Thu, Apr 25, 2024
Whatsapp

ਦੋਸਤਾਂ ਨਾਲ ਗਏ ਨੌਜਵਾਨ ਦੀ ਨਹਿਰ ਚੋਂ ਮਿਲੀ ਲਾਸ਼, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

Written by  Jagroop Kaur -- June 16th 2021 06:15 PM -- Updated: June 16th 2021 06:16 PM
ਦੋਸਤਾਂ ਨਾਲ ਗਏ ਨੌਜਵਾਨ ਦੀ ਨਹਿਰ ਚੋਂ ਮਿਲੀ ਲਾਸ਼, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਦੋਸਤਾਂ ਨਾਲ ਗਏ ਨੌਜਵਾਨ ਦੀ ਨਹਿਰ ਚੋਂ ਮਿਲੀ ਲਾਸ਼, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਬੁਧਵਾਰ ਦੀ ਸਵੇਰ ਕੋਟ ਫਤੂਹੀ 'ਚ ਪੈਂਦੇ ਬਿਸਤ ਦੁਆਬ ਨਹਿਰ ਦੇ ਪੁਲ ਦੇ ਕਰੀਬ ਪਿੰਡ ਨੰਗਲ 'ਚ ਇਕ 27 ਸਾਲਾ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੇਲ ਗਈ , ਮਿਲੀ ਜਾਣਕਾਰੀ ਮੁਤਾਬਿਕ ਇਹ ਨੌਜਵਾਨ ਦੇਰ ਸ਼ਾਮ ਨਹਿਰ ਵਿਚ ਡਿੱਗ ਪਿਆ ਸੀ, ਜਿਸ ਦੀ ਲਾਸ਼ ਬਾਅਦ ਮੰਗਲਵਾਰ ਦੁਪਹਿਰ ਪਾਂਸ਼ਟਾ ਦੇ ਕਰੀਬ ਨਹਿਰ ਵਿਚੋਂ ਮਿਲੀ। ਪ੍ਰਾਪਤ ਜਾਣਕਾਰੀ ਅਨੁਸਾਰ 27 ਸਾਲਾ ਸ਼ਰਨਜੀਤ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਪਿਛਲੇ ਇਕ ਸਾਲ ਤੋਂ ਜੀ. ਐੱਨ. ਏ. ਫੈਕਟਰੀ ਰਿਹਾਨਾ ਜੱਟਾਂ ਵਿਖੇ ਨੌਕਰੀ ਕਰਦਾ ਸੀ।27 ਸਾਲਾ ਨੌਜਵਾਨ ਦੀ ਲਾਸ਼ ਨਹਿਰ 'ਚੋਂ ਬਰਾਮਦ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ   Read More : ਰੋਨਾਲਡੋ ਨੇ ਚਲਦੀ ਕਾਨਫਰੰਸ ‘ਚ ਕੀਤਾ ਕੁਝ ਅਜਿਹਾ ਕਿ ਸ਼ੇਅਰ ਬਾਜ਼ਾਰ ‘ਚ ‘ਕੋਕਾ ਕੋਲਾ’ ਨੂੰ ਪਿਆ ਘਾਟਾ  ਸੋਮਵਾਰ ਉਹ ਘਰੋਂ ਫੈਕਟਰੀ ਵਿਖੇ ਆਪਣੇ ਮੋਟਰਸਾਈਕਲ 'ਤੇ ਕੰਮ ’ਤੇ ਗਿਆ। ਜਿਸ ਤੋਂ ਬਾਅਦ ਫੈਕਟਰੀ ਤੋਂ ਵਾਪਸੀ ਸਮੇਂ ਆਪਣੇ ਦੋਸਤਾਂ ਵੱਲ ਕੋਟਫਤੂਹੀ ਦੇ ਆਸਪਾਸ ਕਿਸੇ ਪਿੰਡ ਵਿਚ ਆ ਗਿਆ, ਜਦੋਂ ਉਹ ਦੇਰ ਰਾਤ ਕੰਮ ਤੋਂ ਵਾਪਸ ਘਰ ਨਾ ਪਹੁੰਚਿਆ ਤਾਂ ਉਸ ਦੇ ਫੋਨ ਉੱਪਰ ਸੰਪਰਕ ਨਾ ਹੋਣ ਕਰਕੇ ਪਰਿਵਾਰ ਵੱਲੋਂ ਉਸ ਦੀ ਭਾਲ ਸ਼ੁਰੂ ਕੀਤੀ ਗਈ ਪਰ ਉਸ ਬਾਰੇ ਕੁਝ ਪਤਾ ਨਾ ਲੱਗਿਆ। 27 ਸਾਲਾ ਨੌਜਵਾਨ ਦੀ ਲਾਸ਼ ਨਹਿਰ 'ਚੋਂ ਬਰਾਮਦ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ Read More : ਸ਼ੇਰੇ ਪੰਜਾਬ ਦੀ ਬਰਸੀ ਮੌਕੇ ਪਾਕਿਸਤਾਨ ਨਹੀਂ ਜਾ ਸਕੇਗਾ ਸਿੱਖ ਸ਼ਰਧਾਲੂਆਂ ਦਾ ਜਥਾ

ਉਨ੍ਹਾਂ ਨੂੰ ਸਵੇਰੇ 5 ਕੁ ਵਜੇ ਦੇ ਕਰੀਬ ਪਤਾ ਲੱਗਾ ਕਿ ਉਸ ਦਾ ਮੋਟਰਸਾਈਕਲ ਨੰਬਰ ਪੀ. ਬੀ. 07 ਏ. ਐੱਚ. 0210 ਨਹਿਰ ਕਿਨਾਰੇ ਡਿੱਗਿਆ ਪਿਆ ਹੈ, ਉਸ ਦੇ ਕੋਲ ਉਸ ਦਾ ਬਟੂਆ ਪਿਆ ਹੋਇਆ ਹੈ। ਉਸ ਦੇ ਪੁਲਸ ਵਿਚ ਨੌਕਰੀ ਕਰਦੇ ਭਰਾ ਜਗਤਾਰ ਸਿੰਘ ਅਤੇ ਮ੍ਰਿਤਕ ਦੇ ਫੁੱਫੜ ਨੇ ਪੁਲਸ ਚੌਕੀ ਕੋਟਫਤੂਹੀ ਵਿਖੇ ਏ. ਐੱਸ. ਆਈ. ਬਿਕਰਮਜੀਤ ਸਿੰਘ ਨੂੰ ਇਤਲਾਹ ਦਿੱਤੀ|
ਜਿਨ੍ਹਾਂ ਮੌਕੇ ’ਤੇ ਪੁਲਸ ਪਾਰਟੀ ਨਾਲ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਗੋਤਾਖੋਰਾਂ ਨਾਲ ਸੰਪਰਕ ਕਰਕੇ ਨਹਿਰ ਵਿਚ ਲਾਸ਼ ਦੀ ਭਾਲ ਕੀਤੀ, ਜੋ ਪਾਂਸ਼ਟਾ ਤੋਂ ਅੱਗੇ ਨਹਿਰ ਵਿਚੋਂ ਮਿਲੀ। ਲਾਸ਼ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੁਣ ਇਸ ਮੌਤ ਪਿੱਛੇ ਵਜ੍ਹਾ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਕਿ ਇਹ ਇਕ ਹਾਦਸਾ ਹੈ ਜਾਂ ਫਿਰ ਕੁਝ ਹੋਰ ਤੱਥ ਸਾਹਮਣੇ ਆਵੇਗਾ।

Top News view more...

Latest News view more...