕੀਤੀ ਗਈ ਤੇ ਪਰਿਵਾਰਕ ਮੈਂਬਰਾਂ ਨੂੰ ਡਰਾਇਆ-ਧਮਕਾਇਆ ਗਿਆ ਹੈ। ਹੁਣ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਦੇ ਲਈ ਵੀ ਹਰਿਆਣਾ ਸਰਕਾਰ ਨੇ ਵੱਡੀ ਰਣਨੀਤੀ ਤਿਆਰ ਕੀਤੀ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸਰਹੱਦ ਤੇ ਹੀ ਉਨ੍ਹਾਂ ਰੋਕਿਆ ਜਾਵੇਗਾ।

Haryana administration stopped Punjab farmers at the Punjab-Haryana border
ਕਿਸਾਨਾਂ ਅੰਦੋਲਨ ‘ਤੇ ਚਲਦਿਆਂ ਹਰਿਆਣਾ ‘ਚ ਸਖ਼ਤੀ, ਅੰਬਾਲਾ ਤੇ ਪੰਜਾਬ ਨਾਲ ਲੱਗਦੇ ਰਸਤਿਆਂ ‘ਤੇ ਕੀਤੀ ਗਈ ਬੇਰੀਕੇਡਿੰਗ

ਜਾਣਕਾਰੀ ਅਨੁਸਾਰ ਹਰਿਆਣਾ ਸਰਹੱਦ ‘ਤੇ ਕਿਸਾਨਾਂ ਨੂੰ ਰੋਕਣ ਲਈ ਪੂਰੀ ਤਿਆਰੀ ਕੀਤੀ ਗਈ ਹੈ। ਇਸ ਦੌਰਾਨ ਹਰਿਆਣਾਪ੍ਰਸ਼ਾਸ਼ਨ ਵੱਲੋਂ ਜੀਂਦ ਜ਼ਿਲ੍ਹੇ ‘ਚ 30 ਥਾਵਾਂ ‘ਤੇ ਨਾਕੇ ਲਾਏ ਗਏ ਹਨ। ਕਿਸਾਨਾਂ ਅੰਦੋਲਨ ‘ਤੇ ਚਲਦਿਆਂ ਹਰਿਆਣਾ ‘ਚ ਸਖ਼ਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਬਾਰਡਰ ਸੀਲ ਕੀਤੇ ਗਏ ਗਏ ਹਨ ਅਤੇ ਧਾਰਾ 144 ਲਾਗੂ ਕੀਤੀ ਗਈ ਹੈ।ਅੰਬਾਲਾ ਤੇ ਪੰਜਾਬ ਨਾਲ ਲੱਗਦੇ ਰਸਤਿਆਂ ‘ਤੇ ਬੇਰੀਕੇਡਿੰਗ ਕੀਤੀ ਗਈ ਹੈ। ਕਿਸਾਨਾਂ ਦੇ ਦਿੱਲੀ ਕੂਚ ‘ਤੇ ਹਰਿਆਣਾ ਪ੍ਰਸ਼ਾਸ਼ਨ ਵੱਲੋਂ ਸਖ਼ਤ ਪਹਿਰਾ ਦਿੱਤਾ ਜਾ ਰਿਹਾ ਹੈ।

Haryana administration stopped Punjab farmers at the Punjab-Haryana border
ਕਿਸਾਨਾਂ ਅੰਦੋਲਨ ‘ਤੇ ਚਲਦਿਆਂ ਹਰਿਆਣਾ ‘ਚ ਸਖ਼ਤੀ, ਅੰਬਾਲਾ ਤੇ ਪੰਜਾਬ ਨਾਲ ਲੱਗਦੇ ਰਸਤਿਆਂ ‘ਤੇ ਕੀਤੀ ਗਈ ਬੇਰੀਕੇਡਿੰਗ

ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਖੱਟੜ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਦਬਾਉਣ ਲਈ ਹਰ ਹੱਥਕੰਡਾ ਵਰਤਿਆ ਗਿਆ ਹੈ। ਲਗਭਗ 3 ਦਰਜ਼ਨ ਕਿਸਾਨ-ਆਗੂਆਂ ਨੂੰ ਜ਼ਬਰਦਸਤੀ ਗ੍ਰਿਫਤਾਰ ਕੀਤਾ ਗਿਆ। ਘਰਾਂ ‘ਚ ਛਾਪੇਮਾਰੀ ਕੀਤੀ ਗਈ, ਪਰਿਵਾਰਕ ਮੈਂਬਰਾਂ ਨੂੰ ਡਰਾਇਆ-ਧਮਕਾਇਆ ਗਿਆ ਅਤੇ ਹਰਿਆਣਾ ਦੇ ਬਾਰਡਰ-ਸੀਲ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਨਾ ਜਾਣ ਦੇਣ ਲਈ ਰੋਕਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ ਪਰ ਇਨ੍ਹਾਂ ਸਭ ਦੇ ਬਾਵਜੂਦ ਪੰਜਾਬ ਦੇ ਕਿਸਾਨ ਹਰ ਸੰਭਵ ਤਰੀਕੇ ਰਾਹੀਂ ਦਿੱਲੀ ਵੱਲ ਵਧਣਗੇ।
-PTCNews