Fri, Apr 26, 2024
Whatsapp

ਘਰੋਂ ਗੁੰਮ ਹੋਏ ਬਜ਼ੁਰਗ ਦਾ ਇਸ ਥਾਂ ਤੋਂ ਮਿਲਿਆ ਪਿੰਜਰ, ਪਰਿਵਾਰ ਨੇ ਕਿਹਾ ਇਹ!!

Written by  Joshi -- October 25th 2018 04:14 PM
ਘਰੋਂ ਗੁੰਮ ਹੋਏ ਬਜ਼ੁਰਗ ਦਾ ਇਸ ਥਾਂ ਤੋਂ ਮਿਲਿਆ ਪਿੰਜਰ, ਪਰਿਵਾਰ ਨੇ ਕਿਹਾ ਇਹ!!

ਘਰੋਂ ਗੁੰਮ ਹੋਏ ਬਜ਼ੁਰਗ ਦਾ ਇਸ ਥਾਂ ਤੋਂ ਮਿਲਿਆ ਪਿੰਜਰ, ਪਰਿਵਾਰ ਨੇ ਕਿਹਾ ਇਹ!!

ਘਰੋਂ ਗੁੰਮ ਹੋਏ ਬਜ਼ੁਰਗ ਦਾ ਇਸ ਥਾਂ ਤੋਂ ਮਿਲਿਆ ਪਿੰਜਰ, ਪਰਿਵਾਰ ਨੇ ਕਿਹਾ ਇਹ!!,ਹੁਸ਼ਿਆਰਪੁਰ: ਪੰਜਾਬ ਦੇ ਹੁਸ਼ਿਆਰਪੁਰ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ।ਜਿਥੇ ਹੁਸ਼ਿਆਰਪੁਰ ਦੇ ਪਿੰਡ ਭੇਡੂਆਂ ਦੇ ਸ਼ੱਕੀ ਹਲਾਤਾਂ 'ਚ ਗਾਇਬ ਹੋਏ ਬਜ਼ੁਰਗ ਦਾ ਪਿੰਜਰ ਬਿਛੋਹੀ ਨੇੜੇ ਜੰਗਲ 'ਚੋਂ ਬਰਾਮਦ ਹੋਇਆ। ਜਿਸ ਦੌਰਾਨ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਬਜ਼ੁਰਗ ਦੀ ਪਛਾਣ ਬਖਸੀਸ ਰਾਮ ਦੇ ਰੂਪ 'ਚ ਹੋਈ ਹੈ। ਇਹ ਕਤਲ ਹੈ ਜਾਂ ਖ਼ੁਦਕੁਸ਼ੀ ਇਸ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਇਸ ਪਿੰਜ਼ਰ ਨੂੰ ਬਰਾਮਦ ਕਰ ਕੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ, ਜਿਸ ਤੋਂ ਬਾਅਦ ਜਾਂਚ ਪੜਤਾਲ ਕੀਤੀ ਗਈ। ਹੋਰ ਪੜ੍ਹੋ: ਗੂੰਗੀ ਬੋਲੀ ਲੜਕੀ ਨਾਲ ਜਬਰ-ਜਨਾਹ ਕਰਨ ਵਾਲਾ ਦੋਸ਼ੀ ਪੁਲਿਸ ਨੇ ਕੀਤਾ ਕਾਬੂ ਇਸ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੇ ਜਦੋ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਬਾਰੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ 6 ਮਈ ਨੂੰ ਬਜ਼ੁਰ ਸਵੇਰੇ ਬਿਨਾਂ ਦੱਸੇ ਘਰੋਂ ਚਲਾ ਗਿਆ ਸੀ ਪਰ ਸ਼ਾਮ ਤਕ ਉਹ ਵਾਪਸ ਘਰ ਨਹੀਂ ਪਰਤਿਆ, ਕਈ ਜਗ੍ਹਾ 'ਤੇ ਭਾਲ ਕਰਨ ਦੇ ਬਾਵਜੂਦ ਕੋਈ ਪਤਾ ਨਹੀਂ ਲੱਗਿਆ। ਜਿਥੋਂ ਬਜ਼ੁਰਗ ਦਾ ਪਿੰਜਰ ਬਰਾਮਦ ਹੋਇਆ ਉਹ ਜਗ੍ਹਾ ਕਾਫ਼ੀ ਸੰਘਣਾ ਜੰਗਲ ਸੀ।ਬਾਅਦ ਵਿੱਚ ਜਦੋ ਘਰ ਵਾਲਿਆਂ ਨੇ ਬਜ਼ੁਰਗ ਦੀ ਭਾਲ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਬਜ਼ੁਰਗ ਬਾਰੇ ਕੁਝ ਵੀ ਨਹੀਂ ਪਤਾ ਚੱਲਿਆ। ਪਰ ਬਾਅਦ ਵਿੱਚ ਉਹਨਾਂ ਨੂੰ ਸੁੰਹ ਮਿਲੀ ਕਿ ਜੰਗਲ ਵਿੱਚ ਇੱਕ ਬਜ਼ੁਰਗ ਦੀ ਲਾਸ਼ ਪਈ ਹੈ, ਜਿਸ ਉਪਰੰਤ ਘਰ ਵਾਲੇ ਉਸ ਜਗ੍ਹਾ 'ਤੇ ਪਹੁੰਚੇ ਅਤੇ ਬਜ਼ੁਰਗ ਦੀ ਲਾਸ਼ ਬਰਾਮਦ ਕੀਤੀ। —PTC News


Top News view more...

Latest News view more...