Fri, Sep 11, 2026
Whatsapp

ਦਿਲਜੀਤ ਦੋਸਾਂਝ ਤੇ Shehnaaz Gill ਦੀ ਨਵੀਂ ਫਿਲਮ ‘ਹੌਂਸਲਾ ਰੱਖ’ ਦਾ ਟ੍ਰੇਲਰ ਰਿਲੀਜ਼

Reported by:  PTC News Desk  Edited by:  Riya Bawa -- September 27th 2021 06:25 PM -- Updated: September 27th 2021 06:27 PM
ਦਿਲਜੀਤ ਦੋਸਾਂਝ ਤੇ Shehnaaz Gill ਦੀ ਨਵੀਂ ਫਿਲਮ ‘ਹੌਂਸਲਾ ਰੱਖ’ ਦਾ ਟ੍ਰੇਲਰ ਰਿਲੀਜ਼

ਦਿਲਜੀਤ ਦੋਸਾਂਝ ਤੇ Shehnaaz Gill ਦੀ ਨਵੀਂ ਫਿਲਮ ‘ਹੌਂਸਲਾ ਰੱਖ’ ਦਾ ਟ੍ਰੇਲਰ ਰਿਲੀਜ਼

Honsla Rakh : ਬਿੱਗ ਬੌਸ 13 ਵਿੱਚ ਨਜ਼ਰ ਆਉਣ ਵਾਲੀ ਸ਼ਹਿਨਾਜ਼ ਗਿੱਲ (Shehnaaz Gill) ਨੇ ਹੁਣ ਫਿਲਮਾਂ ਵਿੱਚ ਕਦਮ ਰੱਖਿਆ ਹੈ। ਛੇਤੀ ਹੀ ਦਿਲਜੀਤ ਦੋਸਾਂਝ (Diljit Dosanjh) ਦੇ ਨਾਲ ਉਸਦੀ ਫਿਲਮ 'ਹੌਂਸਲਾ ਰੱਖ' (Honsla Rakh) ਰਿਲੀਜ਼ ਹੋਣ ਜਾ ਰਹੀ ਹੈ ਜਿਸ ਵਿੱਚ ਉਹ ਮੁੱਖ ਭੂਮਿਕਾ ਨਿਭਾ ਰਹੀ ਹੈ। ਇਸ ਟਰੇਲਰ ਨੂੰ ਦਿਲਜੀਤ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਜਿਸ ਤਰ੍ਹਾਂ ਦਾ ਫ਼ਿਲਮ ਦਾ ਟਰੇਲਰ ਹੈ, ਉਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਫ਼ਿਲਮ ਵਿੱਚ ਦਰਸ਼ਕਾਂ ਨੂੰ ਹਰ ਤਰ੍ਹਾਂ ਦਾ ਮਸਾਲਾ ਦੇਖਣ ਨੂੰ ਮਿਲੇਗਾ।   'ਹੌਂਸਲਾ ਰੱਖ' ਦਾ ਟ੍ਰੇਲਰ ਫਿਲਮ ਦੇ ਮੁੱਖ ਨਾਇਕ ਦਿਲਜੀਤ ਦੋਸਾਂਝ ਅਤੇ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ ਹੈ, ਪਰ ਸ਼ਹਿਨਾਜ਼ ਗਿੱਲ ਅਜੇ ਵੀ ਸੋਸ਼ਲ ਮੀਡੀਆ ਤੋਂ ਦੂਰ ਹੈ। ਫ਼ਿਲਮ ਦਾ ਟਰੇਲਰ ਦੇਖਣ ਤੋਂ ਬਾਅਦ ਦਿਲਜੀਤ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ। diljit dosanjh shared new poster honsla rakh-min ਦੱਸ ਦੇਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਦਿਲਜੀਤ ਦੋਸਾਂਝ ਸ਼ਹਿਨਾਜ਼ ਗਿੱਲ ਅਤੇ ਸੋਨਮ ਬਾਜਵਾ ਦੇ ਨਾਲ ਇੱਕਠੇ ਕਿਸੇ ਪੰਜਾਬੀ ਫਿਲਮ ਵਿੱਚ ਨਜ਼ਰ ਆਉਣਗੇ। ਗਿੱਪੀ ਗਰੇਵਾਲ ਦੇ ਬੇਟੇ ਸਿੰਦਾ ਸ਼ਿੰਦਾ ਗਰੇਵਾਲ ਦਿਲਜੀਤ ਦੇ ਬੇਟੇ ਦੇ ਕਿਰਦਾਰ ਵਿੱਚ ਨਜ਼ਰ ਆਵੇਗਾ। ਜੇਕਰ ਫ਼ਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਇਹ ਕਾਮੇਡੀ ਜੋਨਰ ਦੀ ਪੰਜਾਬੀ ਫਿਲਮ ਹੈ, ਜਿਸਦੀ ਕਹਾਣੀ ਕੁਝ ਹੱਦ ਤੱਕ ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁਖ ਅਤੇ ਫਰਦੀਨ ਖਾਨ ਦੀ ਫ਼ਿਲਮ ਹੇ ਬੇਬੀ ਵਰਗੀ ਹੈ। ਹਾਲਾਂਕਿ ਦੋਵਾਂ ਫਿਲਮਾਂ ਵਿੱਚ ਬਹੁਤ ਜ਼ਿਆਦਾ ਸਮਾਨਤਾ ਨਹੀਂ ਹੈ, ਦਿਲਜੀਤ ਦੋਸਾਂਝ ਦੀ ਅਦਾਕਾਰੀ ਨੇ ਤਿੰਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ। ਵੇਖੋ ‘ਹੌਂਸਲਾ ਰੱਖ’ ਦਾ ਟਰੇਲਰ   -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK