Fri, Apr 26, 2024
Whatsapp

IPL 2020 : ਪੰਜਾਬ ਅਤੇ ਕੋਲਕਾਤਾ ਵਿਚਾਲੇ ਅੱਜ ਫਸਵਾਂ ਮੁਕਾਬਲਾ ,ਪੰਜਾਬ ਲਈ ਅੱਜ ਕਰੋ ਜਾਂ ਮਰੋ ਦਾ ਮੁਕਾਬਲਾ

Written by  Shanker Badra -- October 26th 2020 04:13 PM
IPL 2020 : ਪੰਜਾਬ ਅਤੇ ਕੋਲਕਾਤਾ ਵਿਚਾਲੇ ਅੱਜ ਫਸਵਾਂ ਮੁਕਾਬਲਾ ,ਪੰਜਾਬ ਲਈ ਅੱਜ ਕਰੋ ਜਾਂ ਮਰੋ ਦਾ ਮੁਕਾਬਲਾ

IPL 2020 : ਪੰਜਾਬ ਅਤੇ ਕੋਲਕਾਤਾ ਵਿਚਾਲੇ ਅੱਜ ਫਸਵਾਂ ਮੁਕਾਬਲਾ ,ਪੰਜਾਬ ਲਈ ਅੱਜ ਕਰੋ ਜਾਂ ਮਰੋ ਦਾ ਮੁਕਾਬਲਾ

IPL 2020 : ਪੰਜਾਬ ਅਤੇ ਕੋਲਕਾਤਾ ਵਿਚਾਲੇ ਅੱਜ ਫਸਵਾਂ ਮੁਕਾਬਲਾ ,ਪੰਜਾਬ ਲਈ ਅੱਜ ਕਰੋ ਜਾਂ ਮਰੋ ਦਾ ਮੁਕਾਬਲਾ:ਨਵੀਂ ਦਿੱਲੀ : ਆਈ.ਪੀ.ਐਲ. ਦੇ 13ਵੇਂ ਸੀਜ਼ਨ ਦਾ 46ਵਾਂ ਮੈਚ ਅੱਜ ਕਿੰਗਜ਼ ਇਲੈਵਨ ਪੰਜਾਬ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਸ਼ਾਮ 07:30 ਵਜੇ ਤੋਂ ਸ਼ਾਰਜਾਹ ਵਿੱਚ ਖੇਡਿਆ ਜਾਵੇਗਾ। ਕੋਲਕਾਤਾ ਦੀ ਟੀਮ 11 'ਚੋਂ 6 ਮੈਚ ਜਿੱਤ ਕੇ ਅੰਕ ਸੂਚੀ 'ਚ ਚੌਥੇ ਅਤੇ ਪੰਜਾਬ 11 'ਚੋਂ 5 ਮੈਚ ਜਿੱਤ ਕੇ ਅੰਕ ਸੂਚੀ 'ਚ ਪੰਜਵੇਂ ਸਥਾਨ 'ਤੇ ਹੈ। ਦੋਹਾਂ ਟੀਮਾਂ ਵਿਚਾਲੇ ਪਹਿਲਾਂ ਵੀ ਇਕ ਮੁਕਾਬਲਾ ਹੋ ਚੁੱਕਾ ਹੈ, ਜਿਸ 'ਚ ਕੋਲਕਾਤਾ ਨੇ ਪੰਜਾਬ ਨੂੰ ਦੋ ਦੌੜਾਂ ਨਾਲ ਹਰਾਇਆ ਸੀ। [caption id="attachment_443576" align="aligncenter" width="700"]IPL 2020 KKR vs KXIP Dream11 Prediction: Kolkata Knight Riders vs Kings XI Punjab IPL 2020 : ਪੰਜਾਬ ਅਤੇ ਕੋਲਕਾਤਾ ਵਿਚਾਲੇ ਅੱਜ ਫਸਵਾਂ ਮੁਕਾਬਲਾ ,ਪੰਜਾਬ ਲਈ ਅੱਜ ਕਰੋ ਜਾਂ ਮਰੋ ਦਾ ਮੁਕਾਬਲਾ[/caption] ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਪੰਜਾਬ ਆਉਣ ਵਾਲੀਆਂ ਮਾਲ -ਗੱਡੀਆਂ 'ਤੇ ਲਗਾਈ ਰੋਕ ,ਕਿਸਾਨਾਂ ਵੱਲੋਂ ਸਖ਼ਤ ਨਿਖੇਧੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜਦੋਂ ਇਹ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ ਸਨ ਤਾਂ ਉਸ ਸਮੇਂ ਕੋਲਕਾਤਾ ਨੇ ਹਾਰੀ ਹੋਈ ਬਾਜ਼ੀ ਜਿੱਤੀ ਸੀ। ਅਜਿਹੀ ਸਥਿਤੀ ਵਿੱਚ ਪੰਜਾਬ ਇਸ ਮੈਚ ਵਿੱਚ ਪਿੱਛਲੀ ਹਾਰ ਦਾ ਬਦਲਾ ਲੈਣ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੇਗਾ ਤੇ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੇਗਾ। ਕੋਲਕਾਤਾ ਨੇ ਆਪਣੇ ਪਿੱਛਲੇ ਮੈਚ ਵਿੱਚ ਦਿੱਲੀ ਕੈਪੀਟਲਸ ਦੇ ਖਿਲਾਫ ਵੱਡੀ ਜਿੱਤ ਦਰਜ ਕੀਤੀ ਹੈ। [caption id="attachment_443574" align="aligncenter" width="700"]IPL 2020 KKR vs KXIP Dream11 Prediction: Kolkata Knight Riders vs Kings XI Punjab IPL 2020 : ਪੰਜਾਬ ਅਤੇ ਕੋਲਕਾਤਾ ਵਿਚਾਲੇ ਅੱਜ ਫਸਵਾਂ ਮੁਕਾਬਲਾ ,ਪੰਜਾਬ ਲਈ ਅੱਜ ਕਰੋ ਜਾਂ ਮਰੋ ਦਾ ਮੁਕਾਬਲਾ[/caption] ਇਸ ਦੇ ਨਾਲ ਹੀ ਪੰਜਾਬ ਨੇ ਆਪਣੇ ਆਖਰੀ ਚਾਰ ਮੈਚਾਂ ਵਿੱਚ ਜਿੱਤ ਹਾਸਿਲ ਕੀਤੀ ਹੈ। ਦੋਵਾਂ ਟੀਮਾਂ ਨੂੰ ਪਲੇਅ ਆਫਸ ਵਿੱਚ ਕੁਆਲੀਫਾਈ ਕਰਨ ਦੀਆਂ ਆਪਣੀਆਂ ਉਮੀਦਾਂ ਨੂੰ ਹੋਰ ਮਜ਼ਬੂਤ ਕਰਨ ਲਈ ਇਸ ਮੈਚ ਵਿੱਚ ਜਿੱਤ ਦੀ ਜ਼ਰੂਰਤ ਹੈ। ਅਜਿਹੀ ਸਥਿਤੀ ਵਿੱਚ ਅਸੀਂ ਇਸ ਮੈਚ ਵਿੱਚ ਦੋਵਾਂ ਟੀਮਾਂ ਦਰਮਿਆਨ ਸਿਰੇ ਦੀ ਟੱਕਰ ਵੇਖ ਸਕਦੇ ਹਾਂ। ਪੰਜਾਬ ਲਈ ਇਸ ਮੈਚ ਵਿੱਚ ਸ਼ਾਨਦਾਰ ਫਾਰਮ 'ਚ ਚੱਲ ਰਹੇ ਮਯੰਕ ਅਗਰਵਾਲ ਵਾਪਸੀ ਕਰ ਸਕਦੇ ਹਨ। [caption id="attachment_443572" align="aligncenter" width="700"]IPL 2020 KKR vs KXIP Dream11 Prediction: Kolkata Knight Riders vs Kings XI Punjab IPL 2020 : ਪੰਜਾਬ ਅਤੇ ਕੋਲਕਾਤਾ ਵਿਚਾਲੇ ਅੱਜ ਫਸਵਾਂ ਮੁਕਾਬਲਾ ,ਪੰਜਾਬ ਲਈ ਅੱਜ ਕਰੋ ਜਾਂ ਮਰੋ ਦਾ ਮੁਕਾਬਲਾ[/caption] ਇਸ ਦੇ ਨਾਲ ਹੀ ਆਲਰਾਉਂਡਰ ਆਂਦਰੇ ਰਸਲ ਇਸ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਲਈ ਵਾਪਸੀ ਕਰ ਸਕਦਾ ਹੈ। ਹਾਲਾਂਕਿ, ਕਪਤਾਨ ਈਯਨ ਮੋਰਗਨ ਲਈ ਰਸਲ ਦੇ ਫਿਟ ਹੋਣ ਤੋਂ ਪਹਿਲਾ ਪਲੇਇੰਗ ਇਲੈਵਨ ਦੀ ਚੋਣ ਕਰਨਾ ਮੁਸ਼ਕਿਲ ਹੋ ਸਕਦਾ ਹੈ। ਸ਼ਾਰਜਾਹ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾਣ ਵਾਲੇ ਇਸ ਮੈਚ ਵਿੱਚ ਮੌਸਮ ਬਿਲਕੁਲ ਸਾਫ ਹੋਵੇਗਾ। ਹਾਲਾਂਕਿ, ਖਿਡਾਰੀਆਂ ਨੂੰ ਇੱਥੇ ਵੀ ਭਾਰੀ ਗਰਮੀ ਦਾ ਸਾਹਮਣਾ ਕਰਨਾ ਪਏਗਾ। [caption id="attachment_443575" align="aligncenter" width="700"]IPL 2020 KKR vs KXIP Dream11 Prediction: Kolkata Knight Riders vs Kings XI Punjab IPL 2020 : ਪੰਜਾਬ ਅਤੇ ਕੋਲਕਾਤਾ ਵਿਚਾਲੇ ਅੱਜ ਫਸਵਾਂ ਮੁਕਾਬਲਾ ,ਪੰਜਾਬ ਲਈ ਅੱਜ ਕਰੋ ਜਾਂ ਮਰੋ ਦਾ ਮੁਕਾਬਲਾ[/caption] ਦੱਸ ਦੇਈਏ ਕਿ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰ ਸਕਦੀ ਹੈ। ਸ਼ਾਰਜਾਹ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦੇ ਮੁਕਾਬਲੇ ਬਿਲਕੁਲ ਵੱਖਰਾ ਹੈ। ਅਕਾਰ ਦੇ ਲਿਹਾਜ਼ ਨਾਲ ਇਹ ਬਹੁਤ ਛੋਟਾ ਜਿਹਾ ਮੈਦਾਨ ਹੈ ਪਰ ਹੁਣ ਟੂਰਨਾਮੈਂਟ ਦੀ ਸ਼ੁਰੂਆਤ ਦੇ ਮੁਕਾਬਲੇ ਇਹ ਵਿਕਟ ਕਾਫ਼ੀ ਬਦਲ ਗਈ ਹੈ। ਇੱਥੇ ਗੇਂਦ ਬਹੁਤ ਜ਼ਿਆਦਾ ਰੁਕ ਰਹੀ ਹੈ। ਅਜਿਹੀ ਸਥਿਤੀ ਵਿੱਚ ਦੋਵੇਂ ਟੀਮਾਂ ਇੱਥੇ ਦੋ ਲੀਡ ਸਪਿਨਰਾਂ ਨਾਲ ਉੱਤਰ ਸਕਦੀਆਂ ਹਨ। -PTCNews


Top News view more...

Latest News view more...