Sat, Sep 5, 2026
Whatsapp

ਕੋਰੋਨਾ ਕਹਿਰ ਵਿਚਾਲੇ ਹਰਿਆਣਾ 'ਚ ਲੱਗਿਆ ਲੌਕਡਾਊਨ

Reported by:  PTC News Desk  Edited by:  Jagroop Kaur -- May 02nd 2021 03:24 PM -- Updated: May 02nd 2021 03:32 PM
ਕੋਰੋਨਾ ਕਹਿਰ ਵਿਚਾਲੇ ਹਰਿਆਣਾ 'ਚ ਲੱਗਿਆ ਲੌਕਡਾਊਨ

ਕੋਰੋਨਾ ਕਹਿਰ ਵਿਚਾਲੇ ਹਰਿਆਣਾ 'ਚ ਲੱਗਿਆ ਲੌਕਡਾਊਨ

ਕੋਰੋਨਾ ਵਾਇਰਸ ਕਾਰਨ ਵਿਗੜੇ ਹਾਲਾਤ ਨੂੰ ਵੇਖਦੇ ਹੋਏ ਹਰਿਆਣਾ ਸਰਕਾਰ ਵੱਲੋਂ ਸੂਬੇ ਵਿਚ ਅਗਲੇ 7 ਦਿਨਾਂ ਲਈ ਮੁਕੰਮਲ ਲੌਕਡਾਉਨ ਦਾ ਐਲਾਨ ਕਰ ਦਿੱਤਾ ਹੈ। ਸੂਬੇ ਦੇ ਸਿੱਖਿਆ ਤੇ ਸਿਹਤ ਮੰਤਰੀ ਅਨਿਲ ਵਿੱਜ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਕੱਲ੍ਹ ਸੋਮਵਾਰ 3 ਮਈ ਤੋਂ ਅਗਲੇ 7 ਦਿਨਾਂ ਤੱਕ ਸੂਬੇ ਵਿਚ ਮੁਕੰਮਲ ਲੌਕਡਾਊਨ ਲਾਗੂ ਕੀਤਾ ਜਾ ਰਿਹਾ ਹੈ।।Covid-19 hinterland digest: Haryana govt jacks up prices of key commodities | Business Standard News Read More :ਕੋਵਿਡ ਮਰੀਜ਼ਾਂ ਨੂੰ ਲੈ ਕੇ ਜਾਣ ਲਈ ਤੋਲ ਮੋਲ ਕਰਨਾ ਪਵੇਗਾ ਭਾਰੀ , ਜਲੰਧਰ… ਦੱਸ ਦੇਈਏ ਕਿ ਹਰਿਆਣਾ ’ਚ ਵਧਦੇ ਕੋਰੋਨਾ ਮਾਮਲਿਆਂ ਦੇ ਚਲਦੇ ਵੀਰਵਾਰ ਨੂੰ ਹੀ ਹਰਿਆਣਾ ’ਚ ਆਪਦਾ ਪ੍ਰਬੰਧਨ ਅਥਾਰਿਟੀ ਨੇ ਸਾਰੇ ਸੰਸਥਾਨਾਂ ਨੂੰ 31 ਮਈ ਤਕ ਬੰਦ ਰੱਖਣ ਦਾ ਆਦੇਸ਼ ਜਾਰੀ ਕੀਤਾ ਹੈ। ਆਦੇਸ਼ ਅਨੁਸਾਰ, ਹਰਿਆਣਾ ’ਚ ਸਾਰੇ ਸਰਕਾਰੀ, ਗੈਰ-ਸਰਕਾਰੀ ਸਕੂਲ, ਕਾਲਜ, ਆਈ.ਟੀ.ਆਈ., ਲਾਈਬ੍ਰੇਰੀ ਟ੍ਰੇਨਿੰਗ ਇੰਸਟੀਚਿਊਟ ਆਦਿ ਸਭ 31 ਮਈ ਤਕ ਬੰਦ ਰੱਖੇ ਜਾਣਗੇ। Also Read | Second wave of coronavirus in India: PM Narendra Modi a ‘super-spreader’ of COVID-19, says IMA Vice President
ਸ਼ੁੱਕਰਵਾਰ ਦੇ ਮੁਕਾਬਲੇ ਸ਼ਨੀਵਾਰ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਸ਼ੁੱਕਰਵਾਰ ਨੂੰ ਜਿੱਥੇ ਇਨਫੈਕਸ਼ਨ ਦੇ ਚਾਰ ਲੱਖ ਮਾਮਲੇ ਸਾਹਮਣੇ ਆਏ ਸਨ ਉੱਥੇ ਹੀ ਪਿਛਲੇ 24 ਘੰਟਿਆਂ ‘ਚ 3.92 ਲੱਖ ਨਵੇਂ ਕੇਸ ਦਰਜ ਕੀਤੇ ਗਏ ਹਨ। ਇਨਫੈਕਸ਼ਨ ਕਾਰਨ 3,689 ਲੋਕਾਂ ਦੀ ਮੌਤ ਹੋ ਗਈ।
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK