Fri, Apr 26, 2024
Whatsapp

ਡਰੱਗ ਮਾਮਲੇ ਸਬੰਧੀ ਆਰੀਅਨ ਖ਼ਾਨ ਖ਼ਿਲਾਫ਼ ਜਾਂਚ ਅਜੇ ਜਾਰੀ : ਐਸਆਈਟੀ ਮੁਖੀ ਸੰਜੇ ਸਿੰਘ

Written by  Ravinder Singh -- March 02nd 2022 02:19 PM
ਡਰੱਗ ਮਾਮਲੇ ਸਬੰਧੀ ਆਰੀਅਨ ਖ਼ਾਨ ਖ਼ਿਲਾਫ਼ ਜਾਂਚ ਅਜੇ ਜਾਰੀ : ਐਸਆਈਟੀ ਮੁਖੀ ਸੰਜੇ ਸਿੰਘ

ਡਰੱਗ ਮਾਮਲੇ ਸਬੰਧੀ ਆਰੀਅਨ ਖ਼ਾਨ ਖ਼ਿਲਾਫ਼ ਜਾਂਚ ਅਜੇ ਜਾਰੀ : ਐਸਆਈਟੀ ਮੁਖੀ ਸੰਜੇ ਸਿੰਘ

ਮੁੰਬਈ : ਕੋਰਡੇਲੀਆ ਕਰੂਜ਼ ਸ਼ਿਪ ਡਰੱਗ ਵਿਚ ਆਰੀਅਨ ਖ਼ਿਲਾਫ਼ ਕੋਈ ਸਬੂਤ ਨਾ ਹੋਣ ਦੀਆਂ ਰਿਪੋਰਟਾਂ ਉਤੇ ਐਸ ਆਈ ਟੀ ਮੁਖੀ ਅਤੇ ਐਨ ਸੀ ਬੀ ਡੀ ਡੀ ਜੀ. (ਆਪ੍ਰੇਸ਼ਨ) ਸੰਜੇ ਸਿੰਘ ਨੇ ਕਿਹਾ ਕਿ ਇਹ ਕਹਿਣਾ ਬਹੁਤ ਜਲਬਾਜ਼ੀ ਹੋਵੇਗੀ ਕਿ ਇਸ ਮਾਮਲੇ ਵਿਚ ਘਿਰੇ ਆਰੀਅਨ ਖ਼ਾਨ ਖ਼ਿਲਾਫ਼ ਕੋਈ ਸਬੂਤ ਨਹੀਂ ਹੈ। ਡਰੱਗ ਮਾਮਲੇ ਸਬੰਧੀ ਆਰੀਅਨ ਖ਼ਾਨ ਖ਼ਿਲਾਫ਼ ਜਾਂਚ ਅਜੇ ਜਾਰੀ : ਐਸਆਈਟੀ ਮੁਖੀ ਸੰਜੇ ਸਿੰਘਸੰਜੇ ਸਿੰਘ ਦਾ ਇਹ ਬਿਆਨ ਕੋਰਡੇਲੀਆ ਕਰੂਜ਼ ਸ਼ਿਪ ਮਾਮਲੇ ਵਿਚ ਆਰੀਅਨ ਖ਼ਾਨ ਖ਼ਿਲਾਫ਼ ਕੋਈ ਸਬੂਤ ਨਾ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਆਇਆ। ਉਨ੍ਹਾਂ ਨੇ ਦੱਸਿਆ ਕਿ ਜਾਂਚ ਅਜੇ ਜਾਰੀ ਹੈ। ਇਸ ਸਬੰਧੀ ਕਈ ਬਿਆਨ ਦਰਜ ਕੀਤੇ ਗਏ ਹਨ। ਸੰਜੇ ਸਿੰਘ ਨੇ ਕਿਹਾ ਕਿ ਜਾਂਚ ਅਜੇ ਕਿਸੇ ਸਿੱਟੇ ਉਤੇ ਨਹੀਂ ਪੁੱਜੀ। ਡਰੱਗ ਮਾਮਲੇ ਸਬੰਧੀ ਆਰੀਅਨ ਖ਼ਾਨ ਖ਼ਿਲਾਫ਼ ਜਾਂਚ ਅਜੇ ਜਾਰੀ : ਐਸਆਈਟੀ ਮੁਖੀ ਸੰਜੇ ਸਿੰਘਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਦਸੰਬਰ ਵਿਚ ਬੰਬੇ ਹਾਈ ਕੋਰਟ ਨੇ ਆਰੀਅਨ ਖ਼ਾਨ ਨੂੰ ਡਰੱਗਜ਼-ਆਨ-ਕਰਜੂਜ਼ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹਰ ਹਫ਼ਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੇ ਸਾਹਮਣੇ ਪੇਸ਼ ਹੋਣ ਉਤੇ ਰਾਹਤ ਦੇ ਦਿੱਤੀ ਗਈ ਸੀ। ਇਸ ਤੋਂ ਇਲਾਵਾ ਅਦਾਲਤ ਨੇ ਨਿਰਦੇਸ਼ ਦਿੱਤੇ ਹੋਏ ਹਨ ਕਿ ਸੰਮਨ ਭੇਜੇ ਜਾਣ ਉਤੇ ਦਿੱਲੀ ਦੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਦੇ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ। ਡਰੱਗ ਮਾਮਲੇ ਸਬੰਧੀ ਆਰੀਅਨ ਖ਼ਾਨ ਖ਼ਿਲਾਫ਼ ਜਾਂਚ ਅਜੇ ਜਾਰੀ : ਐਸਆਈਟੀ ਮੁਖੀ ਸੰਜੇ ਸਿੰਘNCB ਦੀ ਇੱਕ ਟੀਮ ਨੇ ਕੋਰਡੇਲੀਆ ਕਰੂਜ਼ 'ਉਤੇ ਇੱਕ ਡਰੱਗ ਪਾਰਟੀ ਦਾ ਪਰਦਾਫਾਸ਼ ਕੀਤਾ ਸੀ ਜੋ 2 ਅਕਤੂਬਰ ਦੀ ਰਾਤ ਨੂੰ ਗੋਆ ਜਾ ਰਿਹਾ ਸੀ। ਇਸ ਮਾਮਲੇ ਦੇ ਸਬੰਧ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਅੱਠ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ। ਇਸ ਮਾਮਲੇ ਵਿੱਚ ਕੁੱਲ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਗਰੋਂ ਲੰਬੀ ਪੁੱਛਗਿੱਛ ਹੋਈ ਸੀ। ਆਰੀਅਨ ਖ਼ਾਨ ਸਮੇਤ ਹੋਰ ਮੁਲਜ਼ਮ ਅਰਬਾਜ਼ ਮਰਚੈਂਟ ਤੇ ਮੁਨਮੁਨ ਧਮੇਚਾ ਨੂੰ ਹਾਈ ਕੋਰਟ ਨੇ 28 ਅਕਤੂਬਰ ਨੂੰ ਡਰੱਗਜ਼-ਆਨ-ਕਰੂਜ਼ ਕੇਸ ਵਿੱਚ ਜ਼ਮਾਨਤ ਦਿੱਤੀ ਸੀ। ਇਹ ਵੀ ਪੜ੍ਹੋ : 24 ਸਾਲਾ ਪੰਜਾਬਣ ਦਾ ਕੈਨੇਡਾ 'ਚ ਹੋਇਆ ਕਤਲ, ਤਿੰਨ ਮਹੀਨੇ ਪਹਿਲਾਂ ਹੋਈ ਸੀ PR


Top News view more...

Latest News view more...