ਪਤੀ ਦਾ ਸ਼ਰਮਨਾਕ ਕਾਰਾ, ਆਪਣੀ ਹੀ ਪਤਨੀ ਨੂੰ ਕਾਰ ਨਾਲ ਕੁਚਲਿਆ

hsp
ਪਤੀ ਦਾ ਸ਼ਰਮਨਾਕ ਕਾਰਾ, ਆਪਣੀ ਹੀ ਪਤਨੀ ਨੂੰ ਕਾਰ ਨਾਲ ਕੁਚਲਿਆ

ਪਤੀ ਦਾ ਸ਼ਰਮਨਾਕ ਕਾਰਾ, ਆਪਣੀ ਹੀ ਪਤਨੀ ਨੂੰ ਕਾਰ ਨਾਲ ਕੁਚਲਿਆ,ਹੁਸ਼ਿਆਰਪੁਰ: ਪੰਜਾਬ ਦੇ ਹੁਸ਼ਿਆਰਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਵਿਆਹ ਸਮੇਂ ਇੱਕ-ਦੂਜੇ ਨਾਲ ਜਿਉਣ-ਮਰਨ ਦੀਆਂ ਕਸਮਾਂ ਖਾਣ ਵਾਲੇ ਪਤੀ ਨੇ ਆਪਣੀ ਹੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦਰਅਸਲ, ਅਦਾਲਤ ਤੋਂ ਤਰੀਕ ਭੁਗਤ ਕੇ ਆ ਰਹੀ ਮਹਿਲਾ ਨੂੰ ਕਲਯੁਗੀ ਪਤੀ ਨੇ ਹੀ ਆਪਣੀ ਗੱਡੀ ਨਾਲ ਕੁਚਲ ਦਿੱਤਾ। ਇਸ ਦਰਦਨਾਕ ਹਾਦਸੇ ‘ਚ ਉਸ ਦੀ ਮੌਤ ਹੋ ਗਈ।

hsp
ਪਤੀ ਦਾ ਸ਼ਰਮਨਾਕ ਕਾਰਾ, ਆਪਣੀ ਹੀ ਪਤਨੀ ਨੂੰ ਕਾਰ ਨਾਲ ਕੁਚਲਿਆ

ਮਿਲੀ ਜਾਣਕਾਰੀ ਮੁਤਾਬਕ ਪਿੰਡ ਮੁਹੰਮਦੋਵਾਲ ਵਾਸੀ ਤਰਸੇਮ ਸਿੰਘ ਦੀ ਪਤਨੀ ਉਸ ਨਾਲ ਲੜ ਕੇ ਆਪਣੇ ਪੇਕੇ ਪਿੰਡ ਮੇਹਨਾ ਚਲੇ ਗਈ। ਇਸ ਤੋਂ ਬਾਅਦ ਉਸ ਨੇ ਆਪਣੇ ਪਤੀ ਤੋਂ ਘਰੇਲੂ ਖ਼ਰਚ ਤੇ ਤਲਾਕ ਦੀ ਮੰਗ ਕੀਤੀ ਤੇ ਅਦਾਲਤ ‘ਚ ਕੇਸ ਕੀਤਾ ਹੋਇਆ ਸੀ।

ਹੋਰ ਪੜ੍ਹੋ:ਸਮਾਜ ਸੇਵੀ ਅਨਮੋਲ ਕਵੱਤਰਾ ਦੀ ਕੁੱਟਮਾਰ ਤੋਂ ਬਾਅਦ ਹੰਗਾਮਾ, ਲੋਕਾਂ ਨੇ ਲੁਧਿਆਣਾ ਮੁੱਖ ਮਾਰਗ ਕੀਤਾ ਜਾਮ, ਦੇਖੋ ਵੀਡੀਓ

ਅਦਾਲਤ ‘ਚ ਤਰੀਕ ਹੋਣ ਕਾਰਨ ਸਵੇਰੇ ਬੱਸ ‘ਚ ਬੈਠ ਕੇ ਹੁਸ਼ਿਆਰਪੁਰ ਗਈ ਸੀ, ਉਥੋਂ ਉਹ ਬੱਸ ‘ਚ ਬੈਠ ਕੇ ਵਾਪਸ ਜਾਣ ਲਈ ਚੱਬੇਵਾਲ ਨੇੜੇ ਸਵਾ ਤਿੰਨ ਵਜੇ ਸੰਧੂ ਮੈਰਿਜ ਪੈਲੇਸ ਦੇ ਕੋਲ ਪੈਦਲ ਜਾ ਰਹੀ ਸੀ ਤਾਂ ਪਿੱਛੇ ਤੋਂ ਤੇਜ਼ ਰਫਤਾਰ ਕਾਰ ਉਸ ਨੂੰ ਕੁਚਲਦੀ ਹੋਈ ਅੱਗੇ ਨਿਕਲ ਗਈ।

hsp
ਪਤੀ ਦਾ ਸ਼ਰਮਨਾਕ ਕਾਰਾ, ਆਪਣੀ ਹੀ ਪਤਨੀ ਨੂੰ ਕਾਰ ਨਾਲ ਕੁਚਲਿਆ

ਜ਼ਖਮੀ ਹਾਲਤ ‘ਚ ਉਸ ਨੂੰ ਉਥੇ ਮੌਜੂਦ ਲੋਕਾਂ ਵੱਲੋਂ ਨਿੱਜੀ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ।ਇਸ ਘਟਣ ਤੋਂ ਬਾਅਦ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News