Fri, Apr 26, 2024
Whatsapp

ਰੇਲਵੇ ਨੇ 30 ਜੂਨ ਤੱਕ ਬੁੱਕ ਕੀਤੀਆਂ ਸਾਰੀਆਂ ਟਿਕਟਾਂ ਕੀਤੀਆਂ ਰੱਦ, ਪੈਸੇ ਹੋਣਗੇ ਵਾਪਸ

Written by  Shanker Badra -- May 14th 2020 12:17 PM
ਰੇਲਵੇ ਨੇ 30 ਜੂਨ ਤੱਕ ਬੁੱਕ ਕੀਤੀਆਂ ਸਾਰੀਆਂ ਟਿਕਟਾਂ ਕੀਤੀਆਂ ਰੱਦ, ਪੈਸੇ ਹੋਣਗੇ ਵਾਪਸ

ਰੇਲਵੇ ਨੇ 30 ਜੂਨ ਤੱਕ ਬੁੱਕ ਕੀਤੀਆਂ ਸਾਰੀਆਂ ਟਿਕਟਾਂ ਕੀਤੀਆਂ ਰੱਦ, ਪੈਸੇ ਹੋਣਗੇ ਵਾਪਸ

ਰੇਲਵੇ ਨੇ 30 ਜੂਨ ਤੱਕ ਬੁੱਕ ਕੀਤੀਆਂ ਸਾਰੀਆਂ ਟਿਕਟਾਂ ਕੀਤੀਆਂ ਰੱਦ, ਪੈਸੇ ਹੋਣਗੇ ਵਾਪਸ:ਨਵੀਂ ਦਿੱਲੀ : ਭਾਰਤੀ ਰੇਲਵੇ ਨੇ 30 ਜੂਨ ਤੱਕ ਦੀ ਯਾਤਰਾ ਲਈ ਬੁੱਕ ਕੀਤੀਆਂ ਗਈਆਂ ਸਾਰੀਆਂ ਟਿਕਟਾਂ ਰੱਦ ਕਰ ਦਿੱਤੀਆਂ ਹਨ। ਜਿਸ ਦੇ ਲਈ ਰੇਲਵੇ 30 ਜੂਨ ਤੱਕ ਬੁੱਕ ਕੀਤੀਆਂ ਗਈਆਂ ਸਾਰੀਆਂ ਟਿਕਟਾਂ ਦੇ ਪੈਸੇ ਵਾਪਸ ਕਰੇਗੀ। ਹਾਲਾਂਕਿ, ਇਸ ਨਾਲ ਲੇਬਰ ਅਤੇ ਵਿਸ਼ੇਸ਼ ਰੇਲ ਗੱਡੀਆਂ ‘ਤੇ ਕੋਈ ਅਸਰ ਨਹੀਂ ਹੋਵੇਗਾ ਅਤੇ ਉਹ ਜਾਰੀ ਰਹਿਣਗੀਆਂ। ਰੇਲਵੇ 30 ਜੂਨ ਤੱਕ ਬੁੱਕ ਕੀਤੀਆਂ ਗਈਆਂ ਸਾਰੀਆਂ ਟਿਕਟਾਂ ਦੇ ਪੈਸੇ ਰਿਫੰਡ ਕਰੇਗੀ। ਰੇਲਵੇ ਬੋਰਡ ਪੈਸੈਂਜਰ ਮਾਰਕੀਟਿੰਗ ਡਾਇਰੈਕਟਰ ਦੁਆਰਾ ਜਾਰੀ ਨੋਟੀਫਿਕੇਸ਼ਨ ਵਿਚ ਇਹ ਕਿਹਾ ਗਿਆ ਹੈ ਕਿ ਮੇਲ, ਐਕਸਪ੍ਰੈਸ, ਯਾਤਰੀ ਅਤੇ ਉਪਨਗਰ ਸਮੇਤ ਸਾਰੀਆਂ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਰੇਲਵੇ ਨੇ ਇਸ ਨਾਲ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਦੌਰਾਨ ਲੇਬਰ ਅਤੇ ਕੁਝ ਵਿਸ਼ੇਸ਼ ਰੇਲ ਗੱਡੀਆਂ ਪਹਿਲਾਂ ਦੀ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ।ਇਨ੍ਹਾਂ ਟ੍ਰੇਨਾਂ ਦੀਆਂ ਟਿਕਟਾਂ ਨੂੰ ਰੱਦ ਨਹੀਂ ਕੀਤਾ ਗਿਆ ਹੈ। 17 ਮਈ ਤੱਕ ਹੋਰ ਸਾਰੀਆਂ ਰੇਲ ਗੱਡੀਆਂ ਦੀਆਂ ਟਿਕਟਾਂ ਪਹਿਲਾਂ ਹੀ ਰੱਦ ਕਰ ਦਿੱਤੀਆਂ ਗਈਆਂ ਸਨ। ਇਸ ਤੋਂ ਇਲਾਵਾ ਰੇਲਵੇ ਨੇ ਨਿਯਮਤ ਟ੍ਰੇਨਾਂ ਦੀ ਟਿਕਟ ਬੁਕਿੰਗ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਕੋਰੋਨਾ ਵਾਇਰਸ ਦੇ ਸੰਕਰਮ ਦੇ ਫੈਲਣ ਤੋਂ ਰੋਕਣ ਲਈ 24 ਮਾਰਚ ਤੋਂ ਦੇਸ਼ ਵਿਚ ਤਾਲਾਬੰਦੀ ਲਾਗੂ ਹੋਣ ਨਾਲ ਯਾਤਰੀ ਗੱਡੀਆਂ ਨੂੰ ਵੀ ਰੋਕ ਦਿੱਤਾ ਗਿਆ ਸੀ। ਇਸ ਦੌਰਾਨ ਮਾਲ ਦੀਆਂ ਗੱਡੀਆਂ ਚਲਦੀਆਂ ਰਹੀਆਂ ਸਨ। 12 ਮਾਰਚ ਤੋਂ ਰੇਲਵੇ ਨੇ ਨਵੀਂ ਦਿੱਲੀ ਤੋਂ ਦੇਸ਼ ਲਈ 15 ਰੂਟਾਂ 'ਤੇ 15 ਜੋੜੀਆਂ ਰੇਲ ਗੱਡੀਆਂ ਸ਼ੁਰੂ ਕੀਤੀਆਂ ਹਨ। ਕਾਫ਼ੀ ਸਾਵਧਾਨੀ ਅਤੇ ਜਾਂਚ ਤੋਂ ਬਾਅਦ ਯਾਤਰੀ ਇਨ੍ਹਾਂ ਰੇਲ ਗੱਡੀਆਂ ਵਿਚ ਯਾਤਰਾ ਕਰ ਰਹੇ ਹਨ। ਇਸ ਤੋਂ ਪਹਿਲਾਂ ਰੇਲਵੇ ਬੋਰਡ ਨੇ ਬੁੱਧਵਾਰ ਨੂੰ ਮੌਜੂਦਾ ਵਿਸ਼ੇਸ਼ ਰੇਲ ਗੱਡੀਆਂ ਵਿਚ ਯਾਤਰਾ ਲਈ ਉਡੀਕ ਸੂਚੀ ਦੀ ਵਿਵਸਥਾ 22 ਮਈ ਤੋਂ ਸ਼ੁਰੂ ਕੀਤੀ ਸੀ। ਮੌਜੂਦਾ ਵਿਸ਼ੇਸ਼ ਰੇਲ ਗੱਡੀਆਂ ਵਿਚ ਸਿਰਫ ਪੁਸ਼ਟੀ ਹੋਈਆਂ ਟਿਕਟਾਂ ਹੀ ਬੁੱਕ ਕੀਤੀਆਂ ਜਾ ਰਹੀਆਂ ਹਨ, ਜਦੋਂਕਿ 22 ਮਈ ਤੋਂ ਸ਼ੁਰੂ ਹੋਣ ਵਾਲੀਆਂ ਯਾਤਰਾਵਾਂ ਲਈ 15 ਮਈ ਤੋਂ ਟਿਕਟਾਂ ਦੀ ਬੁਕਿੰਗ ਵਿਚ ਉਡੀਕ ਸੂਚੀ ਵਿਚ ਟਿਕਟਾਂ ਦੀ ਬੁਕਿੰਗ ਕਰਵਾਉਣ ਦਾ ਪ੍ਰਬੰਧ ਹੋਵੇਗਾ। -PTCNews


Top News view more...

Latest News view more...