ਮੁੱਖ ਖਬਰਾਂ

ਕੁੱਲੂ: ਪੈਰਾਗਲਾਇਡਰ ਤੋਂ ਡਿੱਗਣ ਕਾਰਨ ਨੌਜਵਾਨ ਦੀ ਮੌਤ, ਸੋਗ 'ਚ ਡੁੱਬਿਆ ਪਰਿਵਾਰ

By Jashan A -- November 19, 2019 9:29 am

ਕੁੱਲੂ: ਪੈਰਾਗਲਾਇਡਰ ਤੋਂ ਡਿੱਗਣ ਕਾਰਨ ਨੌਜਵਾਨ ਦੀ ਮੌਤ, ਸੋਗ 'ਚ ਡੁੱਬਿਆ ਪਰਿਵਾਰ,ਕੁੱਲੂ: ਹਿਮਾਚਲ ਪ੍ਰਦੇਸ਼ ਦੇ ਕੁੱਲੂ 'ਚ ਉਸ ਸਮੇਂ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਇਥੇ ਇਕ ਟੂਰਿਸਟ ਦੀ ਪੈਰਾਗਲਾਇਡਿੰਗ ਕਰਦੇ ਸਮੇਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 27 ਸਾਲ ਦੇ ਅਰਵਿੰਦ ਦੇ ਤੌਰ 'ਤੇ ਹੋਈ ਹੈ।

ਇਸ ਤੋਂ ਇਲਾਵਾ ਪਾਇਲਟ ਨੂੰ ਵੀ ਸੱਟਾ ਲੱਗੀਆਂ ਹਨ। ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ।

ਹੋਰ ਪੜ੍ਹੋ: ਰਾਜੇਸ਼ ਬੱਗਾ ਤੋਂ ਬਾਅਦ ਤਜਿੰਦਰ ਕੌਰ ਨੇ ਸੰਭਾਲਿਆ ਐਸ.ਸੀ. ਕਮਿਸ਼ਨ ਅਹੁਦਾ

ਪੁਲਿਸ ਮੁਤਾਬਕ ਮ੍ਰਿਤਕ ਅਰਵਿੰਦ ਨੇ ਸੁਰੱਖਿਆ ਬੈਲਟ ਠੀਕ ਨਾਲ ਨਹੀਂ ਬੰਨ੍ਹੀ ਸੀ। ਜਿਸ ਕਾਰਨ ਉਹ ਹੇਠਾਂ ਡਿੱਗ ਗਿਆ। ਉਧਰ ਪੁਲਿਸ ਨੇ ਮ੍ਰਿਤਕ ਦੀ ਪਤਨੀ ਪ੍ਰੀਤੀ ਦੇ ਬਿਆਨ ਦੇ ਆਧਾਰ 'ਤੇ ਆਈ.ਪੀ.ਸੀ. ਦੀ ਧਾਰਾ 336 ਤੇ 304 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

-PTC News

  • Share