Fri, Apr 26, 2024
Whatsapp

ਕੋਰੋਨਾ ਦਾ ਕਹਿਰ- ਪਿਛਲੇ 24 ਘੰਟਿਆਂ 'ਚ 35,662 ਕੋਰੋਨਾ ਮਾਮਲੇ ਆਏ ਸਾਹਮਣੇ, 281 ਦੀ ਹੋਈ ਮੌਤ

Written by  Riya Bawa -- September 18th 2021 03:04 PM -- Updated: September 18th 2021 03:05 PM
ਕੋਰੋਨਾ ਦਾ ਕਹਿਰ- ਪਿਛਲੇ 24 ਘੰਟਿਆਂ 'ਚ 35,662 ਕੋਰੋਨਾ ਮਾਮਲੇ ਆਏ ਸਾਹਮਣੇ, 281 ਦੀ ਹੋਈ ਮੌਤ

ਕੋਰੋਨਾ ਦਾ ਕਹਿਰ- ਪਿਛਲੇ 24 ਘੰਟਿਆਂ 'ਚ 35,662 ਕੋਰੋਨਾ ਮਾਮਲੇ ਆਏ ਸਾਹਮਣੇ, 281 ਦੀ ਹੋਈ ਮੌਤ

Coronavirus in India: ਦੇਸ਼ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਇਸ ਵਿਚਕਾਰ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 35 ਹਜ਼ਾਰ 662 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਸ ਦੌਰਾਨ 281 ਲੋਕਾਂ ਦੀ ਮੌਤ ਹੋ ਗਈ ਹੈ। ਜਾਣੋ ਅੱਜ ਦੇਸ਼ ਵਿੱਚ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ। [caption id="attachment_534386" align="aligncenter" width="300"] COVID-19 : WHO ਨੇ ਦੱਸਿਆ ਕਿ ਕਦੋਂ ਅਤੇ ਕਿਵੇਂ ਖ਼ਤਮ ਹੋਵੇਗੀ ਕੋਰੋਨਾ ਮਹਾਂਮਾਰੀ[/caption] ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 33 ਹਜ਼ਾਰ 798 ਲੋਕ ਠੀਕ ਹੋਏ ਹਨ। ਜਿਸ ਤੋਂ ਬਾਅਦ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਤਿੰਨ ਕਰੋੜ 26 ਲੱਖ 32 ਹਜ਼ਾਰ 222 ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਐਕਟਿਵ ਮਾਮਲੇ ਘੱਟ ਕੇ 3 ਲੱਖ 40 ਹਜ਼ਾਰ 639 ਰਹਿ ਗਏ ਹਨ। Coronavirus India Update: India logs 34,403 new Covid-19 cases in last 24 hrs ਬੀਤੇ ਦਿਨੀ ਦੇਸ਼ ਵਿੱਚ ਟੀਕਾਕਰਨ ਮੁਹਿੰਮ ਨੂੰ ਵੱਡਾ ਹੁਲਾਰਾ ਦਿੰਦੇ ਹੋਏ, ਲੋਕਾਂ ਨੇ ਟੀਕੇ ਦੀਆਂ 2.50 ਕਰੋੜ ਤੋਂ ਵੱਧ ਖੁਰਾਕਾਂ ਲੈ ਕੇ ਇੱਕ ਰਿਕਾਰਡ ਬਣਾਇਆ। ਦੇਸ਼ ਵਿੱਚ ਹੁਣ ਤੱਕ ਦਿੱਤੀ ਗਈ ਕੁੱਲ ਖੁਰਾਕ ਅੱਧੀ ਰਾਤ 12 ਵਜੇ 79.33 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਇਸ ਤੋਂ ਪਹਿਲਾਂ ਰੋਜ਼ਾਨਾ ਖੁਰਾਕ ਦਾ ਰਿਕਾਰਡ ਚੀਨ ਨੇ ਬਣਾਇਆ ਸੀ, ਜਿੱਥੇ ਜੂਨ ਵਿੱਚ 2.47 ਕੋਰੜ ਟੀਕੇ ਲਗਾਏ ਗਏ ਸੀ। Coronavirus India Update: India logs less than 30,000 Covid-19 cases for 4 consecutive days ਮਿਲੀ ਜਾਣਕਾਰੀ ਦੇ ਮੁਤਾਬਿਕ ਦੱਖਣੀ ਸੂਬੇ ਕੇਰਲਾ ਦੇਸ਼ ਦੇ ਸਾਰੇ ਸੂਬਿਆਂ ਦੇ ਮੁਕਾਬਲੇ ਸਭ ਤੋਂ ਵੱਧ ਕੋਰੋਨਾ ਦੇ ਕੇਸ ਦਰਜ ਕਰ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਕੇਰਲ ਵਿੱਚ ਕੋਰੋਨਾ ਵਾਇਰਸ ਦੇ 23 ਹਜ਼ਾਰ 260 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 131 ਲੋਕਾਂ ਦੀ ਮੌਤ ਹੋ ਗਈ। ਆਈਸੀਐਮਆਰ ਨੇ ਮੁਤਾਬਿਕ ਬੀਤੇ ਦਿਨੀ ਭਾਰਤ ਵਿੱਚ ਕੋਰੋਨਾ ਵਾਇਰਸ ਦੇ 14 ਲੱਖ 48 ਹਜ਼ਾਰ 833 ਨਮੂਨੇ ਟੈਸਟ ਕੀਤੇ ਗਏ ਸੀ। ਜਿਸ ਤੋਂ ਬਾਅਦ ਕੱਲ੍ਹ ਤੱਕ ਕੁੱਲ 55 ਕਰੋੜ 7 ਲੱਖ 80 ਹਜ਼ਾਰ 273 ਨਮੂਨੇ ਦੇ ਟੈਸਟ ਕੀਤੇ ਜਾ ਚੁੱਕੇ ਹਨ। -PTC News


Top News view more...

Latest News view more...