Fri, Apr 19, 2024
Whatsapp

ਆਰਥਿਕ ਤੰਗੀ ਦੇ ਚੱਲਦਿਆਂ ਪਤੀ ਪਤਨੀ ਨੇ ਨਿਗਲਿਆ ਜ਼ਹਿਰ

Written by  Riya Bawa -- March 30th 2022 01:13 PM -- Updated: March 30th 2022 01:14 PM
ਆਰਥਿਕ ਤੰਗੀ ਦੇ ਚੱਲਦਿਆਂ ਪਤੀ ਪਤਨੀ ਨੇ ਨਿਗਲਿਆ ਜ਼ਹਿਰ

ਆਰਥਿਕ ਤੰਗੀ ਦੇ ਚੱਲਦਿਆਂ ਪਤੀ ਪਤਨੀ ਨੇ ਨਿਗਲਿਆ ਜ਼ਹਿਰ

ਤਰਨਤਾਰਨ: ਪੰਜਾਬ ਦੇ ਜ਼ਿਲ੍ਹੇ ਤਰਨਤਾਰਨ ਦੇ ਸਰਹੱਦੀ ਕਸਬਾ ਭਿੱਖੀਵਿੰਡ ਦੇ ਪਿੰਡ ਬਲ੍ਹੇਰ ਵਾਸੀ ਪਤੀ ਪਤਨੀ ਨੇ ਆਰਥਿਕ ਤੰਗੀ ਦੇ ਚਲਦਿਆਂ ਘਰ ਤੋਂ ਦੂਰ ਜਾ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਉਨ੍ਹਾਂ ਨੇ ਜ਼ਹਿਰ ਨਿਗਲਣ ਸੰਬੰਧੀ ਆਪਣੇ ਗੁਆਂਢ ਰਹਿੰਦੇ ਵਿਅਕਤੀ ਨੂੰ ਜਾਣਕਾਰੀ ਵੀ ਦਿੱਤੀ। ਤਿੰਨ ਬੱਚਿਆਂ ਦੇ ਮਾਤਾ ਪਿਤਾ ਉਕਤ ਜੋੜੇ ਦਾ ਬਿਨ੍ਹਾਂ ਪੁਲੀਸ ਕਾਰਵਾਈ ਕਰਵਾਇਆ ਬੀਤੀ ਦੇਰ ਰਾਤ ਸਸਕਾਰ ਕਰ ਦਿੱਤਾ ਗਿਆ। ਆਰਥਿਕ ਤੰਗੀ ਦੇ ਚੱਲਦਿਆਂ ਪਤੀ ਪਤਨੀ ਨੇ ਨਿਗਲਿਆ ਜ਼ਹਿਰ ਇਸ ਬਾਰੇ ਪਿੰਡ ਦੇ ਕਰਤਾਰ ਸਿੰਘ ਨੰਬਰਦਾਰ ਅਤੇ ਪੰਚਾਇਤ ਮੈਂਬਰ ਬਲਦੇਵ ਸਿੰਘ ਵਾਸੀ ਪਿੰਡ ਬਲ੍ਹੇਰ ਨੇ ਦੱਸਿਆ ਕਿ ਮਿਰਤਕ ਦਿਲਬਾਗ ਸਿੰਘ ਉਮਰ 40 ਬੇਜ਼ਮੀਨਾ ਸੀ। ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਚਲਾਉਣ ਵਾਲੇ ਦਿਲਬਾਗ ਸਿੰਘ ਦਾ ਕੰਮ ਕੋਰੋਨਾ ਮਹਾਂਮਾਰੀ ਕਾਰਨ ਡਾਵਾਂਡੋਲ ਹੋ ਚੁੱਕਾ ਸੀ। ਉਸ ਦੀ ਵੱਡੀ ਲੜਕੀ ਅਮਨਪ੍ਰੀਤ ਕੌਰ ਉਮਰ 16 ਜਿਸਦੀ ਪੜ੍ਹਾਈ ਵੀ ਛੁੱਟ ਚੁੱਕੀ ਸੀ ਜਦੋਂਕਿ ਪਿੰਡ ਦੇ ਸਕੂਲ ਵਿੱਚ ਪੜ੍ਹਦੀ 14 ਸਾਲਾਂ ਛੋਟੀ ਲੜਕੀ ਸ਼ਰਨਜੀਤ ਕੌਰ ਅਤੇ 11 ਸਾਲਾ ਲੜਕਾ ਸਰਪ੍ਰੀਤ ਸਿੰਘ ਦੀ ਪੜਾਈ ਦੇ ਖਰਚੇ ਅਤੇ ਘਰ ਦਾ ਗੁਜ਼ਾਰਾ ਚਲਾਉਣ ਵਿੱਚ ਅਸਮਰੱਥ ਹੋਏ ਦਿਲਬਾਗ ਸਿੰਘ ਨੇ ਪਤਨੀ ਹਰਜੀਤ ਕੌਰ ਉਮਰ 36 ਸਮੇਤ ਨੇ ਬੀਤੇ ਦਿਨ ਪਿੰਡ ਕੱਚਾ ਪੱਕਾ ਦੇ ਕੋਲ ਜਾ ਕੇ ਦੇਰ ਸ਼ਾਮ ਵਜੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਆਰਥਿਕ ਤੰਗੀ ਦੇ ਚੱਲਦਿਆਂ ਪਤੀ ਪਤਨੀ ਨੇ ਨਿਗਲਿਆ ਜ਼ਹਿਰ ਜ਼ਹਿਰ ਨਿਗਲਣ ਤੋਂ ਪਹਿਲਾਂ ਉਨ੍ਹਾਂ ਇਸ ਸਬੰਧੀ ਜਾਣਕਾਰੀ ਫੋਨ ਕਰਕੇ ਗੁਆਂਢ ਵਿੱਚ ਰਹਿੰਦੇ ਬਲਦੇਵ ਸਿੰਘ ਨੂੰ ਦਿੱਤੀ ਸੀ, ਪਰ ਉਨ੍ਹਾਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਦੋਵਾਂ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਆਰਥਿਕ ਤੰਗੀ ਕਰਕੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਭਰਾ ਨੇ ਭਰਜਾਈ ਖ਼ੁਦਕੁਸ਼ੀ ਕੀਤੀ ਹੈ ਅਤੇ ਪਰਿਵਾਰ ਦੀ ਸਹਿਮਤੀ ਨਾਲ ਪੁਲੀਸ ਕਾਰਵਾਈ ਨਹੀਂ ਕਰਵਾਈ ਗਈ ਹੈ ਅਤੇ ਦੋਵਾਂ ਦਾ ਅੰਤਿਮ ਸਸਕਾਰ ਦੇਰ ਰਾਤ ਸਮੇਂ ਕਰ ਦਿੱਤਾ ਗਿਆ ਹੈ। ਆਰਥਿਕ ਤੰਗੀ ਦੇ ਚੱਲਦਿਆਂ ਪਤੀ ਪਤਨੀ ਨੇ ਨਿਗਲਿਆ ਜ਼ਹਿਰ ਇਹ ਵੀ ਪੜ੍ਹੋ : ਹਰਨਾਜ਼ ਕੌਰ ਸੰਧੂ ਦਾ ਵੱਡਾ ਬਿਆਨ, ਕਿਹਾ-ਮੈਂ ਭਗਵੰਤ ਮਾਨ ਦੀ ਫ਼ੈਨ ਹਾਂ ਦੂਜੇ ਪਾਸੇ ਆਰਥਿਕ ਤੰਗੀ ਕਰਕੇ ਦਿਲਬਾਗ ਸਿੰਘ ਅਤੇ ਹਰਜੀਤ ਕੌਰ ਵਲੋਂ ਖੁਦਕੁਸ਼ੀ ਕਰਨ ਦੀ ਸੂਚਨਾ ਪਿੰਡ ਵਿੱਚ ਪਹੁੰਚੀ ਤਾਂ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਕੋਲੋ ਇਸ ਅਨਾਥ ਹੋਏ ਬੱਚਿਆਂ ਦੀ ਮਾਲੀ ਸਹਾਇਤਾ ਦੀ ਅਪੀਲ ਕੀਤੀ। ਇਸ ਤੋਂ ਬਾਅਦ ਪਰਿਵਾਰ ਦੇ ਬਾਕੀ ਮੈਂਬਰ ਅਤੇ ਪਿੰਡ ਵਾਸੀ ਅਨਾਥ ਹੋਏ ਤਿੰਨ ਬੱਚਿਆਂ ਦਾ ਹੌਂਸਲਾ ਦੇਂਦੇ ਦਿਖਾਈ ਦਿੱਤੇ। (ਨਰਿੰਦਰ ਸਿੰਘ ਦੀ ਰਿਪੋਰਟ) -PTC News


Top News view more...

Latest News view more...