ਕੋਰੋਨਾ ਦਾ ਕਹਿਰ ਜਾਰੀ, ਇਕ ਦਿਨ ’ਚ 39,097 ਨਵੇਂ ਮਾਮਲੇ, 546 ਮਰੀਜ਼ਾਂ ਦੀ ਹੋਈ ਮੌਤ

By Jashan A - July 24, 2021 1:07 pm

ਨਵੀਂ ਦਿੱਲੀ: ਦੇਸ਼ 'ਚ ਕੋਰੋਨਾ (Covid 19) ਦਾ ਕਹਿਰ ਜਾਰੀ ਹੈ, ਜਿਸ ਕਾਰਨ ਹੁਣ ਤੱਕ ਕਈ ਲੋਕ ਮੌਤ ਦੇ ਘਾਟ ਉੱਤਰ ਚੁੱਕੇ ਹਨ। ਆਏ ਦਿਨ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਦੇਸ਼ 'ਚ ਸ਼ਨੀਵਾਰ ਨੂੰ ਕੋਵਿਡ-19 ਦੇ 39,097 (39 097 new covid19 cases) ਮਾਮਲੇ ਸਾਹਮਣੇ ਆਉਣ ਨਾਲ ਵਾਇਰਸ ਦੇ ਕੁੱਲ ਮਾਮਲੇ 3,13,32,159 ਹੋ ਗਏ ਹਨ, ਜਦਕਿ 546 ਹੋਰ ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦਾ ਅੰਕੜਾ 4,20,016 ’ਤੇ ਪਹੁੰਚ ਗਿਆ ਹੈ।

ਕੇਂਦਰੀ ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ’ਚ ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 4,08,977 ਹੋ ਗਈ ਹੈ, ਜੋ ਕੁੱਲ ਮਾਮਲਿਆਂ ਦਾ 1.34 ਫ਼ੀਸਦੀ ਹੈ।

ਹੋਰ ਪੜ੍ਹੋ: ਭਾਰਤ ਨੂੰ ਟੋਕੀਓ ਉਲੰਪਿਕ ‘ਚ ਮਿਲਿਆ ਪਹਿਲਾ ਮੈਡਲ, ਮੀਰਾਬਾਈ ਚਾਨੂੰ ਨੇ ਹਾਸਲ ਕੀਤਾ ਚਾਂਦੀ ਦਾ ਤਮਗਾ

ਅੰਕੜਿਆਂ ਮੁਤਾਬਕ ਮਹਾਮਾਰੀ ਨਾਲ ਸਿਹਤਮੰਦ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 3,05,03,166 ਹੋ ਗਈ ਹੈ, ਜਦਕਿ ਮੌਤ ਦਰ 1.34 ਫ਼ੀਸਦੀ ਹੈ। ਉਥੇ ਹੀ ਕੋਰੋਨਾ ਟੀਕੇ ਦੀਆਂ ਹੁਣ ਤੱਕ 42.78 ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

-PTC News

 

adv-img
adv-img