ਪੈਸੇ ਦੇ ਘੋਟਾਲੇ ਦਾ ਮਾਮਲਾ : ਇੰਟਰਪੋਲ ਵੱਲੋਂ ਨੀਰਵ ਮੋਦੀ ਦੀ ਭੈਣ ਪੂਰਵੀ ਮੋਦੀ ਖਿਲਾਫ ਜਾਰੀ ਰੈੱਡ ਕੋਰਨਰ ਨੋਟਿਸ

Interpol-From red-corner-notice-against-nirav-modis-sister-purvi-modi

ਪੈਸੇ ਦੇ ਘੋਟਾਲੇ ਦਾ ਮਾਮਲਾ :ਇੰਟਰਪੋਲ ਵੱਲੋਂ ਨੀਰਵ ਮੋਦੀ ਦੀ ਭੈਣ ਪੂਰਵੀ ਮੋਦੀ ਖਿਲਾਫ ਜਾਰੀ ਰੈੱਡ ਕੋਰਨਰ ਨੋਟਿਸ:ਇੰਟਰਪੋਲ ਨੇ 2 ਅਰਬ ਅਮਰੀਕੀ ਡਾਲਰ ਦੇ ਬੈਂਕ ਘਪਲੇ ਦੇ ਮੁੱਖ ਮੁਲਜ਼ਮ ਨੀਰਵ ਮੋਦੀ ਦੀ ਭੈਣ ਨੂੰ ਅੱਜ ਰੈੱਡ ਕੋਰਨਰ ਨੋਟਿਸ ਜਾਰੀ ਕੀਤਾ ਹੈ।ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਵਿਸ਼ੇਸ਼ ‘ਭਗੌੜਾ ਆਰਥਿਕ ਅਪਰਾਧ ਕਾਨੂੰਨ’ ਅਦਾਲਤ ਨੇ ਪੂਰਵੀ ਮੋਦੀ ਖਿਲਾਫ ਜਨਤਕ ਸੰਮਨ ਜਾਰੀ ਕਰ ਕੇ ਉਨ੍ਹਾਂ ਨੂੰ 25 ਸਤੰਬਰ ਲਈ ਪੇਸ਼ ਹੋਣ ਲਈ ਕਿਹਾ ਸੀ।

ਐੱਮ.ਐੱਸ.ਆਜ਼ਮੀ ਦੀ ਅਦਾਲਤ ਨੇ ਨੀਰਵ ਮੋਦੀ ਦੀ ਭੈਣ ਪੂਰਵੀ ਮੋਦੀ ਅਤੇ ਭਰਾ ਨਿਸ਼ਾਲ ਮੋਦੀ ਦੇ ਨਾਂ 3 ਜਨਤਕ ਨੋਟਿਸ ਜਾਰੀ ਕੀਤੇ ਸਨ ਕਿਉਂਕਿ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਨਵੇਂ ਕਾਨੂੰਨ ਦੇ ਤਹਿਤ ਇਕ ਅਰਜ਼ੀ ਵਿਚ ਇਨ੍ਹਾਂ ਨੂੰ ‘ਹਿੱਤਬੱਧ ਵਿਅਕਤੀਆਂ’ ਵਿਚ ਗਿਣਿਆ ਹੈ। ਈ.ਡੀ. ਨੇ ਦੋਵਾਂ ‘ਤੇ ਕਾਲੇ ਧਨ ਨੂੰ ਚਿੱਟਾ ਕਰਨ ‘ਚ ਸ਼ਾਮਲ ਹੋਣ ਅਤੇ ਭਾਰਤ ਤੋਂ ਫਰਾਰ ਹੋਣ ਦੇ ਦੋਸ਼ ਲਾਏ ਸਨ।
-PTCNews