ਰੋਨਾਲਡੋ ਨੇ ਚਲਦੀ ਕਾਨਫਰੰਸ ‘ਚ ਕੀਤਾ ਕੁਝ ਅਜਿਹਾ ਕਿ ਸ਼ੇਅਰ ਬਾਜ਼ਾਰ ‘ਚ ‘ਕੋਕਾ ਕੋਲਾ’ ਨੂੰ ਪਿਆ ਘਾਟਾ

Cristiano Ronaldo

ਖੇਡ ਜਗਤ ਦੀਆਂ ਬੁਲੰਦੀਆਂ ਸ਼ੁਹਨ ਵਾਲੇ ਅਤੇ ਨੌਜਵਾਨ ਖੇਡ ਪ੍ਰੇਮੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਪੁਰਤਗਾਲੀ ਫੁੱਟਬਾਲ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਦੁਨੀਆ ਦੇ ਸਭ ਤੋਂ ਫਿੱਟ ਖਿਡਾਰੀਆਂ ਵਿਚੋਂ ਇਕ ਹਨ। ਰੋਨਾਲਡੋ ਫੁੱਟਬਾਲ ਮੈਦਾਨ ਦੇ ਅੰਦਰ ਅਤੇ ਬਾਹਰ ਦੋਵਾਂ ਜਗ੍ਹਾਵਾਂ ’ਤੇ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ।Watch: Ronaldo removes cola bottles at Euro presser, advises to drink water | Sports News,The Indian Express

Read more :ਪੱਛਮੀ ਬੰਗਾਲ ਦੀਆਂ ਚੋਣਾਂ ‘ਚ ਭੜਕਾਊ ਭਾਸ਼ਣ ਦੇਣ ‘ਤੇ ਕੋਲਕਾਤਾ ਪੁਲਿਸ ਸਵਾਲਾਂ ‘ਚ ਘਿਰਿਆ ਅਦਾਕਾਰ

ਆਪਣੇ ਖੇਡ ਕਰਕੇ ਤਾਂ ਉਹ ਸੁਰਖੀਆਂ ‘ਚ ਰਹਿੰਦੇ ਹੀ ਹਨ ਪਰ ਹੁਣ ਉਹ ਇਕ ਵਾਰ ਫਿਰ ਚਰਚਾ ‘ਚ ਹਨ. ਦਰਅਸਲ ਹੰਗਰੀ ਖ਼ਿਲਾਫ਼ ਪੁਰਤਗਾਲ ਟੀਮ ਦੇ ਯੂਰੋ 2020 ਦੇ ਮੈਚ ਤੋਂ ਪਹਿਲਾਂ ਸਟਾਰ ਸਟ੍ਰਾਈਕਰ ਨੇ ਕੁੱਝ ਅਜਿਹਾ ਕੀਤਾ, ਜਿਸ ਨਾਲ ਦੁਨੀਆ ਦੀ ਦਿੱਗਜ ਕੰਪਨੀ ਕੋਕਾ ਕੋਲਾ ਕੰਪਨੀ ਨੂੰ 29,300 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ।

 

ਦਰਅਸਲ ਮੈਚ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਵਿਚ ਜਿਵੇਂ ਹੀ ਰੋਨਾਲਡੋ ਆਏ, ਉਨ੍ਹਾਂ ਨੇ ਦੇਖਿਆ ਕਿ ਟੇਬਲ ’ਤੇ ਉਨ੍ਹਾਂ ਦੇ ਸਾਹਮਣੇ ਕੋਕਾ ਕੋਲਾ ਦੀਆਂ 2 ਬੋਤਲਾਂ ਰੱਖੀਆਂ ਹੋਈਆਂ ਹਨ। ਸਟਾਰ ਫੁੱਟਬਾਲਰ ਨੇ ਇਹ ਬੋਤਲਾਂ ਹਟਾ ਦਿਤੀਆਂ ਅਤੇ ਪਾਣੀ ਦੀ ਬੌਤਲ ਨੂੰ ਚੁੱਕ ਕੇ ਪ੍ਰਸ਼ੰਸਕਾਂ ਨੂੰ ਕੋਕਾ ਕੋਲ ਦੀ ਬਜਾਏ ਪਾਣੀ ਪੀਣ ਦੀ ਅਪੀਲ ਕੀਤੀ। ਰੋਨਾਲਡੋ ਦੀ ਇਸ ਅਪੀਲ ਦੇ ਬਾਅਦ ਕੋਕਾ ਕੋਲਾ ਬਣਾਉਣ ਵਾਲੀ ਕੰਪਨੀ ਨੂੰ ਭਾਰੀ ਨੁਕਸਾਨ ਚੁੱਕਣਾ ਪਿਆ। ਦਸਣਯੋਗ ਹੈ ਕਿ ਇਹ ਕੰਪਨੀ ਯੂਰੋ ਕੱਪ ਦੀ ਪ੍ਰਾਯੋਜਕ ਵੀ ਹੈ।Cristiano Ronaldo scores twice against Hungary, becomes highest scorer in  Euros | Football News - Hindustan Times

Raed More : ਬਲੈਕ ਫੰਗਸ ਨੇ ਲਈ ਇਕ ਹੋਰ ਜਾਨ, ਨਵੇਂ ਮਾਮਲੇ ਆਏ ਸਾਹਮਣੇ

‘ਦਿ ਡੇਲੀ ਸਟਾਰ’ ਮੁਤਾਬਕ ਰੋਨਾਲਡੋ ਦੀ ਅਪੀਲ ਦੇ ਬਾਅਦ ਕੋਕਾ ਕੋਲਾ ਬਣਾਉਣ ਵਾਲੀ ਕੰਪਨੀ ਦੇ ਸ਼ੇਅਰ 1.6 ਫ਼ੀਸਦੀ ਤੱਕ ਡਿੱਗ ਗਏ। ਕੰਪਨੀ ਦਾ ਮਾਰਕਿਟ ਕੈਪ 242 ਅਰਬ ਡਾਲਰ ਤੋਂ ਘੱਟ ਕੇ 238 ਅਰਬ ਡਾਲਰ ’ਤੇ ਆ ਗਿਆ। ਯਾਨੀ ਕੰਪਨੀ ਨੂੰ ਇਕ ਦਿਨ ਵਿਚ 4 ਅਰਬ ਡਾਲਰ (29,300 ਕਰੋੜ ਰੁਪਏ) ਦਾ ਨੁਕਸਾਨ ਚੁੱਕਣਾ ਪਿਆ।