ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਦੀ ਪਟੀਸ਼ਨ ਖਾਰਿਜ ਹੋਣ ਤੋਂ ਬਾਅਦ ਪਰਿਵਾਰ ਸੁਪਰੀਮ ਕੋਰਟ ਨੂੰ ਕਰੇਗਾ ਅਪੀਲ

aipal's demand for postmortem

ਬੀਤੇ ਦਿਨੀ ਕੋਲਕਾਤਾ ਵਿਖੇ ਪੁਲਿਸ ਵੱਲੋਂ ਕੀਤੇ ਗਏ ਗੈਂਗਸਟਰ ਜੈਪਾਲ ਭੁੱਲਰ ਐਨਕਾਊਂਟਰ ਤੋਂ ਬਾਅਦ ਕਈ ਤੱਥ ਸਾਹਮਣੇ ਆ ਰਹੇ ਹਨ , ਉਥੇ ਹੀ ਇਸ ਐਨਕਾਊਂਟਰ ਤੋਂ ਬਾਅਦ ਪਰਿਵਾਰ ਵੱਲੋਂ ਲਗਾਤਾਰ ਨਾ ਇੰਸਾਫ਼ੀ ਦਾ ਇਲਜ਼ਾਮ ਵੀ ਲਾਇਆ ਜਾ ਰਿਹਾ ਹੈ। ਇਸੇ ਤਹਿਤ ਜੈਪਾਲ ਦੇ ਪੋਸਟਮਾਰਟਮ ਦੀ ਮੰਗ ਨੂੰ ਲੈ ਕੇ ਉਸ ਦੇ ਪਿਤਾ ਸੇਵਾਮੁਕਤ ਇੰਸਪੈਕਟਰ ਭੁਪਿੰਦਰ ਸਿੰਘ ਦੀ ਪਟੀਸ਼ਨ ‘ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 17 ਜੂਨ ਭਾਵ ਅੱਜ ਹੋਣ ਵਾਲੀ ਸੁਣਵਾਈ ਨੂੰ ਠੁਕਰਾ ਦਿੱਤਾ ਹੈ।Read More : ਦੋਸਤਾਂ ਨਾਲ ਗਏ ਨੌਜਵਾਨ ਦੀ ਨਹਿਰ ਚੋਂ ਮਿਲੀ ਲਾਸ਼, ਪੁਲਿਸ ਕਰ ਰਹੀ ਮਾਮਲੇ ਦੀ…

ਹਾਲਾਂਕਿ ਹੁਣ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਹੁਣ ਸੁਪਰੀਮ ਕੋਰਟ ਦਾ ਰੁੱਖ ਕਰਾਂਗੇ। ਪਰਿਵਾਰ ਵੱਲੋਂ ਪੁਲਸ ‘ਤੇ ਜੈਪਾਲ ਭੁੱਲਰ ਦੇ ਝੂਠੇ ਐਂਕਾਊਂਟਰ ਦੇ ਦੋਸ਼ ਲਾਏ ਗਏ ਹਨ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ ਦੇ ਸਰੀਰ ‘ਤੇ ਤਸੀਹਿਆਂ ਦੇ ਕਈ ਨਿਸ਼ਾਨ ਹਨ ਤੇ ਮੁੜ ਪੋਸਟਮਾਰਟਮ ਕਰਵਾ ਕੇ ਸੱਚ ਸਾਹਮਣੇ ਲਿਆਂਦਾ ਜਾਵੇ।

Read More : ਰੋਨਾਲਡੋ ਨੇ ਚਲਦੀ ਕਾਨਫਰੰਸ ‘ਚ ਕੀਤਾ ਕੁਝ ਅਜਿਹਾ ਕਿ ਸ਼ੇਅਰ ਬਾਜ਼ਾਰ…

ਪੰਜਾਬ ਹਰਿਆਣਾ ਕੋਰਟ ਨੇ ਕਿਹਾ ਕਿ ਜਿਥੇ ਇਹ ਕਾਰਵਾਈ ਹੋਈ ਹੈ ਪਰਿਵਾਰ ਉਥੇ ਜਾ ਕੇ ਅਪੀਲ ਕਰ ਸਕਦਾ ਹੈ ਅਤੇਇਹ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ। ਦੱਸ ਦਈਏ ਕਿ ਕੋਲਕਾਤਾ ‘ਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੀ ਲਾਸ਼ ਦਾ ਅਜੇ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਹੈ।Kolkata: Jaipal Singh Bhullar was in plain sight, yet in hiding; none spotted Jaspreet Singh Jassi | Kolkata News - Times of Indiaਜੈਪਾਲ ਭੁੱਲਰ ਦੇ ਪਿਤਾ ਦਾ ਕਹਿਣਾ ਹੈ ਕਿ ਜਦ ਤੱਕ ਲਾਸ਼ ਦਾ ਦੁਬਾਰਾ ਪੋਸਟਮਾਰਟਮ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਆਪਣੇ ਬੇਟੇ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਹਾਲਾਂਕਿ ਇਸ ਤੋਂ ਪਹਿਲਾਂ ਗੈਂਗਸਟਰ ਦੇ ਪਿਤਾ ਭੁਪਿੰਦਰ ਸਿੰਘ ਨੇ ਰਜਿਸਟਰਾਰ ਨੂੰ ਅਰਜ਼ੀ ਦੇ ਕੇ ਕਿਹਾ ਸੀ ਕਿ ਜੈਪਾਲ ਦੇ ਪੋਸਟਮਾਰਟਮ ‘ਤੇ ਛੇਤੀ ਸੁਣਵਾਈ ਕੀਤੀ ਜਾਵੇ ਤੇ ਜਦੋਂ ਤਕ ਪੋਸਟਮਾਰਟਮ ਨਹੀਂ ਹੁੰਦਾ, ਉਦੋਂ ਤਕ ਮ੍ਰਿਤਕ ਦੇਹ ਪੀ.ਜੀ.ਆਈ. ਵਿਖੇ ਰੱਖੀ ਜਾਵੇ।