Sun, Apr 28, 2024
Whatsapp

ਵਿਸ਼ਵ ਕੱਪ 2019: ਨਿਊਜ਼ੀਲੈਂਡ ਨੇ ਅਭਿਆਸ ਮੈਚ 'ਚ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ

Written by  Jashan A -- May 26th 2019 10:59 AM
ਵਿਸ਼ਵ ਕੱਪ 2019: ਨਿਊਜ਼ੀਲੈਂਡ ਨੇ ਅਭਿਆਸ ਮੈਚ 'ਚ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ

ਵਿਸ਼ਵ ਕੱਪ 2019: ਨਿਊਜ਼ੀਲੈਂਡ ਨੇ ਅਭਿਆਸ ਮੈਚ 'ਚ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ

ਵਿਸ਼ਵ ਕੱਪ 2019: ਨਿਊਜ਼ੀਲੈਂਡ ਨੇ ਅਭਿਆਸ ਮੈਚ 'ਚ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ,ਨਵੀਂ ਦਿੱਲੀ: 30 ਮਈ ਨੂੰ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਲਈ ਸਾਰੀਆਂ ਟੀਮਾਂ ਇੰਗਲੈਂਡ ਦੀ ਧਰਤੀ 'ਤੇ ਪਹੁੰਚ ਚੁੱਕੀਆਂ ਹਨ। ਜਿਸ ਦੌਰਾਨ ਟੀਮਾਂ ਅਭਿਆਸ ਮੈਚ ਖੇਡ ਰਹੀਆਂ ਹਨ।

ਬੀਤੇ ਦਿਨ ਭਾਰਤ ਅਤੇ ਨਿਊਜ਼ੀਲੈਂਡ ਟੀਮ ਵਿਚਾਲੇ ਖੇਡੇ ਗਏ ਅਭਿਆਸ ਮੈਚ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ। ਭਾਰਤੀ ਟੀਮ ਨੇ ਆਪਣੀਆਂ 4 ਵਿਕਟਾਂ 39 ਦੌੜਾਂ ਅਤੇ 8 ਵਿਕਟਾਂ 115 ਦੌੜਾਂ 'ਤੇ ਗੁਆ ਦਿੱਤੀਆਂ। ਹਾਲਾਂਕਿ ਆਲਰਾਊਂਡਰ ਰਵਿੰਦਰ ਜਡੇਜਾ ਨੇ 50 ਗੇਂਦਾਂ 'ਤੇ 54 ਦੌੜਾਂ ਦੀ ਬੇਸ਼ਕੀਮਤੀ ਪਾਰੀ ਖੇਡ ਕੇ ਭਾਰਤ ਨੂੰ 179 ਦੌੜਾਂ ਦੇ ਸਨਮਾਨਜਨਕ ਸਕੋਰ ਤਕ ਪਹੁੰਚਾਇਆ ਪਰ ਇਹ ਸਕੋਰ ਅਜਿਹਾ ਨਹੀਂ ਸੀ ਕਿ ਗੇਂਦਬਾਜ਼ਾਂ ਨੂੰ ਕੋਈ ਰਾਹਤ ਮਿਲਦੀ। ਨਿਊਜ਼ੀਲੈਂਡ ਨੇ 37.1 ਓਵਰਾਂ ਵਿਚ ਹੀ 4 ਵਿਕਟਾਂ 'ਤੇ 180 ਦੌੜਾਂ ਬਣਾ ਕੇ ਆਸਾਨੀ ਨਾਲ ਜਿੱਤ ਆਪਣੇ ਨਾਂ ਕਰ ਲਈ। -PTC News

Top News view more...

Latest News view more...