ਡਿਸਕਸ ਥ੍ਰੋਅ 'ਚ ਭਾਰਤ ਨੂੰ ਮਿਲੀ ਨਿਰਾਸ਼ਾ, ਛੇਵੇਂ ਸਥਾਨ 'ਤੇ ਰਹੀ ਕਮਲਪ੍ਰੀਤ ਕੌਰ

By Jashan A - August 02, 2021 6:08 pm

ਨਵੀਂ ਦਿੱਲੀ: ਟੋਕੀਓ ਓਲੰਪਿਕਸ ’ਚ ਡਿਸਕਸ ਥ੍ਰੋਅ ਦੇ ਫ਼ਾਈਨਲ ’ਚ ਭਾਰਤ ਨੂੰ ਨਿਰਾਸ਼ਾ ਹੱਥ ਲੱਗੀ ਹੈ। ਭਾਰਤ ਦੀ ਕਮਲਪ੍ਰੀਤ ਕੌਰ ਅੰਤਿਮ 3 'ਚ ਜਗਾ ਨਹੀਂ ਬਣਾ ਸਕੀ।

ਆਪਣੀ ਪਹਿਲੀ ਕੋਸ਼ਿਸ਼ ’ਚ 61.62 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ। ਦੂਸਰੇ ਥ੍ਰੋਅ 'ਚ ਫਾਉਲ, ਤੀਸਰੇ ਥਰੋਅ 'ਚ 63.70, ਚੌਥਾ ਥ੍ਰੋਅ ਫਾਉਲ, ਪੰਜਵੇਂ ਥ੍ਰੋਅ 'ਚ 61.37 ਅਤੇ ਛੇਵੇਂ ਥ੍ਰੋਅ 'ਚ ਉਹਨਾਂ ਨੇ ਫਾਉਲ ਕੀਤਾ। ਜਿਸ ਦੌਰਾਨ ਉਹ ਮੁਕਾਬਲੇ 'ਚੋਂ ਬਾਹਰ ਹੋ ਗਈ।

ਹੋਰ ਪੜ੍ਹੋ: ਮੈਰੀਟੋਰੀਅਸ ਸਕੂਲਾਂ ’ਚ ਦਾਖ਼ਲੇ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪੜ੍ਹੋ ਤੁਸੀਂ ਵੀ

ਤੁਹਾਨੂੰ ਦੱਸ ਦੇਈਏ ਪਹਿਲੇ ਸਥਾਨ ’ਤੇ ਯੂਨਾਈਟਿਡ ਸਟੇਟ ਦੀ ਵੀ. ਆਲਮਨ ਨੇ 68.98 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ, ਜਿਸ ਦੌਰਾਨ ਉਸ ਨੂੰ ਗੋਲਡ ਮੈਡਲ ਮਿਲਿਆ ਹੈ। ਇਸ ਤੋਂ ਇਲਾਵਾ ਜਰਮਨੀ ਦੇ ਹਿੱਸੇ ਸਿਲਵਰ ਅਤੇ ਕਿਊਬਾ ਦੀ ਖਿਡਾਰਨ ਦੇ ਬ੍ਰਾਂਜ਼ ਮੈਡਲ ਜਿੱਤਿਆ ਹੈ।

-PTC News

adv-img
adv-img