ਜੈਤੋ: ਅਣਪਛਾਤਿਆਂ ਵੱਲੋਂ ਬਜ਼ੁਰਗ ਗੁਰਸਿੱਖ ਵਿਅਕਤੀ ਦੀ ਕੁੱਟ ਮਾਰ, ਹਾਲਤ ਗੰਭੀਰ, ਦੇਖੋ ਤਸਵੀਰਾਂ

jaito
ਜੈਤੋ: ਅਣਪਛਾਤਿਆਂ ਵੱਲੋਂ ਬਜ਼ੁਰਗ ਗੁਰਸਿੱਖ ਵਿਅਕਤੀ ਦੀ ਕੁੱਟ ਮਾਰ, ਹਾਲਤ ਗੰਭੀਰ, ਦੇਖੋ ਤਸਵੀਰਾਂ

ਜੈਤੋ: ਅਣਪਛਾਤਿਆਂ ਵੱਲੋਂ ਬਜ਼ੁਰਗ ਗੁਰਸਿੱਖ ਵਿਅਕਤੀ ਦੀ ਕੁੱਟ ਮਾਰ, ਹਾਲਤ ਗੰਭੀਰ, ਦੇਖੋ ਤਸਵੀਰਾਂ,ਜੈਤੋ:ਫਰੀਦਕੋਟ ਦੇ ਹਲਕਾ ਜੈਤੋ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕੁਝ ਅਣਪਛਾਤਿਆਂ ਵੱਲੋਂ ਇੱਕ ਬਜ਼ੁਰਗ ਗੁਰਸਿੱਖ ਵਿਅਕਤੀ ਦੀ ਕੁੱਟਮਾਰ ਕਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਇਸ ਬਜ਼ੁਰਗ ਵਿਅਕਤੀ ਤੋਂ ਮੋਬਾਈਲ, ਨਕਦੀ, ਕਿਰਪਾਨ,ਖੋਹ ਲਈ ਗਈ।

jaito
ਜੈਤੋ: ਅਣਪਛਾਤਿਆਂ ਵੱਲੋਂ ਬਜ਼ੁਰਗ ਗੁਰਸਿੱਖ ਵਿਅਕਤੀ ਦੀ ਕੁੱਟ ਮਾਰ, ਹਾਲਤ ਗੰਭੀਰ, ਦੇਖੋ ਤਸਵੀਰਾਂ

ਦੱਸਿਆ ਜਾ ਰਿਹਾ ਹੈ ਕਿ ਵਿਅਕਤੀਆਂ ਵੱਲੋਂ ਬਜ਼ੁਰਗ ਦੀ ਕਿਰਪਾਨ ਖੋਹ ਕੇ ਉਸ ‘ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਬਜ਼ੁਰਗ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਲੋਕਾਂ ਦੀ ਭੀੜ ਜਮ੍ਹਾ ਹੋ ਗਈ ਤੇ ਜ਼ਖਮੀ ਬਜ਼ੁਰਗ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿਥੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ।

jaito
ਜੈਤੋ: ਅਣਪਛਾਤਿਆਂ ਵੱਲੋਂ ਬਜ਼ੁਰਗ ਗੁਰਸਿੱਖ ਵਿਅਕਤੀ ਦੀ ਕੁੱਟ ਮਾਰ, ਹਾਲਤ ਗੰਭੀਰ, ਦੇਖੋ ਤਸਵੀਰਾਂ

ਉਥੇ ਹੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News