ਹਰਿਆਣੇ ਦੇ ਕਿਸਾਨਾਂ ਅਤੇ ਔਰਤਾਂ ਨੇ ਖੇਤੀਬਾੜੀ ਦੇ ਰਵਾਇਤੀ ਸੰਦ ਲੈ ਕੇ ਧਰਨੇ ‘ਚ ਕੀਤੀ ਭਰਵੀਂ ਸ਼ਮੂਲੀਅਤ

Haryana farmers and women join dharna over traditional Agricultural implements

ਹਰਿਆਣੇ ਦੇ ਕਿਸਾਨਾਂ ਅਤੇ ਔਰਤਾਂ ਨੇ ਖੇਤੀਬਾੜੀ ਦੇ ਰਵਾਇਤੀ ਸੰਦ ਲੈ ਕੇ ਧਰਨੇ ‘ਚ ਕੀਤੀ ਭਰਵੀਂ ਸ਼ਮੂਲੀਅਤ:ਨਵੀਂ ਦਿੱਲੀ : ਪਕੌੜਾ ਚੌਂਕ ਨੇੜੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਸਟੇਜ ‘ਤੇ ਹਰਿਆਣਾ ਸੂਬੇ ਦੇ ਕਿਸਾਨਾਂ ਅਤੇ ਔਰਤਾਂ ਨੇ ਆਪਣੇ ਖੇਤੀਬਾੜੀ ਦੇ ਰਵਾਇਤੀ ਸੰਦ ਬਲਦ- ਗੱਡਾ, ਹਲ, ਪੰਜਾਲੀ, ਤੰਗਲੀ,ਕਹੀ,ਸੰਲਘ ਅਤੇ ਦਾਤੀਆਂ ਆਦਿ ਲੈ ਕੇ ਧਰਨੇ ਵਿੱਚ ਕੀਤੀ ਭਰਵੀਂ ਸ਼ਮੂਲੀਅਤ ਨਾਲ ਧਰਨਾਕਾਰੀਆਂ ਦੇ ਹੌਸਲੇ ਬੁਲੰਦ ਹੋਏ, ਜਿਸ ਨਾਲ ਧਰਨਾਕਾਰੀਆਂ ਨੇ ਨਾਹਰਿਆਂ ਨਾਲ ਆਕਾਸ਼ ਗੂੰਜਣ ਲਾ ਦਿੱਤਾ।

Haryana farmers and women join dharna over traditional Agricultural implements
ਹਰਿਆਣੇ ਦੇ ਕਿਸਾਨਾਂ ਅਤੇ ਔਰਤਾਂ ਨੇ ਖੇਤੀਬਾੜੀ ਦੇ ਰਵਾਇਤੀ ਸੰਦ ਲੈ ਕੇ ਧਰਨੇ ‘ਚ ਕੀਤੀਭਰਵੀਂ ਸ਼ਮੂਲੀਅਤ

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਅਤੇ ਸਰਕਾਰ ਵਿਚਾਲੇ ਮੀਟਿੰਗ ਖ਼ਤਮ ,ਖੇਤੀ ਕਾਨੂੰਨ ਰੱਦ ਨਾ ਕਰਨ ਉੱਤੇ ਅੜੀ ਸਰਕਾਰ

ਭਰਵੇਂ ਇਕੱਠ ਨੂੰ ਸੂਬਾ ਔਰਤ ਆਗੂ ਹਰਿੰਦਰ ਬਿੰਦੂ, ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੁਦ ਹੀ ਕਮੇਟੀ ਦਾ ਮੈਂਬਰ ਭੁਪਿੰਦਰ ਸਿੰਘ ਮਾਨ ਆਪਣੇ ਬਿਆਨ ‘ਚ ਇਹ ਕਬੂਲ ਕਰਦਾ ਨਜ਼ਰ ਆ ਰਿਹਾ ਹੈ ਕਿ “ਮੈਂ ਕਿਸਾਨ ਹਿੱਤਾਂ ਦੇ ਵਿਰੁੱਧ ਨਹੀਂ ਖੜ੍ਹ ਸਕਦਾ” ਜਿਸ ਦਾ ਮਤਲਬ ਬਣਦਾ ਹੈ ਕਿ ਕਮੇਟੀ ਦੀ ਬਣਤਰ ਹੀ ਕਿਸਾਨ ਹਿੱਤਾਂ ਦੇ ਵਿਰੁੱਧ ਹੈ। ਉਨ੍ਹਾਂ ਨੇ ਇਸ ਘੋਲ ਲਈ ਲੋਕਾਂ ਨੂੰ ਲੰਮਾ ਅਤੇ ਦਮ ਰੱਖ ਕੇ ਲੜ੍ਹਨ ਲਈ ਕਿਹਾ ਅਤੇ 26 ਜਨਵਰੀ ਨੂੰ ਕੀਤੇ ਜਾਣ ਵਾਲੇ ਮਾਰਚ ਨੂੰ ਪੂਰੀ ਤਰ੍ਹਾਂ ਸ਼ਾਂਤਮਈ ਰੱਖਕੇ ਸਰਕਾਰ ‘ਤੇ ਦਬਾਅ ਹੋਰ ਵਧਾਉਣ ਦਾ ਸੱਦਾ ਦਿੱਤਾ।

Haryana farmers and women join dharna over traditional Agricultural implements
ਹਰਿਆਣੇ ਦੇ ਕਿਸਾਨਾਂ ਅਤੇ ਔਰਤਾਂ ਨੇ ਖੇਤੀਬਾੜੀ ਦੇ ਰਵਾਇਤੀ ਸੰਦ ਲੈ ਕੇ ਧਰਨੇ ‘ਚ ਕੀਤੀਭਰਵੀਂ ਸ਼ਮੂਲੀਅਤ

ਧਰਨੇ ਵਿੱਚ ਪੈਨਸ਼ਨਰਜ਼ ਐਸੋਸੀਏਸ਼ਨ ਸੁਨਾਮ ਇਕਾਈ ਵੱਲੋਂ ਜਥੇ ਸਮੇਤ ਹਾਜ਼ਰੀ ਲਗਵਾਈ ਗਈ। ਇਸੇ ਤਰ੍ਹਾਂ ਪੰਜਾਬ ਦੀ ਦੋਧੀ ਯੂਨੀਅਨ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਹਰਜਿੰਦਰ ਸਿੰਘ ਦੇ ਸੱਦੇ ਤਹਿਤ ਬਠਿੰਡਾ ਜ਼ਿਲ੍ਹੇ ਵਿੱਚੋ 20 ਮੋਟਰਸਾਈਕਲਾਂ ਦਾ ਕਾਫ਼ਲਾ ਲੱਗਭਗ 7 ਕੁਇੰਟਲ ਦੁੱਧ ਲੈਣ ਕੇ ਪਹੁੰਚੇ ਕਾਫ਼ਲੇ ਦਾ ਭਰਵਾਂ ਸਵਾਗਤ ਕੀਤਾ ਅਤੇ ਦੋਧੀ ਯੂਨੀਅਨ ਵੱਲੋਂ ਡਟਵੀ ਹਮਾਇਤ ਕਰਨ ਦਾ ਐਲਾਨ ਕੀਤਾ।

Haryana farmers and women join dharna over traditional Agricultural implements
ਹਰਿਆਣੇ ਦੇ ਕਿਸਾਨਾਂ ਅਤੇ ਔਰਤਾਂ ਨੇ ਖੇਤੀਬਾੜੀ ਦੇ ਰਵਾਇਤੀ ਸੰਦ ਲੈ ਕੇ ਧਰਨੇ ‘ਚ ਕੀਤੀਭਰਵੀਂ ਸ਼ਮੂਲੀਅਤ

ਭਰਵੇਂ ਇਕੱਠ ਨੂੰ ਹੋਰਨਾਂ ਤੋਂ ਇਲਾਵਾ ਹਰਿਆਣਾ ਕਿਸਾਨ ਆਗੂ ਵਰਿੰਦਰ ਸਿੰਘ ਹੁੱਡਾ, ਗੁਰਨਾਮ ਸਿੰਘ ਝੱਬਰ, ਬਲਵਾਨ ਭਾਈ, ਜਸਵੰਤ ਸਿੰਘ ਤੋਲਾਵਾਲ, ਮਨਜੀਤ ਸਿੰਘ ਘਰਾਚੋਂ ਅਤੇ ਗੁਰਦੇਵ ਸਿੰਘ ਗੱਜੂਮਾਜਰਾ, ਸੁਦਾਗਰ ਸਿੰਘ ਘੁੜਾਣੀ ਕਲਾਂ ਨੇ ਸੰਬੋਧਨ ਕੀਤਾ।  ਵਿਸ਼ੇਸ ਤੌਰ ਤੇ ਉੱਤਰ ਪ੍ਰਦੇਸ਼ ਤੋਂ ਪਹੁੰਚੀ ਸੰਗੀਤ ਮੰਡਲੀ ਨੇ” ਲੇ ਮਿਸਾਲੇ ਚੱਲ ਪੜੇਂ ਹੈਂ ਲੋਗ ਮੇਰੇ ਗਾਂਓਂ ਕੇ” ਆਦਿ ਗੀਤਾਂ ਨਾਲ ਰੰਗ ਬੰਨ੍ਹਿਆ।
-PTCNews