ਹੋਰ ਖਬਰਾਂ

ਮਾਹੀ ਗਿੱਲ ਨੇ ਕੀਤਾ ਵੱਡਾ ਖ਼ੁਲਾਸਾ , ਲੰਬੇ ਸਮੇਂ ਤੋਂ ਲਿਵ-ਇੰਨ-ਰਿਲੇਸ਼ਨਸ਼ਿਪ 'ਚ ਰਹਿ ਰਹੀ , 2.5 ਸਾਲ ਦੀ ਬੇਟੀ

By Shanker Badra -- July 02, 2019 3:07 pm -- Updated:Feb 15, 2021

ਮਾਹੀ ਗਿੱਲ ਨੇ ਕੀਤਾ ਵੱਡਾ ਖ਼ੁਲਾਸਾ , ਲੰਬੇ ਸਮੇਂ ਤੋਂ ਲਿਵ-ਇੰਨ-ਰਿਲੇਸ਼ਨਸ਼ਿਪ 'ਚ ਰਹਿ ਰਹੀ , 2.5 ਸਾਲ ਦੀ ਬੇਟੀ:ਮੁੰਬਈ : ਮਾਹੀ ਗਿੱਲ ਇੱਕ ਅਜਿਹਾ ਨਾਂਅ ਹੈ ਜਿਸਨੇ ਨਾਂ ਸਿਰਫ ਪਾਲੀਵੁੱਡ ‘ਚ ਆਪਣੀ ਖਾਸ ਥਾਂ ਬਣਾਈ ,ਬਲਕਿ ਆਪਣੀ ਵਧੀਆ ਅਦਾਕਾਰੀ ਦੀ ਬਦੌਲਤ ਬਾਲੀਵੁੱਡ ‘ਚ ਵੀ ਨਾਮਣਾ ਖੱਟਿਆ ਹੈ। ਉਸਦੇ ਬੋਲਡ ਕਿਰਦਾਰ ਅਤੇ ਅੰਦਾਜ਼ ਦੋਨੋਂ ਹੀ ਸਿਨੇਮਾ ਘਰਾਂ ਵਿੱਚ ਚਰਚਾ ਵਿੱਚ ਰਹਿੰਦੇ ਹਨ।ਇੱਕ ਇੰਟਰਵਿਊ ਵਿੱਚ ਮਾਹੀ ਗਿੱਲ ਦੇ ਖ਼ੁਲਾਸੇ ਨੇ ਬਾਲੀਵੁੱਡ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ।

Indian actress Mahie Gill Long Time in live-in-relationship
ਮਾਹੀ ਗਿੱਲ ਨੇ ਕੀਤਾ ਵੱਡਾ ਖ਼ੁਲਾਸਾ , ਲੰਬੇ ਸਮੇਂ ਤੋਂ ਲਿਵ-ਇੰਨ-ਰਿਲੇਸ਼ਨਸ਼ਿਪ 'ਚ ਰਹਿ ਰਹੀ , 2.5 ਸਾਲ ਦੀ ਬੇਟੀ

ਦਰਅਸਲ 'ਚ ਮਾਹੀ ਗਿੱਲ ਨੇ ਦੱਸਿਆ ਹੈ ਕਿ ਉਹ ਲੰਬੇ ਸਮੇਂ ਤੋਂ ਲਿਵ-ਇੰਨ-ਰਿਲੇਸ਼ਨਸ਼ਿਪ 'ਚ ਰਹਿ ਰਹੀ ਹੈ ਅਤੇ ਉਸਦੀ ਇੱਕ ਬੇਟੀ ਵੀ ਹੈ। ਇੱਕ ਇੰਟਰਵਿਊ ਵਿੱਚ ਮਾਹੀ ਗਿੱਲ ਨੇ ਆਗਾਮੀ ਪ੍ਰੋਜੈਕਟ ਫ਼ੈਮਲੀ ਆਫ਼ ਠਾਕੁਰਗੰਜ ਤੇ ਚਰਚਾ ਕੀਤੀ।ਇਸ ਦੌਰਾਨ ਮਾਹੀ ਗਿੱਲ ਨੇ ਆਪਣੇ ਰਿਲੇਸ਼ਨਸ਼ਿਪ ਅਤੇ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਰਾਜ ਖੋਲ੍ਹੇ ਹਨ। ਇਸ ਦੌਰਾਨ ਪਹਿਲੀ ਵਾਰ ਮਾਹੀ ਗਿੱਲ ਨੇ ਦੱਸਿਆ ਹੈ ਮੇਰਾ ਅਜੇ ਤੱਕ ਵਿਆਹ ਨਹੀਂ ਹੋਇਆ ਪਰ ਮੇਰਾ ਇੱਕ ਬੁਆਏਫ੍ਰੈਂਡ ਹੈ। ਮਾਹੀ ਨੇ ਦੱਸਿਆ ਕਿ ਅਸੀਂ ਜਲਦੀ ਹੀ ਵਿਆਹ ਕਰਵਾ ਲਵਾਂਗੇ ਪਰ ਵਿਆਹ ਵਿਆਹ ਕਰਵਾ ਕੇ ਅਤੇ ਨਾ ਕਰਵਾ ਕੇ ਸਾਡੇ ਰਿਸ਼ਤੇ ਵਿੱਚ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਮੈਨੂੰ ਆਜ਼ਾਦੀ ਅਤੇ ਸਪੇਸ ਦੋਵਾਂ ਦੀ ਲੋੜ ਹੈ।

Indian actress Mahie Gill Long Time in live-in-relationship
ਮਾਹੀ ਗਿੱਲ ਨੇ ਕੀਤਾ ਵੱਡਾ ਖ਼ੁਲਾਸਾ , ਲੰਬੇ ਸਮੇਂ ਤੋਂ ਲਿਵ-ਇੰਨ-ਰਿਲੇਸ਼ਨਸ਼ਿਪ 'ਚ ਰਹਿ ਰਹੀ , 2.5 ਸਾਲ ਦੀ ਬੇਟੀ

ਉਨ੍ਹਾਂ ਕਿਹਾ ਅਸੀਂ ਦੋਵੇਂ ਇੱਕ ਦੂਜੇ ਦੀ ਬਹੁਤ ਇੱਜਤ ਕਰਦੇ ਹਾਂ। ਅਸੀਂ ਦੋਵੇਂ ਲਿਵ-ਇੰਨ-ਰਿਲੇਸ਼ਨਸ਼ਿਪ 'ਚ ਰਹਿੰਦੇ ਹਾਂ ਤਾਂ ਵਿਆਹ ਵੀ ਜ਼ਰੂਰ ਹੋਵੇਗਾ। ਮਾਹੀ ਗਿੱਲ ਨੇ ਦੱਸਿਆ ਕਿ ਮੇਰੀ ਢਾਈ ਸਾਲ ਦੀ ਇੱਕ ਬੇਟੀ ਵੀ ਹੈ ਹਾਲਾਂਕਿ ਉਨ੍ਹਾਂ ਨੇ ਖ਼ੁਲਾਸਾ ਨਹੀਂ ਕੀਤਾ ਕਿ ਬੇਟੀ ਨੂੰ ਗੋਦ ਲਿਆ ਹੈ ਜਾਂ ਜਨਮ ਦਿੱਤਾ ਹੈ ,ਉਨ੍ਹਾਂ ਦੀ ਬੇਟੀ ਦਾ ਨਾਂਅ ਵੇਰੋਨਿਕਾ ਹੈ।

Indian actress Mahie Gill Long Time in live-in-relationship
ਮਾਹੀ ਗਿੱਲ ਨੇ ਕੀਤਾ ਵੱਡਾ ਖ਼ੁਲਾਸਾ , ਲੰਬੇ ਸਮੇਂ ਤੋਂ ਲਿਵ-ਇੰਨ-ਰਿਲੇਸ਼ਨਸ਼ਿਪ 'ਚ ਰਹਿ ਰਹੀ , 2.5 ਸਾਲ ਦੀ ਬੇਟੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਇਸ ਵਿਅਕਤੀ ਨੇ 26 ਮਹੀਨੇ ਡੀਐੱਸਪੀ ਦੇ ਆਈਡੀ ਕਾਰਡ ‘ਤੇ ਲੁੱਟੀਆਂ ਮੌਜ਼ਾ , ਵਰਤੀ DSP ਦੀ ਪਹਿਲੀ ਤਨਖ਼ਾਹ

ਉਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਨੇ ਜਿਨ੍ਹਾਂ ‘ਚੋਂ ‘ਕੈਰੀ ਆਨ ਜੱਟਾ’, ‘ਸ਼ਰੀਕ’ ਮੁੱਖ ਤੌਰ ‘ਤੇ ਸ਼ਾਮਿਲ ਹਨ।‘ਆਸ਼ਿਕਬਾਜ਼ੀ ਇਸ਼ਕ’ ‘ਚ ਵੀ ਉਨ੍ਹਾਂ ਦੀ ਭੂਮਿਕਾ ਅਤੇ ਅਦਾਕਾਰੀ ਨੂੰ ਸਰਾਹਿਆ ਗਿਆ।ਇਸ ਫਿਲਮ ‘ਚ ਤਾਂ ਉਨ੍ਹਾਂ ਨੂੰ ‘ਬੈਸਟ ਕਰਿਟਕਸ ਫੀਮੇਲ ਐਕਟ੍ਰੈਸ’ ਦਾ ਐਵਾਰਡ ਵੀ ਮਿਲਿਆ ਸੀ।
-PTCNews