ਕੌਮਾਂਤਰੀ ਕਬੱਡੀ ਟੂਰਨਾਮੈਂਟ 2019 : ਭਾਰਤ ਨੇ ਕੈਨੇਡਾ ਨੂੰ ਹਰਾ ਕੇ ਕੌਮਾਂਤਰੀ ਕਬੱਡੀ ਕੱਪ ‘ਤੇ ਕੀਤਾ ਕਬਜ਼ਾ

International Kabaddi Tournament 2019 : India 45 points With Winner
ਕੌਮਾਂਤਰੀ ਕਬੱਡੀ ਟੂਰਨਾਮੈਂਟ 2019 : ਭਾਰਤ ਨੇਕੈਨੇਡਾ ਨੂੰ ਹਰਾ ਕੇ ਕੌਮਾਂਤਰੀ ਕਬੱਡੀ ਕੱਪ 'ਤੇ ਕੀਤਾ ਕਬਜ਼ਾ

ਕੌਮਾਂਤਰੀ ਕਬੱਡੀ ਟੂਰਨਾਮੈਂਟ 2019 : ਭਾਰਤ ਨੇ ਕੈਨੇਡਾ ਨੂੰ ਹਰਾ ਕੇ ਕੌਮਾਂਤਰੀ ਕਬੱਡੀ ਕੱਪ ‘ਤੇ ਕੀਤਾ ਕਬਜ਼ਾ:ਡੇਰਾ ਬਾਬਾ ਨਾਨਕ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਸੂਬੇ ਦੇ ਵੱਖ-ਵੱਖ ਸ਼ਹਿਰਾਂ ‘ਚ ਕਰਵਾਏ ਗਏ ਹਨ। ਅੱਜ ਕੌਮਾਂਤਰੀ ਕਬੱਡੀ ਕੱਪ ਦਾ ਫਾਈਨਲ ਮੈਚ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਵਿਖੇ ਖੇਡਿਆ ਗਿਆ ਹੈ। ਇਹ ਮੈਚ ਭਾਰਤ ਅਤੇ ਕੈਨੇਡਾ ਦੇ ਵਿਚਾਲੇ ਖੇਡਿਆ ਗਿਆ ਹੈ।

International Kabaddi Tournament 2019 : India 45 points With Winner
ਕੌਮਾਂਤਰੀ ਕਬੱਡੀ ਟੂਰਨਾਮੈਂਟ 2019 : ਭਾਰਤ ਨੇਕੈਨੇਡਾ ਨੂੰ ਹਰਾ ਕੇ ਕੌਮਾਂਤਰੀ ਕਬੱਡੀ ਕੱਪ ‘ਤੇ ਕੀਤਾ ਕਬਜ਼ਾ

ਇਸ ਫਾਈਨਲ ਮੁਕਾਬਲੇ ‘ਚ ਭਾਰਤ ਨੇ ਕੈਨੇਡਾ ਨੂੰ 45 ਅੰਕਾਂ ਦੇ ਫਰਕ ਨਾਲ ਹਰਾ ਕੇ ਇਸ ਕੌਮਾਂਤਰੀ ਕਬੱਡੀ ਕੱਪ ‘ਤੇ ਕਬਜ਼ਾ ਕਰ ਲਿਆ ਹੈ।ਇਸ ਮੈਚ ‘ਚ ਭਾਰਤ ਨੇ 64 ਅੰਕ ਅਤੇ ਕੈਨੇਡਾ ਨੇ 19 ਅੰਕ ਹਾਸਲ ਕੀਤੇ ਹਨ। ਹਾਲਾਂਕਿ ਇਸ ਮੈਚ ਤੋਂ ਪਹਿਲਾਂ ਤੀਜੇ ਸਥਾਨ ਲਈ ਇੰਗਲੈਂਡ ਅਤੇ ਅਮਰੀਕਾ ਵਿਚਾਲੇ ਖੇਡੇ ਗਏ ਮੈਚ ‘ਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਸੀ।

International Kabaddi Tournament 2019 : India 45 points With Winner
ਕੌਮਾਂਤਰੀ ਕਬੱਡੀ ਟੂਰਨਾਮੈਂਟ 2019 : ਭਾਰਤ ਨੇਕੈਨੇਡਾ ਨੂੰ ਹਰਾ ਕੇ ਕੌਮਾਂਤਰੀ ਕਬੱਡੀ ਕੱਪ ‘ਤੇ ਕੀਤਾ ਕਬਜ਼ਾ

ਅੱਜ ਕੌਮਾਂਤਰੀ ਕਬੱਡੀ ਦੇ ਤੀਜੇ ਅਤੇ ਚੌਥੇ ਸਥਾਨ ਲਈ ਹੋਏ ਮੁਕਾਬਲੇ ‘ਚ ਅਮਰੀਕਾ ਨੇ ਇੰਗਲੈਂਡ ਨੂੰ 7 ਅੰਕਾਂ ਦੇ ਫਰਕ (42-35) ਨਾਲ ਹਰਾ ਦਿੱਤਾ ਅਤੇ ਅਮਰੀਕਾ ਇਹ ਮੈਚ ਜਿੱਤ ਕੇ ਤੀਜਾ ਸਥਾਨ ਹਾਸਲ ਕਰਨ ‘ਚ ਸਫਲ ਰਹੀ, ਜਦਕਿ ਇੰਗਲੈਂਡ ਨੂੰ ਚੌਥਾ ਸਥਾਨ ਹੀ ਪ੍ਰਾਪਤ ਹੋਇਆ ਹੈ। ਇਸ ਤੋਂ ਪਹਿਲਾਂ ਵਿਸ਼ਵ ਕਬੱਡੀ ਕੱਪ ਦੇ ਸੈਮੀਫਾਈਨਲ ਮੈਚ ‘ਚ ਭਾਰਤ ਨੇ ਅਮਰੀਕਾ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਸੀ।

International Kabaddi Tournament 2019 : India 45 points With Winner
ਕੌਮਾਂਤਰੀ ਕਬੱਡੀ ਟੂਰਨਾਮੈਂਟ 2019 : ਭਾਰਤ ਨੇਕੈਨੇਡਾ ਨੂੰ ਹਰਾ ਕੇ ਕੌਮਾਂਤਰੀ ਕਬੱਡੀ ਕੱਪ ‘ਤੇ ਕੀਤਾ ਕਬਜ਼ਾ

ਉਥੇ ਹੀ ਪੰਜਾਬ ਸਰਕਾਰ ਦੇ ਕੈਬਿਨਟ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਡੇਰਾ ਬਾਬਾ ਨਾਨਕ ‘ਚ ਇਸ ਵਿਸ਼ਵ ਕਬੱਡੀ ਕੱਪ ਦੇ ਹੋ ਰਹੇ ਫਾਈਨਲ ਮੈਚਾਂ ਦੀ ਸ਼ੁਰੂਆਤ ਕਰਨ ਪੁੱਜੇ ਹੋਏ ਸਨ ਅਤੇ ਇਸ ਮੌਕੇ ‘ਤੇ ਕੈਬਨਿਟ ਮੰਤਰੀ ਰਾਜਿੰਦਰ ਬਾਜਵਾ ਅਤੇ ਐੱਮ. ਐੱਲ. ਏ ਬਰਿੰਦਰ ਮਿੱਤਰ ਪਾਹੜਾ ਵੀ ਮੌਜੂਦ ਸਨ।

International Kabaddi Tournament 2019 : India 45 points With Winner
ਕੌਮਾਂਤਰੀ ਕਬੱਡੀ ਟੂਰਨਾਮੈਂਟ 2019 : ਭਾਰਤ ਨੇਕੈਨੇਡਾ ਨੂੰ ਹਰਾ ਕੇ ਕੌਮਾਂਤਰੀ ਕਬੱਡੀ ਕੱਪ ‘ਤੇ ਕੀਤਾ ਕਬਜ਼ਾ

ਜ਼ਿਕਰਯੋਗ ਹੈ ਕਿ ਪਹਿਲੀ ਦਸੰਬਰ ਤੋਂ ਸ਼ੁਰੂ ਹੋਇਆ ਕਬੱਡੀ ਦਾ ਮਹਾਕੁੰਭ ਅੱਜ ਡੇਰਾ ਬਾਬਾ ਨਾਨਕ ਵਿਖੇ ਸਮਾਪਤ ਹੋ ਗਿਆ ਹੈ। ਇਸ ਟੂਰਨਾਮੈਂਟ ਵਿਚ ਵੱਖ-ਵੱਖ ਮੁਲਕਾਂ ਦੀਆਂ 8 ਟੀਮਾਂ ਨੇ ਸ਼ਿਰਕਤ ਕੀਤੀ ਸੀ। ਜਿਨ੍ਹਾਂ ਵਿਚ ਭਾਰਤ ਤੋਂ ਇਲਾਵਾ ਅਮਰੀਕਾ, ਕੈਨੇਡਾ, ਆਸਟਰੇਲੀਆ, ਇੰਗਲੈਂਡ, ਸ਼੍ਰੀਲੰਕਾ, ਨਿਊਜ਼ੀਲੈਂਡ ਅਤੇ ਕੀਨੀਆ ਸ਼ਾਮਲ ਸਨ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਹਰ ਮੈਚ ਦਾ ਸਿੱਧਾ ਪ੍ਰਸਾਰਣ ਪੀਟੀਸੀ. ਨੈੱਟਵਰਕ ਦੁਆਰਾ ਕੀਤਾ ਗਿਆ ਸੀ। ਜਿਸ ਕਰਕੇ ਖੇਡ ਪ੍ਰੇਮੀਆਂ ਨੇ ਆਪਣੇ ਘਰਾਂ ਵਿੱਚ ਬੈਠ ਕੇ ਕਬੱਡੀ ਦਾ ਆਨੰਦ ਮਾਣਿਆ ਹੈ।
-PTCNews