ਘਰੇਲੂ ਮੈਦਾਨ 'ਤੇ T -20 'ਚ ਸਾਉਥ ਅਫਰੀਕਾ ਤੋਂ ਕਦੇ ਨਹੀਂ ਜਿੱਤਿਆ ਭਾਰਤ

By Shanker Badra - September 13, 2019 12:09 pm

ਘਰੇਲੂ ਮੈਦਾਨ 'ਤੇ T -20 'ਚ ਸਾਉਥ ਅਫਰੀਕਾ ਤੋਂ ਕਦੇ ਨਹੀਂ ਜਿੱਤਿਆ ਭਾਰਤ: ਨਵੀਂ ਦਿੱਲੀ : ਭਾਰਤ ਅਤੇ ਸਾਉਥ ਅਫਰੀਕਾ ਦੇ ਵਿਚਕਾਰ ਤਿੰਨ ਟੀ -20 ਇੰਟਰਨੇਸ਼ਨਲ ਮੈਚਾਂ ਦੀ ਸੀਰੀਜ਼ ਦੀ ਸ਼ੁਰੂਆਤ 15 ਸਤੰਬਰ ਤੋਂ ਹੋਣ ਜਾ ਰਹੀ ਹੈ। ਇਸ ਸੀਰੀਜ਼ ਦਾ ਪਹਿਲਾ ਮੁਕਾਬਲਾ ਧਰਮਸ਼ਾਲਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ ,ਜਿੱਥੇ ਸਾਉਥ ਅਫਰੀਕਾ ਨੇ ਭਾਰਤ ਨੂੰ ਆਪਣੀ ਧਰਤੀ 'ਤੇ ਟੀ -20 ਮੈਚਾਂ ਵਿੱਚ ਹਰਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਸੀ।

India vs South Africa, 1st T20: India have never win the match against Porteas in home ground ਘਰੇਲੂ ਮੈਦਾਨ 'ਤੇ T -20 'ਚ ਸਾਉਥ ਅਫਰੀਕਾ ਤੋਂ ਕਦੇ ਨਹੀਂ ਜਿੱਤਿਆ ਭਾਰਤ

ਜੇਕਰ ਅੰਕਾਂ 'ਤੇ ਗੌਰ ਕਰੀਏ ਤਾਂ ਸਾਉਥ ਅਫਰੀਕਾ ਅਤੇ ਟੀਮ ਇੰਡੀਆ ਦੇ ਵਿਚਕਾਰ ਭਾਰਤੀ ਘਰੇਲੂ ਮੈਦਾਨ 'ਤੇ ਹੁਣ ਤੱਕ ਤਿੰਨ ਮੈਚ ਖੇਡੇ ਗਏ ਹਨ। ਇਨ੍ਹਾਂ ਦੋਵਾਂ ਟੀਮਾਂ ਦੇ ਵਿਚਕਾਰ ਪਹਿਲਾ ਟੀ -20, 2 ਅਕਤੂਬਰ  2015 ਨੂੰ ਖੇਡਿਆ ਗਿਆ ਸੀ।ਇਸ ਮੈਚ ਦੇ ਵਿਚ ਸਾਉਥ ਅਫਰੀਕਾ ਨੇ ਭਾਰਤ ਨੂੰ 7 ਵਿਕੇਟ ਨਾਲ ਹਰਾਇਆ ਸੀ।

India vs South Africa, 1st T20: India have never win the match against Porteas in home ground ਘਰੇਲੂ ਮੈਦਾਨ 'ਤੇ T -20 'ਚ ਸਾਉਥ ਅਫਰੀਕਾ ਤੋਂ ਕਦੇ ਨਹੀਂ ਜਿੱਤਿਆ ਭਾਰਤ

ਇਸ ਦੇ ਬਾਅਦ ਦੋਵੇਂ ਟੀਮਾਂ ਦੇ ਵਿਚਕਾਰ ਦੂਜਾ ਟੀ -20 ਮਕਾਬਲਾ 5 ਅਕਤੂਬਰ 2015 ਨੂੰ ਕਟਕ ਵਿੱਚ ਖੇਡਿਆ ਗਿਆ ਸੀ।ਇਸ ਮੈਚ ਵਿੱਚ ਟੀਮ ਇੰਡੀਆ ਨੂੰ ਸਾਉਥ ਅਫਰੀਕਾ ਨੇ 6 ਵਿਕੇਟ ਨਾਲ ਹਰਾਇਆ ਸੀ। ਓਥੇ ਹੀ 8 ਅਕਤੂਬਰ 2015 ਨੂੰ ਕੋਲਾਕਾਤਾ ਵਿਚ ਬਾਰਿਸ਼ ਦੇ ਕਾਰਨ ਦੋਵਾਂ ਟੀਮਾਂ ਦੇ ਵਿਚਕਾਰ ਮੈਚ ਨਹੀਂ ਖੇਡਿਆ ਗਿਆ।

India vs South Africa, 1st T20: India have never win the match against Porteas in home ground ਘਰੇਲੂ ਮੈਦਾਨ 'ਤੇ T -20 'ਚ ਸਾਉਥ ਅਫਰੀਕਾ ਤੋਂ ਕਦੇ ਨਹੀਂ ਜਿੱਤਿਆ ਭਾਰਤ

ਭਾਰਤ ਆਪਣੇ ਘਰੇਲੂ ਮੈਦਾਨਾਂ 'ਤੇ ਆਸਟਰੇਲੀਆ, ਇੰਗਲੈਂਡ, ਸ਼੍ਰੀਲੰਕਾ, ਪਾਕਿਸਤਾਨ, ਨਿਊਜ਼ੀਲੈਂਡ, ਵੈਸਟਇੰਡੀਜ ਅਤੇ ਬੰਗਲਾਦੇਸ਼ ਜਿਹੀਆਂ ਟੀਮਾਂ ਨੂੰ ਟੀ -20 ਮੈਚਾਂ ਦੇ ਵਿੱਚ ਹਰਾ ਚੁੱਕਾ ਹੈ। ਓਥੇ ਹੀ ਅੱਜ ਤੱਕ ਭਾਰਤੀ ਟੀਮ ਨੂੰ ਸਾਉਥ ਅਫਰੀਕਾ ਦੇ ਖ਼ਿਲਾਫ਼ ਆਪਣੇ ਘਰੇਲੂ ਮੈਦਾਨਾਂ 'ਤੇ ਟੀ -20 ਮੈਚ ਦੇ ਵਿੱਚ ਪਹਿਲੀ ਜਿੱਤ ਦਾ ਇੰਤਜ਼ਾਰ ਹੈ।
-PTCNews

adv-img
adv-img