Fri, Apr 26, 2024
Whatsapp

ਇਮਰਾਨ ਖਾਨ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਬਾਰੇ ਕੀਤੀ ਟਿੱਪਣੀ ਦਾ ਸਿੱਧੂ ਦੇਣ ਜਵਾਬ :ਸਿਰਸਾ

Written by  Shanker Badra -- September 22nd 2018 06:48 PM
ਇਮਰਾਨ ਖਾਨ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਬਾਰੇ ਕੀਤੀ ਟਿੱਪਣੀ ਦਾ ਸਿੱਧੂ ਦੇਣ ਜਵਾਬ :ਸਿਰਸਾ

ਇਮਰਾਨ ਖਾਨ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਬਾਰੇ ਕੀਤੀ ਟਿੱਪਣੀ ਦਾ ਸਿੱਧੂ ਦੇਣ ਜਵਾਬ :ਸਿਰਸਾ

ਇਮਰਾਨ ਖਾਨ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਬਾਰੇ ਕੀਤੀ ਟਿੱਪਣੀ ਦਾ ਸਿੱਧੂ ਦੇਣ ਜਵਾਬ :ਸਿਰਸਾ:ਸ਼੍ਰੋਮਣੀ ਅਕਾਲੀ ਦਲ ਨੇ ਸ਼ਨੀਵਾਰ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਿਗਰੀ ਯਾਰ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੇ ਟਵੀਟ ਜਿਸ ਵਿਚ ਉਹਨਾਂ ਨੇ ਮੋਦੀ ਨੂੰ 'ਵੱਡੇ ਅਹੁਦਿਆਂ 'ਤੇ ਬੈਠੇ ਛੋਟੇ ਵਿਅਕਤੀ' ਕਰਾਰ ਦਿੱਤਾ ਹੈ ਦਾ ਠੋਕਵਾਂ ਮੋੜਵਾਂ ਜਵਾਬ ਦੇਣ ਅਤੇ ਆਖਿਆ ਕਿ ਉਹਨਾਂ ਨੂੰ ਭਾਰਤੀ ਫੌਜ ਵੱਲੋਂ ਮਾਰੇ ਅਤਿਵਾਦੀਆਂ ਦੇ ਨਾਮ 'ਤੇ ਡਾਕ ਟਿਕਟਾਂ ਜਾਰੀ ਕਰਨ ਦੀ ਪਾਕਿਸਤਾਨ ਸਰਕਾਰ ਦੀ ਨੀਤੀ ਦੀ ਨਿਖੇਧੀ ਕਰਨੀ ਚਾਹੀਦੀ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਭਾਰਤੀ ਲੋਕ ਇਸ ਗੱਲ ਤੋਂ ਹੈਰਾਨ ਹਨ ਕਿ ਸਿੱਧੂ ਉਹਨਾਂ ਲੋਕਾਂ ਦੇ ਬੁਲਾਰੇ ਬਣੇ ਹੋਏ ਹਨ, ਜੋ ਭਾਰਤੀ ਪ੍ਰਧਾਨ ਮੰਤਰੀ ਨੂੰ 'ਛੋਟੇ ਲੋਕ' ਕਰਾਰ ਦੇ ਰਹੇ ਹਨ।ਉਹਨਾਂ ਕਿਹਾ ਕਿ ਹੁਣ ਢੁਕਵਾਂ ਸਮਾਂ ਹੈ ਕਿ ਸਿੱਧੂ ਆਪਣੇ ਜਿਗਰੀ ਮਿੱਤਰ ਨੂੰ ਜ਼ਮੀਨੀ ਹਕੀਕਤਾਂ ਤੋਂ ਜਾਣੂ ਕਰਵਾਉਣ ਅਤੇ ਦੱਸਣ ਕਿ ਭਾਰਤੀ ਲੋਕ ਸ਼ਾਂਤੀ ਚਾਹੁੰਦੇ ਹਨ ਪਰ ਮਾਸੂਮ ਭਾਰਤੀਆਂ ਦੀ ਹੱਤਿਆ ਅਤੇ ਆਪਣੇ ਪ੍ਰਧਾਨ ਮੰਤਰੀ ਦੇ ਖਿਲਾਫ ਅਪਮਾਨਜਨਕ ਭਾਸ਼ਾ ਵਰਤੇ ਜਾਣ ਦੀ ਕੀਮਤ 'ਤੇ ਨਹੀਂ।ਉਹਨਾਂ ਕਿਹਾ ਕਿ ਭਾਰਤੀ ਲੋਕ ਆਪਣੇ ਪ੍ਰਧਾਨ ਮੰਤਰੀ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਮੰਦੀ ਭਾਸ਼ਾ ਵਰਤੇ ਜਾਣ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਨੇਤਾ ਹੋਣ। ਸਿਰਸਾ ਨੇ ਇਹ ਵੀ ਆਖਿਆ ਕਿ ਭਾਵੇਂ ਆਮ ਸਾਧਾਰਣ ਭਾਰਤੀ ਮੰਨਣਾ ਹੈ ਕਿ ਕੋਈ ਵੀ ਪਾਰਟੀ ਪਕਿਸਤਾਨ 'ਤੇ ਰਾਜ ਕਰੇ, ਇਹ ਭਾਰਤ ਪ੍ਰਤੀ ਆਪਣੇ ਤੌਰ ਤਰੀਕੇ ਅਤੇ ਰਵੱਈਆ ਨਹੀਂ ਬਦਲ ਸਕਦੀ ਪਰ ਫਿਰ ਵੀ ਜੇਕਰ ਸਿੱਧੂ ਸਮਝਦੇ ਹਨ ਕਿ ਉਹਨਾਂ ਦੇ ਮਿੱਤਰ ਜਾਦੂ ਕਰ ਸਕਦੇ ਹਨ ਅਤੇ ਸਾਂਤੀ ਤੇ ਦੋਸਤਾਨਾਂ ਸੰਬੰਧਾਂ ਵਾਲਾ ਮਾਹੌਲ ਬਣਾ ਸਕਦੇ ਹਨ, ਭਾਵੇਂ ਉਹ ਪਹਿਲੇ ਹੀ ਯਤਨ ਵਿਚ ਅਸਫਲ ਰਹੇ ਹਨ, ਤਾਂ ਉਹਨਾਂ ਨੂੰ ਅੱਗੇ ਵਧਣਾ ਚਾਹੀਦਾ ਹੈ ਅਤੇ ਆਪਣੇ ਮਿੱਤਰ ਨੂੰ ਦੱਸਣਾ ਚਾਹੀਦਾ ਹੈ ਕਿ ਗਵਾਂਢੀਆਂ ਵਾਲੇ ਸੰਬੰਧਾਂ ਦਾ ਹਰ ਇਕ 'ਤੇ ਕੀ ਅਸਰ ਹੁੰਦਾ ਹੈ। ਉਹਨਾਂ ਆਖਿਆ ਕਿ ਭਾਵੇਂ ਸਾਰੀ ਦੁਨੀਆਂ ਦਾਅਵੇ ਕਰ ਰਹੀ ਹੈ ਕਿ ਇਮਰਾਨ ਖਾਨ ਨੂੰ ਪਾਕਿਤਸਾਨੀ ਫੌਜ ਤੇ ਆਈ.ਐਸ ਆਈ ਨੇ ਪ੍ਰਧਾਨ ਮੰਤਰੀ ਬਣਾਇਆ ਹੈ ਪਰ ਭਾਰਤੀਆਂ ਨੂੰ ਸਿੱਧੂ ਦੇ ਬੋਲਾਂ 'ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਅਤੇ ਮੰਨਣਾ ਚਾਹੀਦਾ ਹੈ ਕਿ ਉਹ ਯਕੀਨੀ ਬਣਾਉਣਗੇ ਕਿ ਪਾਕਿਸਤਾਨੀ ਫੌਜ ਦੀਆਂ ਸਾਜ਼ਿਸ਼ਾਂ ਦੀ ਬਦੌਲਤ ਹੁਣ ਭਾਰਤੀ ਸੈਨਿਕ ਸ਼ਹੀਦ ਨਹੀਂ ਹੋਣਗੇ।ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਪੰਜਾਬੀ ਦੇ ਕੈਬਨਿਟ ਮੰਤਰੀ ਨੂੰ ਆਖਿਆ ਕਿ ਉਹ ਆਪਣੇ ਸੰਬੰਧਾਂ ਦੀ ਵਰਤੋਂ ਇਸ ਤਰੀਕੇ ਕਰਨ ਕਿ ਕੋਈ ਵੀ ਮਾਂ ਆਪਣਾ ਪੁੱਤ ਨੂੰ ਨਾ ਖੁੰਝਾਏ, ਕੋਈ ਵੀ ਮਹਿਲਾ ਆਪਣਾ ਪਤੀ ਤੇ ਇਸੇ ਤਰ•ਾਂ ਦੇ ਹਰ ਰਿਸ਼ਤਾ। ਉਹਨਾਂ ਕਿਹਾ ਕਿ ਸ੍ਰੀ ਸਿੱਧੂ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਨੇ ਹਰ ਭਾਰਤੀ ਦੇ ਮਨ ਵਿਚ ਅਜਿਹੇ ਸ਼ੰਕੇ ਪੈਦਾ ਕੀਤੇ ਸਨ, ਜੋ ਹੁਣ ਗਲਤ ਸਾਬਤ ਹੋ ਰਹੇ ਹਨ। -PTCNews


Top News view more...

Latest News view more...