Fri, Apr 26, 2024
Whatsapp

ਕਿਸਾਨਾਂ ਲਈ ਵੱਡਾ ਆਫਰ ,ਇਨ੍ਹਾਂ ਕਿਸਾਨਾਂ ਨੂੰ ਕਰਵਾਈ ਜਾਵੇਗੀ ਮੁਫ਼ਤ ਹਵਾਈ ਯਾਤਰਾ

Written by  Shanker Badra -- October 30th 2018 11:15 AM
ਕਿਸਾਨਾਂ ਲਈ ਵੱਡਾ ਆਫਰ ,ਇਨ੍ਹਾਂ ਕਿਸਾਨਾਂ ਨੂੰ ਕਰਵਾਈ ਜਾਵੇਗੀ ਮੁਫ਼ਤ ਹਵਾਈ ਯਾਤਰਾ

ਕਿਸਾਨਾਂ ਲਈ ਵੱਡਾ ਆਫਰ ,ਇਨ੍ਹਾਂ ਕਿਸਾਨਾਂ ਨੂੰ ਕਰਵਾਈ ਜਾਵੇਗੀ ਮੁਫ਼ਤ ਹਵਾਈ ਯਾਤਰਾ

ਕਿਸਾਨਾਂ ਲਈ ਵੱਡਾ ਆਫਰ ,ਇਨ੍ਹਾਂ ਕਿਸਾਨਾਂ ਨੂੰ ਕਰਵਾਈ ਜਾਵੇਗੀ ਮੁਫ਼ਤ ਹਵਾਈ ਯਾਤਰਾ:ਪੰਜਾਬ ਅਤੇ ਨਾਲ ਲਗਦੇ ਰਾਜਾਂ ਵਿੱਚ ਝੋਨੇ ਦੀ ਰਹਿੰਦ-ਖੁੰਹਦ ਪਰਾਲੀ ਦੀ ਸਾਂਭ ਸੰਭਾਲ ਦਾ ਮੁੱਦਾ ਬਹੁਤ ਗੰਭੀਰ ਹੁੰਦਾ ਜਾ ਰਿਹਾ ਹੈ।ਕਿਸਾਨ ਅਗਲੀ ਫਸਲ ਦੀ ਤਿਆਰੀ ਦੇ ਚੱਕਰ ਵਿੱਚ ਝੋਨੇ ਦੀ ਫਸਲ ਕੱਟਣ ਤੋਂ ਬਾਅਦ ਪਰਾਲੀ ਨੂੰ ਅੱਗ ਲਗਾ ਕੇ ਸਾੜ ਦਿੰਦੇ ਹਨ।ਇਸ ਨਾਲ ਇਸ ਖੇਤਰ ਵਿੱਚ ਪ੍ਰਦੂਸ਼ਣ ਦਾ ਵੱਡਾ ਮਸਲਾ ਖੜ੍ਹਾ ਹੋ ਗਿਆ ਹੈ।ਕਿਸਾਨ ਵੱਡੇ ਖਰਚੇ ਤੋਂ ਬਚਣ ਲਈ ਪਰਾਲੀ ਸਾੜਨ ਨੂੰ ਤਰਜੀਹ ਦਿੰਦੇ ਹਨ।ਦੂਸਰੇ ਪਾਸੇ ਸਰਕਾਰ ਨੇ ਕਾਨੂੰਨੀ ਤੌਰ ’ਤੇ ਪਰਾਲੀ ਸਾੜਨ ’ਤੇ ਰੋਕ ਲਗਾਈ ਹੋਈ ਹੈ।ਪਰਾਲੀ ਸਾੜਨ ਦੀ ਸੂਰਤ ਵਿੱਚ ਕਿਸਾਨਾਂ ’ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਹਰਿਆਣਾ ਵਿੱਚ ਵੀ ਪਰਾਲੀ ਦੀ ਸਾਂਭ ਸੰਭਾਲ ਦਾ ਮੁੱਦਾ ਬਹੁਤ ਗੰਭੀਰ ਹੁੰਦਾ ਜਾ ਰਿਹਾ ਹੈ।ਇਸ ਦੇ ਲਈ ਪਰਾਲੀ ਪ੍ਰਦੂਸ਼ਣ ਤੋਂ ਵੱਧ ਰਹੇ ਖ਼ਤਰੇ ਨੂੰ ਘੱਟ ਕਰਨ ਲਈ ਪਿੰਡ ਘਿਕਾਡਾ ਦੇ ਸਰਪੰਚ ਸੋਮੇਸ਼ ਕਿਸਾਨਾਂ ਲਈ ਇੱਕ ਨਵੀਂ ਯੋਜਨਾ ਦੀ ਸ਼ੁਰੂਆਤ ਕੀਤੀ ਹੈ।ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਪਰਾਲੀ ਨਹੀਂ ਸਾੜਨਗੇ ,ਉਨ੍ਹਾਂ ਕਿਸਾਨਾਂ ਨੂੰ ਅੰਮ੍ਰਿਤਸਰ ਦੀ ਹਵਾਈ ਯਾਤਰਾ ਕਰਾਉਣਗੇ।ਉਨ੍ਹਾਂ ਨੇ ਪੋਸਟਰ ਤੋਂ ਲੈ ਕੇ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਨੂੰ ਚੇਤੰਨ ਕੀਤਾ ਹੈ।ਸਰਕਾਰ ਜਿੱਥੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਤੋਂ ਰੋਕ ਰਹੀ ਹੈ, ਉਥੇ ਹੀ ਸਰਕਾਰੀ ਸੰਸਥਾਵਾਂ ਕਿਸਾਨਾਂ ਨੂੰ ਸਬਸਿਡੀ 'ਤੇ ਮਸ਼ੀਨਰੀ ਮੁਹੱਈਆ ਕਰਵਾ ਰਹੀਆਂ ਹਨ। ਸਰਕਾਰੀ ਅੰਕੜਿਆਂ ਮੁਤਾਬਕ ਚਰਖ਼ੀ ਦਾਦਰੀ ਜ਼ਿਲ੍ਹੇ 'ਚ ਲਗਭਗ ਦੋ ਹਜ਼ਾਰ ਹੈਕਟੇਅਰ 'ਚ ਝੋਨੇ ਦੀ ਕਟਾਈ ਕੀਤੀ ਜਾਂਦੀ ਹੈ,ਜਿਸ ਕਰਕੇ ਝੋਨੇ ਦੀ ਪਰਾਲੀ ਸਾੜਨ ਨਾਲ ਜ਼ਿਲ੍ਹੇ 'ਚ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ।ਇਸ ਕਾਰਨ ਪਿੰਡ 'ਚ ਰਹਿਣ ਵਾਲੇ ਬੁਜ਼ਰਗਾਂ ਤੇ ਬੱਚਿਆਂ ਦਾ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਕਈ ਬਜ਼ੁਰਗ ਪ੍ਰਦੂਸ਼ਣ ਕਾਰਨ ਸਾਹ ਦੀ ਬਿਮਾਰੀ ਤੋਂ ਪੀੜਤ ਹੋ ਚੁੱਕੇ ਹਨ। ਸਰਪੰਚ ਸੋਮੇਸ਼ ਨੇ ਦੱਸਿਆ ਕਿ ਪਿੰਡ ਦੇ ਕਿਸਾਨਾਂ ਨੂੰ ਹਵਾਈ ਯਾਤਰਾ ਦੇ ਨਾਲ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੀ ਮਦਦ ਨਾਲ ਪਰਾਲੀ ਪ੍ਰਬੰਧਨ ਲਈ ਮਸ਼ੀਨਾਂ ਉਪਲੱਬਧ ਕਰਵਾਈਆਂ ਜਾਣਗੀਆਂ। -PTCNews


Top News view more...

Latest News view more...