ਸਿਹਤਮੰਦ ਗੁਣਾਂ ਨਾਲ ਭਰਪੂਰ ਹੁੰਦੇ ਹਨ 'ਚਿਆ ਬੀਜ', ਕਰੋ ਇਸਦਾ ਸੇਵਨ , ਤੰਦਰੁਸਤ ਰੱਖੋ ਜੀਵਨ

By Kaveri Joshi - July 19, 2020 4:07 pm

ਸਿਹਤਮੰਦ ਗੁਣਾਂ ਨਾਲ ਭਰਪੂਰ ਹੁੰਦੇ ਹਨ 'ਚਿਆ ਬੀਜ', ਕਰੋ ਇਸਦਾ ਸੇਵਨ , ਤੰਦਰੁਸਤ ਰੱਖੋ ਜੀਵਨ : ਕੁਦਰਤ ਦੀ ਨਾਯਾਬ ਦੇਣ 'ਚ ਚਿਆ ਬੀਅ ਅਜਿਹੀ ਸ਼ੈਅ ਹੈ , ਜੋ ਤੁਹਾਡੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਨਾਲ ਦਿਮਾਗ਼ ਨੂੰ ਚੁਸਤ ਦਰੁਸਤ ਰੱਖਦੇ ਹਨ।ਪੌਸ਼ਟਿਕ ਤੱਤਾਂ ਅਤੇ ਐਂਟੀਆਕਸੀਡੈਂਟ ਦਾ ਇੱਕ ਅਮੀਰ ਸਰੋਤ ਮੰਨੇ ਜਾਣ ਵਾਲੇ ਚਿਆ ਬੀਜ ( Chia seeds ) ਨੂੰ ਕਿਸੇ ਸੁਪਰ ਫੂਡਜ਼ ਤੋਂ ਘੱਟ ਨਹੀਂ ਜਾਣਿਆਂ ਜਾਂਦਾ।

ਓਮੇਗਾ -3 ਫੈਟੀ ਐਸਿਡ ਦਾ ਸਰਬੋਤਮ ਸਰੋਤ 'ਚਿਆ ਬੀਜ' ਫਾਈਬਰ, ਆਇਰਨ ਅਤੇ ਕੈਲਸ਼ੀਅਮ ਵੀ ਪ੍ਰਦਾਨ ਕਰਦੇ ਹਨ। ਅਸੀਂ ਅਕਸਰ ਮਹਿਲਾਵਾਂ ਨੂੰ ਇਸਦਾ ਜ਼ਿਆਦਾ ਸੇਵਨ ਕਰਦੇ ਦੇਖਿਆ ਹੋਵੇਗਾ , ਖ਼ਾਸਕਰ ਉਹ ਜੋ ਪੀ.ਸੀ.ਓ.ਡੀ ਤੋਂ ਪੀੜਤ ਹਨ , ਉਹਨਾਂ ਨੂੰ ਡਾਕਟਰਾਂ/dietitian ਵੱਲੋਂ ਚਿਆ ਸੀਡਜ਼ ਦੇ ਸੇਵਨ ਲਈ ਕਿਹਾ ਜਾਂਦਾ ਹੈ ।

ਮਿੰਟ ਪ੍ਰਜਾਤੀ ਦੇ ਚਿਆ ਬੀਜ ਆਕਾਰ ਵਿੱਚ ਬਹੁਤ ਛੋਟੇ ਪਰ ਵਧੇਰੇ ਗੁਣਕਾਰੀ ਹਨ। ਰੰਗ ਦੇ ਚਿੱਟੇ, ਭੂਰੇ ਅਤੇ ਕਾਲੇ chia seeds ਮੈਕਸਿਕੋ ਵਿੱਚ ਪਾਏ ਜਾਣ ਵਾਲੇ ਬੀਜ ਹਨ ਜੋ ਕਿ ਸੈਲਵੀਆ ਹਿਸਪਾਨਿਕਾ ਨਾਮ ਦੇ ਰੁੱਖ ‘ਤੇ ਲੱਗਦੇ ਹਨ। ਆਓ ਅੱਜ ਜਾਣੀਏ ਕਿ ਚਿਆ ਬੀਜਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਨ ਨਾਲ ਸਿਹਤ ਨੂੰ ਕਿਹੜੇ-ਕਿਹੜੇ ਲਾਭ ਮਿਲਦੇ ਹਨ।

https://ptcnews-wp.s3.ap-south-1.amazonaws.com/wp-content/uploads/2020/07/WhatsApp-Image-2020-07-11-at-12.23.14-PM.jpeg

ਮੋਟਾਪੇ ਨੂੰ ਕਰਦੇ ਘੱਟ:-

ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਚਿਆ ਬੀਜ ਤੁਹਾਡੇ ਲਈ ਬਹੁਤ ਲਾਭਦਾਇਕ ਹੈ। ਚਿਆ ਬੀਜਾਂ ਵਿੱਚ ਮੌਜੂਦ ਫਾਇਬਰ ਦੇ ਸੇਵਨ ਉਪਰੰਤ ਤੁਹਾਨੂੰ ਕਾਫ਼ੀ ਸਮੇਂ ਤੱਕ ਭੁੱਖ ਨਹੀਂ ਲੱਗਦੀ, ਜਿਸ ਨਾਲ ਤੁਹਾਨੂੰ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ।

ਬਿਮਾਰੀਆਂ ਨਾਲ ਲੜਨ ਦੀ ਸ਼ਕਤੀ 'ਚ ਕਰੇ ਵਾਧਾ -

ਚੀਆ ਬੀਜਾਂ ਵਿੱਚ ਸ਼ਾਮਲ ਐਂਟੀਆੱਕਸੀਡੈਂਟ ਬਿਮਾਰੀਆਂ ਨਾਲ ਲੜਨ ਦੀ ਤਾਕਤ ਪ੍ਰਦਾਨ ਕਰਦੇ ਹਨ।ਸਿਹਤ ਨੂੰ ਤੰਦਰੁਸਤ ਰੱਖਣ 'ਚ ਸਹਾਈ ਇਹ ਪੋਸ਼ਟਿਕ ਬੀਜ ਤੁਹਾਨੂੰ ਬਿਮਾਰੀਆਂ ਤੋਂ ਕੋਸਾਂ ਦੂਰ ਰੱਖਣ 'ਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ , ਇਸ ਲਈ ਕੋਸ਼ਿਸ਼ ਕਰੋ ਕਿ ਤੁਹਾਡੇ ਭੋਜਨ 'ਚ ਰੋਜ਼ਾਨਾ ਥੋੜੀ ਮਾਤਰਾ ਚਿਆ ਬੀਜ ਜ਼ਰੂਰ ਸ਼ਾਮਿਲ ਹੋਣ ।

Cholesterol ਨੂੰ ਰੱਖਦਾ ਕਾਬੂ:-

ਚਿਆ ਦੇ ਬੀਜ ਵਿੱਚ ਅੋਮੇਗਾ- 3 ਬਹੁਤ ਮਾਤਰਾ ਵਿੱਚ ਪਾਇਆ ਜਾਂਦਾ ਹੈ। ਓਮੇਗਾ-3 ਤੇਲ ਸਾਡੇ ਸਰੀਰ ਵਿੱਚ ਕੋਲੈਸਟ੍ਰਾੱਲ ਨੂੰ ਘੱਟ ਕਰਨ ਲਈ ਸਹਾਈ ਹੁੰਦਾ ਹੈ।

ਦਿਲ ਲਈ ਲਾਹੇਵੰਦ:-

ਚੀਆ ਬੀਜ ਦਿਲ ਦੀ ਬਿਮਾਰੀ ਦੇ ਜ਼ੋਖਮ ਨੂੰ ਘੱਟ ਕਰ ਸਕਦੇ ਹਨ, ਇਸ 'ਚ ਕਾਫ਼ੀ ਮਾਤਰਾ 'ਚ ਮੌਜੂਦ ਫਾਈਬਰ, ਪ੍ਰੋਟੀਨ ਅਤੇ ਓਮੇਗਾ -3 ਦਿਲ ਦੀ ਬਿਮਾਰੀ ਤੋੰ ਬਚਾਅ ਲਈ ਵਰਦਾਨ ਰੂਪੀ ਖਜ਼ਾਨਾ ਹਨ।

ਪਾਚਨ ਕਿਰਿਆ ਨੂੰ ਕਰਦੇ ਦਰੁਸਤ:-

ਚੀਆ 'ਚ ਮੌਜੂਦ ਲੋੜੀਂਦੀ ਫਾਈਬਰ ਕਬਜ਼ ਨੂੰ ਰੋਕਦੀ ਹੈ ਅਤੇ ਪਾਚਨ ਕਿਰਿਆ ਨੂੰ ਦਰੁਸਤ ਕਰਦੀ ਹੈ। ਚਿਆ ਦੇ ਬੀਜ ਸਰੀਰ ਅੰਦਰ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਸਹਾਈ ਸਾਬਤ ਹੁੰਦੇ ਹਨ।

https://ptcnews-wp.s3.ap-south-1.amazonaws.com/wp-content/uploads/2020/07/WhatsApp-Image-2020-07-11-at-12.23.45-PM.jpeg

ਅੱਜਕਲ੍ਹ ਤਾਂ ਹੋਟਲ/ਰੈਸਟੋਰੈਂਟ ਅਤੇ ਜੂਸ ਦੀਆਂ ਦੁਕਾਨਾਂ 'ਤੇ ਵੀ 'ਚੀਆ ਸੀਡਜ਼' ਦੀ ਵਰਤੋਂ ਹੋਣ ਲੱਗ ਪਈ ਹੈ । ਚੀਆ ਸੀਡਜ਼ ਪਾਣੀ 'ਚ ਅੱਧਾ ਘੰਟਾ ਭਿਉਂਕੇ ਰੱਖਣ ਤੋਂ ਬਾਅਦ ਤੁਸੀਂ ਇਸਨੂੰ ਆਸਾਨੀ ਨਾਲ ਖਾ ਸਕਦੇ ਹੋ। ਇਹ ਪਾਣੀ ਨੂੰ ਕਾਫੀ ਜਲਦੀ ਸੋਖ ਲੈਂਦੇ ਹਨ।

'ਚੀਆ ਸੀਡਜ਼' ਦਹੀਂ, ਦੁੱਧ,  ਲੱਸੀ, ਯੌਗਰਟ, ਸਮੂਦੀ, ਟੋਮਾਟੋ ਸੂਪ, ਮੈਂਗੋ ਸ਼ੇਕ, ਬਨਾਨਾ ਸ਼ੇਕ, ਡਰਾਈ ਫਰੂਟਸ ਸ਼ੇਕ ਆਦਿ ਦੇ ਇਲਾਵਾ  ਖੀਰ,  ਦਲੀਆ, ਠੰਢੀਆਂ ਸੇਵੀਆਂ, ਫਿਰਨੀ/ਕਸਟਰਡ ,ਨਿੰਬੂ ਸ਼ਿਕੰਜਵੀ ਜਾਂ ਸ਼ੱਕਰ ਸ਼ਰਬਤ/ਸ਼ਹਿਦ ਸ਼ਰਬਤ ਵਿੱਚ ਵੀ ਮਿਲਾਕੇ ਪੀ ਸਕਦੇ ਹੋ। ਪਰ ਧਿਆਨ ਰਹੇ ਸੀਮਤ ਮਾਤਰਾ 'ਚ ਚੀਆ ਬੀਜਾਂ ਦਾ ਸੇਵਨ ਹੀ ਸਾਡੇ ਲਈ ਫ਼ਾਇਦੇਮੰਦ ਹੈ। ਰੋਜ਼ਾਨਾ ਸੀਮਤ ਮਾਤਰਾ 'ਚ ਆਪਣੀ ਖੁਰਾਕ 'ਚ ਸ਼ਾਮਲ ਕਰੋ ਚੀਆ ਬੀਜ਼ , ਇਸਦਾ ਸੇਵਨ ਤੁਹਾਡੇ ਲਈ ਜ਼ਰੂਰ ਲਾਭਕਾਰੀ ਸਿੱਧ ਹੋਵੇਗਾ।

adv-img
adv-img