ਖੇਡ ਸੰਸਾਰ

16 ਸਾਲਾ ਦੀ Tasnim Mir ਨੇ ਰਚਿਆ ਇਤਿਹਾਸ, ਬਣੀ ਦੁਨੀਆ ਦੀ ਨੰਬਰ ONE ਜੂਨੀਅਰ ਖਿਡਾਰੀ

By Riya Bawa -- January 13, 2022 12:28 pm -- Updated:January 13, 2022 3:45 pm

Tasnim Mir: ਭਾਰਤੀ ਬੈਡਮਿੰਟਨ ਲਈ ਇਹ ਵੱਡੀ ਪ੍ਰਾਪਤੀ ਹੈ। ਨੌਜਵਾਨ ਖਿਡਾਰਨ ਤਸਨੀਮ ਮੀਰ ਬੁੱਧਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ 'ਚ ਦੁਨੀਆ ਦੀ ਨੰਬਰ ਇਕ ਜੂਨੀਅਰ ਖਿਡਾਰਨ ਬਣ ਗਈ ਹੈ। ਗੁਜਰਾਤ ਦੀ ਬੈਡਮਿੰਟਨ ਖਿਡਾਰਨ ਤਸਨੀਮ ਮੀਰ ਨੇ ਇਤਿਹਾਸ ਰਚ ਦਿੱਤਾ ਹੈ। 16 ਸਾਲਾ ਤਸਨੀਮ ਜੂਨੀਅਰ ਬੈਡਮਿੰਟਨ 'ਚ ਦੁਨੀਆ ਦੀ ਨੰਬਰ 1 ਖਿਡਾਰਨ ਬਣ ਗਈ ਹੈ।

ਤਸਨੀਮ ਪਿਛਲੇ ਸਾਲ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਨੰਬਰ 1 ਰੈਂਕਿੰਗ 'ਤੇ ਪਹੁੰਚ ਗਈ ਸੀ। ਇੱਥੋਂ ਤੱਕ ਕਿ ਪੀਵੀ ਸਿੰਧੂ, ਸਾਇਨਾ ਨੇਹਵਾਲ ਵਰਗੇ ਅਨੁਭਵੀ ਖਿਡਾਰੀ ਵੀ ਜੂਨੀਅਰ ਪੱਧਰ 'ਤੇ ਕਦੇ ਵੀ ਨੰਬਰ 1 ਨਹੀਂ ਬਣ ਸਕੇ ਸੀ। ਤਸਨੀਮ ਨੇ ਅੰਡਰ-19 ਪੱਧਰ 'ਤੇ ਦੁਨੀਆ ਦੀ ਨੰਬਰ ਇਕ ਖਿਡਾਰਨ ਬਣ ਕੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਮਹਿਲਾ ਸਿੰਗਲਜ਼ 'ਚ ਕਿੰਨੀ ਚੰਗੀ ਤਰ੍ਹਾਂ ਤਿਆਰ ਹੈ। ਉਸ ਨੂੰ ਲੰਬੇ ਸਮੇਂ ਤੱਕ ਚੱਲਣ ਵਾਲਾ ਖਿਡਾਰੀ ਮੰਨਿਆ ਜਾਂਦਾ ਹੈ। ਉਹ ਹੁਣ ਸਿਰਫ਼ 16 ਸਾਲ ਦੀ ਹੈ।

ਤਸਨੀਮ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਮੈਂ ਇਹ ਨਹੀਂ ਕਹਿ ਸਕਦੀ ਕਿ ਮੈਨੂੰ ਇਹ ਉਮੀਦ ਸੀ। ਮੈਂ ਸੋਚਿਆ ਕਿ ਮੈਂ ਨੰਬਰ 1 ਨਹੀਂ ਬਣ ਸਕਾਂਗੀ ਕਿਉਂਕਿ ਕੋਵਿਡ-19 ਨਾਲ ਟੂਰਨਾਮੈਂਟ ਪ੍ਰਭਾਵਿਤ ਹੋ ਰਹੇ ਹਨ ਪਰ ਮੈਂ ਬੁਲਗਾਰੀਆ, ਫਰਾਂਸ ਤੇ ਬੈਲਜੀਅਮ ਵਿੱਚ ਤਿੰਨ ਈਵੈਂਟ ਜਿੱਤੇ। ਇਸ ਲਈ ਮੈਂ ਸੱਚਮੁੱਚ ਉਤਸ਼ਾਹਿਤ ਤੇ ਖੁਸ਼ ਹਾਂ ਕਿ ਮੈਂ ਆਖਰਕਾਰ ਦੁਨੀਆ ਵਿੱਚ ਨੰਬਰ ਇੱਕ ਬਣ ਗਈ ਹਾਂ। ਇਹ ਮੇਰੇ ਲਈ ਬਹੁਤ ਸ਼ਾਨਦਾਰ ਲਮ੍ਹਾ ਹੈ।

ਤਸਨੀਮ ਮੀਰ ਗੁਜਰਾਤ ਤੋਂ ਆਉਂਦੀ ਹੈ। ਉਸਦੇ ਪਿਤਾ ਗੁਜਰਾਤ ਪੁਲਿਸ ਵਿੱਚ ਸਹਾਇਕ ਸਬ ਇੰਸਪੈਕਟਰ ਹਨ। ਤਸਨੀਮ ਨੇ ਜੂਨੀਅਰ ਅੰਤਰਰਾਸ਼ਟਰੀ ਪੱਧਰ 'ਤੇ ਚਾਰ ਖਿਤਾਬ ਜਿੱਤੇ ਹਨ। ਇਸ ਵਿੱਚ ਬਲਗੇਰੀਅਨ ਜੂਨੀਅਰ ਚੈਂਪੀਅਨਸ਼ਿਪ, ਐਲਪੇਸ ਇੰਟਰਨੈਸ਼ਨਲ ਅਤੇ ਬੈਲਜੀਅਨ ਜੂਨੀਅਰ ਸ਼ਾਮਲ ਹਨ।

-PTC News

  • Share