Fri, Jul 11, 2025
Whatsapp

IND Vs NZ 2nd Test : ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾ ਕੇ ਜਿੱਤਿਆ ਮੁੰਬਈ ਟੈਸਟ

Reported by:  PTC News Desk  Edited by:  Shanker Badra -- December 06th 2021 11:09 AM
IND Vs NZ 2nd Test : ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾ ਕੇ ਜਿੱਤਿਆ ਮੁੰਬਈ ਟੈਸਟ

IND Vs NZ 2nd Test : ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾ ਕੇ ਜਿੱਤਿਆ ਮੁੰਬਈ ਟੈਸਟ

IND vs NZ Mumbai Test : ਭਾਰਤ ਨੇ ਮੁੰਬਈ ਟੈਸਟ 'ਚ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾਇਆ ਹੈ। ਇਸ ਤਰ੍ਹਾਂ ਭਾਰਤ ਨੇ 2 ਟੈਸਟ ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤ ਲਈ ਹੈ। ਕਾਨਪੁਰ ਵਿੱਚ ਖੇਡਿਆ ਗਿਆ ਪਹਿਲਾ ਟੈਸਟ ਡਰਾਅ ਰਿਹਾ ਸੀ। ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 325 ਦੌੜਾਂ ਬਣਾਈਆਂ ਸੀ , ਜਵਾਬ 'ਚ ਨਿਊਜ਼ੀਲੈਂਡ ਦੀ ਪੂਰੀ ਟੀਮ ਸਿਰਫ 62 ਦੌੜਾਂ 'ਤੇ ਆਊਟ ਹੋ ਗਈ ਸੀ। [caption id="attachment_555628" align="aligncenter" width="300"] IND Vs NZ 2nd Test : ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾ ਕੇ ਜਿੱਤਿਆ ਮੁੰਬਈ ਟੈਸਟ[/caption] ਭਾਰਤ ਨੇ ਫਿਰ ਬੱਲੇਬਾਜ਼ੀ ਕਰਦੇ ਹੋਏ ਦੂਜੀ ਪਾਰੀ 'ਚ 7 ਵਿਕਟਾਂ 'ਤੇ 276 ਦੌੜਾਂ ਬਣਾਈਆਂ ਅਤੇ ਪਾਰੀ ਘੋਸ਼ਿਤ ਕਰ ਦਿੱਤੀ। ਇਸ ਤਰ੍ਹਾਂ ਨਿਊਜ਼ੀਲੈਂਡ ਨੂੰ 540 ਦੌੜਾਂ ਦਾ ਟੀਚਾ ਮਿਲਿਆ। ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਮਹਿਮਾਨ ਟੀਮ ਨੇ ਪੰਜ ਵਿਕਟਾਂ ਦੇ ਨੁਕਸਾਨ 'ਤੇ 140 ਦੌੜਾਂ ਬਣਾ ਲਈਆਂ ਸਨ। ਅੱਜ ਸਵੇਰ ਦੇ ਪੱਧਰ ਵਿੱਚ ਬਾਕੀ ਵਿਕਟਾਂ ਡਿੱਗ ਗਈਆਂ। ਨਿਊਜ਼ੀਲੈਂਡ ਦੀ ਦੂਜੀ ਪਾਰੀ ਵੀ ਸਿਰਫ਼ 167 ਦੌੜਾਂ 'ਤੇ ਹੀ ਸਿਮਟ ਗਈ। ਇਸ ਤਰ੍ਹਾਂ ਭਾਰਤ ਨੇ 372 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ। [caption id="attachment_555627" align="aligncenter" width="300"] IND Vs NZ 2nd Test : ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾ ਕੇ ਜਿੱਤਿਆ ਮੁੰਬਈ ਟੈਸਟ[/caption] ਭਾਰਤ ਪਹਿਲੀ ਪਾਰੀ: 325 ਦੌੜਾਂ , ਨਿਊਜ਼ੀਲੈਂਡ ਪਹਿਲੀ ਪਾਰੀ: 62 ਦੌੜਾਂ ਭਾਰਤ ਦੂਜੀ ਪਾਰੀ: 276/7 ਪਾਰੀ ਘੋਸ਼ਿਤ ਨਿਊਜ਼ੀਲੈਂਡ ਦੂਜੀ ਪਾਰੀ: 167 ਦੌੜਾਂ [caption id="attachment_555626" align="aligncenter" width="300"] IND Vs NZ 2nd Test : ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾ ਕੇ ਜਿੱਤਿਆ ਮੁੰਬਈ ਟੈਸਟ[/caption] ਕੋਚ ਵਜੋਂ ਰਾਹੁਲ ਦ੍ਰਾਵਿੜ ਦੀ ਇਹ ਪਹਿਲੀ ਟੈਸਟ ਲੜੀ ਸੀ। ਜਿੱਤ ਤੋਂ ਬਾਅਦ ਰਾਹੁਲ ਦ੍ਰਾਵਿੜ ਨੇ ਕਿਹਾ, ਜਿੱਤ ਨਾਲ ਸੀਰੀਜ਼ ਦਾ ਅੰਤ ਕਰਨਾ ਚੰਗਾ ਰਿਹਾ ਹੈ। ਕਾਨਪੁਰ ਵਿੱਚ ਅਸੀਂ ਜਿੱਤ ਦੇ ਨੇੜੇ ਆ ਗਏ। ਇਹ ਨਤੀਜਾ ਇੱਕ ਤਰਫਾ ਜਾਪਦਾ ਹੈ ਪਰ ਹਕੀਕਤ ਇਹ ਹੈ ਕਿ ਅਸੀਂ ਲੜੀ ਜਿੱਤਣ ਲਈ ਸਖ਼ਤ ਮਿਹਨਤ ਕੀਤੀ। ਕੁਝ ਅਜਿਹੇ ਮੌਕੇ ਸਨ ,ਜਿੱਥੇ ਅਸੀਂ ਪਿੱਛੇ ਰਹਿ ਗਏ ਅਤੇ ਸਾਨੂੰ ਵਾਪਸੀ ਲਈ ਸੰਘਰਸ਼ ਕਰਨਾ ਪਿਆ, ਇਸ ਦਾ ਸਿਹਰਾ ਟੀਮ ਨੂੰ ਜਾਂਦਾ ਹੈ। [caption id="attachment_555624" align="aligncenter" width="300"] IND Vs NZ 2nd Test : ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾ ਕੇ ਜਿੱਤਿਆ ਮੁੰਬਈ ਟੈਸਟ[/caption] ਇਸ ਜਿੱਤ ਨਾਲ ਭਾਰਤ ਨੇ ਦੌੜਾਂ ਦੇ ਮਾਮਲੇ 'ਚ ਟੈਸਟ ਕ੍ਰਿਕਟ 'ਚ ਸਭ ਤੋਂ ਵੱਡੀ ਜਿੱਤ ਹਾਸਿਲ ਕੀਤੀ ਹੈ। ਨਾਲ ਹੀ ਭਾਰਤੀ ਜ਼ਮੀਨ ਤੇ ਭਾਰਤ ਨੇ 14ਵੀਂ ਸੀਰੀਜ਼ ਜਿੱਤ ਲਈ ਹੈ। -PTCNews


Top News view more...

Latest News view more...

PTC NETWORK
PTC NETWORK