ਜੰਮੂ-ਕਸ਼ਮੀਰ ਵਿਚ BSF ਦੇ ਅਧਿਕਾਰੀਆਂ ਨੇ ਮਹਿਲਾ ਘੁਸਪੈਠੀਏ ਨੂੰ ਕੀਤਾ ਢੇਰ
Jammu and Kashmir: ਜੰਮੂ-ਕਸ਼ਮੀਰ ਵਿਚ ਬੀ.ਐਸ.ਐਫ. ਨੇ ਬੀਤੀ ਰਾਤ ਆਰ.ਐਸ. ਪੁਰਾ ਖੇਤਰ ਵਿਚ ਆਈ.ਬੀ. ਬਾਰਡਰ ਕੰਡਿਆਲੀ ਤਾਰ ਨੇੜੇ ਬੀ.ਐਸ.ਐਫ. ਦੇ ਜਵਾਨਾਂ ਦੁਆਰਾ ਇਕ ਪਾਕਿਸਤਾਨੀ ਮਹਿਲਾ ਘੁਸਪੈਠੀਏ ਨੂੰ ਗੋਲੀ ਮਾਰ ਢੇਰ ਕਰ ਦਿੱਤਾ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਡਿਪਟੀ ਇੰਸਪੈਕਟਰ ਜਨਰਲ ਐਸਪੀਐਸ ਸੰਧੂ ਨੇ ਕਿਹਾ ਕਿ ਚੌਕਸ ਜਵਾਨਾਂ ਨੇ ਐਤਵਾਰ ਰਾਤ ਨੂੰ ਆਰਐਸ ਪੁਰਾ ਸੈਕਟਰ ਵਿੱਚ ਘੁਸਪੈਠੀਏ ਨੂੰ ਗੋਲੀ ਮਾਰ ਦਿੱਤੀ।
ਬੀਐਸਐਫ, ਜੰਮੂ ਦੇ ਲੋਕ ਸੰਪਰਕ ਅਧਿਕਾਰੀ ਸੰਧੂ ਨੇ ਕਿਹਾ, "ਬੀਐਸਐਸ ਨੇ ਅੰਤਰਰਾਸ਼ਟਰੀ ਸਰਹੱਦ 'ਤੇ ਸ਼ੱਕੀ ਗਤੀਵਿਧੀ ਦੇਖੀ ਅਤੇ ਘੁਸਪੈਠੀਏ ਨੂੰ ਸਰਹੱਦ ਪਾਰ ਨਾ ਕਰਨ ਲਈ ਕਈ ਵਾਰ ਚੇਤਾਵਨੀ ਦਿੱਤੀ ਪਰ ਘੁਸਪੈਠ ਕਰਨ ਵਾਲੀ ਔਰਤ ਸਰਹੱਦ ਦੀ ਵਾੜ ਵੱਲ ਤੇਜ਼ੀ ਨਾਲ ਦੌੜਦੀ ਰਹੀ।'
-PTC News