Advertisment

ਭਾਰਤ ਨੂੰ ਟੋਕੀਓ ਉਲੰਪਿਕ 'ਚ ਮਿਲਿਆ ਪਹਿਲਾ ਮੈਡਲ, ਮੀਰਾਬਾਈ ਚਾਨੂੰ ਨੇ ਹਾਸਲ ਕੀਤਾ ਚਾਂਦੀ ਦਾ ਤਮਗਾ

author-image
Jashan A
New Update
ਭਾਰਤ ਨੂੰ ਟੋਕੀਓ ਉਲੰਪਿਕ 'ਚ ਮਿਲਿਆ ਪਹਿਲਾ ਮੈਡਲ, ਮੀਰਾਬਾਈ ਚਾਨੂੰ ਨੇ ਹਾਸਲ ਕੀਤਾ ਚਾਂਦੀ ਦਾ ਤਮਗਾ
Advertisment
publive-imageਨਵੀਂ ਦਿੱਲੀ: ਟੋਕੀਓ ਓਲੰਪਿਕਸ 'ਚ ਭਾਰਤ ਨੂੰ ਪਹਿਲਾ ਮੈਡਲ ਹਾਸਲ ਹੋਇਆ ਹੈ, ਜਿਸ ਦੌਰਾਨ ਭਾਰਤ ਵਾਸੀਆਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਦਰਅਸਲ, ਵੇਟਲਿਫਟਿੰਗ ਦੇ 49 ਕਿਲੋਗ੍ਰਾਮ ਵਰਗ ਦੇ ਮੁਕਾਬਲੇ 'ਚ ਮੀਰਾਬਾਈ ਚਾਨੂੰ ਨੇ 202 ਦੇ ਕੁੱਲ ਵਜਨ ਦੇ ਨਾਲ ਸਿਲਵਰ ਮੈਡਲ ਹਾਸਲ ਕੀਤਾ ਹੈ। ਚਾਨੂ ਨੇ ਕਲੀਨ ਐਂਡ ਜਰਕ ਵਿਚ 115 ਕਿਲੋਗ੍ਰਾਮ ਅਤੇ ਸਨੈਚ ਵਿਚ 87 ਕਿਲੋਗ੍ਰਾਮ ਨਾਲ ਕੁੱਲ 202 ਕਿਲੋਗ੍ਰਾਮ ਭਾਰ ਚੁੱਕ ਕੇ ਸਿਲਵਰ ਮੈਡਲ ਆਪਣੇ ਨਾਮ ਕੀਤਾ।
Advertisment
publive-imageਇਹ ਭਾਰਤੀ ਵੇਟਲਿਫਟਿੰਗ ਦੇ ਇਤਿਹਾਸ 'ਚ ਓਲੰਪਿਕ 'ਚ ਭਾਰਤ ਦਾ ਦੂਜਾ ਮੈਡਲ ਹੈ।ਭਾਰਤ ਨੇ ਇਸ ਤੋਂ ਪਹਿਲਾਂ ਸਿਡਨੀ ਓਲੰਪਿਕ (2000) 'ਚ ਵੇਟਲਿਫਟਿੰਗ 'ਚ ਮੈਡਲ ਜਿਤਿਆ ਸੀ, ਜੋ ਕਰਨਮ ਮਲਸੇਰੀ ਨੇ ਦਿਵਾਇਆ ਸੀ। ਤੁਹਾਨੂੰ ਦੱਸ ਦੇਈਏ ਕਿ ਮੀਰਾਬਾਈ ਚਾਨੂੰ ਪਹਿਲੀ ਭਾਰਤੀ ਵੇਟ ਲਿਫਟਰ ਹੈ ਜਿਸ ਨੇ ਓਲੰਪਿਕ 'ਚ ਸਿਲਵਰ ਮੈਡਲ ਜਿੱਤਿਆ ਹੈ। ਹੋਰ ਪੜ੍ਹੋ: Tokyo Olympics: ਭਾਰਤੀ ਹਾਕੀ ਟੀਮ ਦੀ ਜ਼ਬਰਦਸਤ ਸ਼ੁਰੂਆਤ, ਪਹਿਲੇ ਮੁਕਾਬਲੇ ‘ਚ 3-2 ਨਾਲ ਨਿਊਜ਼ੀਲੈਂਡ ਨੂੰ ਦਿੱਤੀ ਮਾਤ publive-imageਸਿਲਵਰ ਮੈਡਲ ਜਿੱਤਣ 'ਤੇ ਜਿਥੇ ਮੀਰਾਭਾਈ ਨੂੰ ਖੁਸ਼ੀ ਹੈ, ਉਥੇ ਦੇਸ਼ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਲਵਰ ਮੈਡਲ ਜਿੱਤਣ 'ਤੇ ਮੀਰਾਬਾਈ ਨੂੰ ਵਧਾਈ ਦਿੱਤੀ ਹੈ।
Advertisment
ਜ਼ਿਕਰ ਏ ਖਾਸ ਹੈ ਕਿ ਟੋਕੀਓ ਓਲੰਪਿਕ ਖੇਡਾਂ 2020 'ਚ ਹੋਣੀਆਂ ਸਨ, ਪਰ ਕੋਰੋਨਾ ਮਹਾਮਾਰੀ ਦੇ ਕਾਰਨ ਓਲੰਪਿਕ ਨੂੰ ਇੱਕ ਸਾਲ ਤੱਕ ਮੁਲਤਵੀ ਕਰਨਾ ਪਿਆ। ਓਲੰਪਿਕ 'ਚ ਭਾਰਤ ਦੇ 126 ਖਿਡਾਰੀ ਹਿੱਸਾ ਲੈ ਰਹੇ ਹਨ। publive-image-PTC News-
sports-news mirabai-chanu tokyo-olympics-2020 weightlifting tokoyo-2020
Advertisment

Stay updated with the latest news headlines.

Follow us:
Advertisment