Thu, Jun 12, 2025
Whatsapp

Holika Dahan 2022: ਜਾਣੋ ਹੋਲਿਕਾ ਦਹਿਨ ਬਾਰੇ ਕੁਝ ਦਿਲਚਪਸ ਗੱਲਾਂ

Reported by:  PTC News Desk  Edited by:  Manu Gill -- March 14th 2022 02:38 PM
Holika Dahan 2022: ਜਾਣੋ ਹੋਲਿਕਾ ਦਹਿਨ ਬਾਰੇ ਕੁਝ ਦਿਲਚਪਸ ਗੱਲਾਂ

Holika Dahan 2022: ਜਾਣੋ ਹੋਲਿਕਾ ਦਹਿਨ ਬਾਰੇ ਕੁਝ ਦਿਲਚਪਸ ਗੱਲਾਂ

Holika Dahan : ਰੰਗਾਂ ਦੇ ਤਿਉਹਾਰ ਹੋਲੀ ਦੇ ਆਉਣ 'ਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਹਰ ਸਾਲ ਲੋਕ ਬਹੁਤ ਉਤਸ਼ਾਹ ਨਾਲ ਹੋਲੀ ਮਨਾਉਦੇ ਹਨ। ਹੋਲੀ ਅਤੇ ਹੋਲਿਕਾ ਦਹਿਨ ਦਾ ਹਿੰਦੂ ਧਰਮ ਵਿੱਚ ਵਿਸ਼ੇਸ਼ ਮਹੱਤਵ ਹੈ। ਹੋਲਿਕਾ ਦਹਿਨ ਉਹ ਤਿਉਹਾਰ ਹੈ ਜਦੋਂ ਅਸੀਂ ਪਾਪ ਅਤੇ ਦੁੱਖ ਨੂੰ ਸਾੜਨ ਲਈ ਅੱਗ ਬਾਲਦੇ ਹਾਂ। ਸਾਡਾ ਸਰੀਰ ਅਤੇ ਸਾਰਾ ਬ੍ਰਹਿਮੰਡ ਪੰਜ ਤੱਤਾਂ ਤੋਂ ਬਣਿਆ ਹੈ ਜਿਨ੍ਹਾਂ ਵਿੱਚੋ ਅੱਗ ਵੀ ਇਕ ਹੈ, ਇਸ ਲਈ ਹੋਲਿਕਾ ਦੀ ਅੱਗ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਹੋਲਿਕਾ ਦਹਿਨ ਫੱਗਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਕੀਤਾ ਜਾਂਦਾ ਹੈ। ਪੂਰਨਮਾਸ਼ੀ ਦੇ ਅਗਲੇ ਦਿਨ ਰੰਗ ਖੇਡਿਆ ਜਾਂਦਾ ਹੈ। ਇਸ ਸਾਲ ਹੋਲਿਕਾ ਦਹਿਨ 17 ਮਾਰਚ, 2022 ਨੂੰ ਕੀਤਾ ਜਾਵੇਗਾ ਅਤੇ 18 ਮਾਰਚ, 2022 ਨੂੰ ਹੋਲੀ ਖੇਡੀ ਜਾਂਦੀ ਹੈ। ਜਾਣੋ-ਹੋਲਿਕਾ-ਦਹਿਨ-ਬਾਰੇ-ਕੁਝ-ਦਿਲਚਪਸ-ਗੱਲਾਂ ਹੋਲਿਕਾ ਦਹਿਨ ਦੀ ਗੱਲ ਕਰੀਏ ਤਾਂ ਇਸ ਦਿਨ ਦਾ ਖਾਸ ਮਹੱਤਵ ਮੰਨਿਆ ਜਾਂਦਾ ਹੈ। ਹੋਲਿਕਾ ਦਹਿਨ ਦਾ ਮੁਹੂਰਤਾ ਬਹੁਤ ਖਾਸ ਹੁੰਦਾ ਹੈ। ਭਾਵੇਂ ਇਸ ਦਿਨ ਪ੍ਰਹਿਲਾਦ ਦੀ ਭੂਆ ਅਤੇ ਹਿਰਣੇਕਸ਼ਿਯਪ ਦੀ ਭੈਣ ਦਾ ਸੰਸਕਾਰ ਹੋਲਿਕਾ ਦਹਿਨ ਵਿੱਚ ਕੀਤਾ ਜਾਂਦਾ ਹੈ, ਪਰ ਜਿਸ ਤਰ੍ਹਾਂ ਰਾਵਣ ਦਾ ਸੰਸਕਾਰ ਪੁੰਨ ਦਾ ਹਿੱਸਾ ਹੈ, ਉਸੇ ਤਰ੍ਹਾਂ ਹੋਲਿਕਾ ਦਹਿਨ ਵੀ ਪਰਮ ਪੁੰਨ ਦਾ ਹਿੱਸਾ ਹੈ। ਸ਼ਾਸਤਰਾਂ ਵਿੱਚ ਹੋਲਿਕਾ ਦਹਿਨ ਦੀ ਅੱਗ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਅਜਿਹੇ 'ਚ ਆਚਾਰੀਆ ਕਮਲ ਨੰਦਲਾਲ ਨੇ ਹੋਲਿਕਾ ਦਹਿਨ ਦੀ ਅੱਗ ਦੇ ਕੁਝ ਵਾਸਤੂ ਉਪਾਅ ਦੱਸੇ ਹਨ, ਜੋ ਤੁਹਾਨੂੰ ਵੱਖਰਾ ਬਣਾ ਸਕਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਵਾਸਤੂ ਟਿਪਸ ਬਾਰੇ- ਜਾਣੋ-ਹੋਲਿਕਾ-ਦਹਿਨ-ਬਾਰੇ-ਕੁਝ-ਦਿਲਚਪਸ-ਗੱਲਾਂ ਜਿੱਥੇ ਵੀ ਜਨਤਕ ਹੋਲਿਕਾ ਸਾੜੀ ਜਾਂਦੀ ਹੈ, ਉੱਥੇ ਪੂਜਾ ਕਰੋ ਅਤੇ ਹੋਲਿਕਾ ਅਗਨੀ ਵਾਸਤੂ ਦੇ 12 ਚੱਕਰ ਲਗਾਓ। ਇਸ ਤੋਂ ਬਾਅਦ ਹੋਲਿਕਾ ਵਿੱਚੋਂ ਇੱਕ ਡੰਡੇ ਨੂੰ ਚੁੱਕ ਕੇ ਆਪਣੇ ਘਰ ਲੈ ਆਓ। ਫਿਰ ਹੋਲਿਕਾ ਦੀ ਅੱਗ ਤੋਂ ਦੀਵਾ ਜਗਾਓ ਅਤੇ ਆਪਣੇ ਘਰ ਲੈ ਆਓ। ਇਸ ਦੀਵੇ ਦੀ ਅਟੁੱਟ ਲਾਟ ਨੂੰ ਘਰ ਦੀ ਦੱਖਣ-ਪੂਰਬ ਦਿਸ਼ਾ ਵਿੱਚ ਲਗਾਤਾਰ 16 ਦਿਨਾਂ ਤੱਕ ਜਗਾਓ। ਅਜਿਹਾ ਕਰਨ ਨਾਲ ਤੁਹਾਨੂੰ ਕਾਫੀ ਲਾਭ ਮਿਲਦਾ ਹੈ। ਇਹ ਵੀ ਪੜ੍ਹੋ: Happy Birthday Farida Jalal : ਸ਼ਰਾਰਤ ਦੀ ਨਾਨੀ ਮਨਾ ਰਹੀ ਹੈ ਆਪਣਾ 73ਵਾਂ ਜਨਮ ਦਿਨ ਹੋਲਿਕਾ ਦਹਿਨ ਦਾ ਸ਼ੁਭ ਸਮਾਂ ਹੋਲਿਕਾ ਦਹਿਨ ਵੀਰਵਾਰ, 17 ਮਾਰਚ, 2022 ਨੂੰ ਰਾਤ 09:06 ਵਜੇ ਤੋਂ 10.16 ਮਿੰਟ ਤੱਕ ਹੋਲਿਕਾ ਦਹਿਨ ਦੀ ਪੂਜਾ ਕਰਨ ਲਈ 01 ਘੰਟਾ 10 ਮਿੰਟ ਹਨ। ਜਾਣੋ-ਹੋਲਿਕਾ-ਦਹਿਨ-ਬਾਰੇ-ਕੁਝ-ਦਿਲਚਪਸ-ਗੱਲਾਂ ਇਸ ਤੋਂ ਬਿਨ੍ਹਾਂ ਨੂੰ ਹੋਲਿਕਾ ਦਹਿਨ ਨੂੰ ਲੈ ਕੇ ਕੁਛ ਮਾਨਤਾਵਾਂ ਵੀ ਹਨ :- ਮੰਨਿਆ ਜਾਂਦਾ ਹੈ ਕਿ ਨਵੀਆਂ ਵਿਆਹੀਆਂ ਕੁੜੀਆਂ ਆਪਣੇ ਸਹੁਰਿਆਂ ਦੀ ਪਹਿਲੀ ਹੋਲੀ ਨਹੀਂ ਦੇਖਦੀਆਂ। ਦਰਅਸਲ, ਹੋਲਿਕਾ ਦਹਿਨ ਦੀ ਅੱਗ ਨੂੰ ਬਲਦੇ ਹੋਏ ਸਰੀਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਭਾਵ ਤੁਸੀਂ ਪੁਰਾਣੇ ਸਾਲ ਦੇ ਸਰੀਰ ਨੂੰ ਸਾੜ ਰਹੇ ਹੋ। ਇਸੇ ਲਈ ਨਵ-ਵਿਆਹੁਤਾ ਔਰਤਾਂ ਨੂੰ ਇਸ ਨੂੰ ਦੇਖਣ ਦੀ ਮਨਾਹੀ ਹੈ। ਇਹ ਉਨ੍ਹਾਂ ਦੇ ਵਿਆਹੁਤਾ ਜੀਵਨ ਲਈ ਚੰਗਾ ਨਹੀਂ ਹੈ। ਇਹ ਵੀ ਪੜ੍ਹੋ: ਕਾਂਗਰਸ ਛੱਡ ਟੀਐੱਮਸੀ 'ਚ ਸ਼ਾਮਲ ਹੋਏ ਸ਼ਤਰੂਘਨ ਸਿਨਹਾ ਇਹ ਵੀ ਮਾਨਤਾ ਹੈ ਕਿ ਜੇਕਰ ਕਿਸੇ ਵਿਅਕਤੀ ਨੇ ਨਵਾਂ ਘਰ ਲਿਆ ਹੈ ਤਾਂ ਉਸ ਨੂੰ ਉੱਥੇ ਪਹਿਲੀ ਹੋਲੀ ਨਹੀਂ ਕਰਨੀ ਚਾਹੀਦੀ। ਨਵੇਂ ਘਰ ਵਿੱਚ ਪਹਿਲੀ ਹੋਲੀ ਮਨਾਉਣਾ ਅਸ਼ੁਭ ਹੈ। -PTC News


Top News view more...

Latest News view more...

PTC NETWORK