Fri, Apr 26, 2024
Whatsapp

ਜਲੰਧਰ 'ਚ 5 ਥਾਣੇਦਾਰ, 6 ਹੌਲਦਾਰ ਤੇ ਇੱਕ ਸਿਪਾਹੀ ਸਮੇਤ 12 ਦਾਗ਼ੀ ਪੁਲਿਸ ਮੁਲਾਜ਼ਮ ਜਬਰੀ ਸੇਵਾਮੁਕਤ

Written by  Shanker Badra -- January 27th 2020 10:01 PM
ਜਲੰਧਰ 'ਚ 5 ਥਾਣੇਦਾਰ, 6 ਹੌਲਦਾਰ ਤੇ ਇੱਕ ਸਿਪਾਹੀ ਸਮੇਤ 12 ਦਾਗ਼ੀ ਪੁਲਿਸ ਮੁਲਾਜ਼ਮ ਜਬਰੀ ਸੇਵਾਮੁਕਤ

ਜਲੰਧਰ 'ਚ 5 ਥਾਣੇਦਾਰ, 6 ਹੌਲਦਾਰ ਤੇ ਇੱਕ ਸਿਪਾਹੀ ਸਮੇਤ 12 ਦਾਗ਼ੀ ਪੁਲਿਸ ਮੁਲਾਜ਼ਮ ਜਬਰੀ ਸੇਵਾਮੁਕਤ

ਜਲੰਧਰ 'ਚ 5 ਥਾਣੇਦਾਰ, 6 ਹੌਲਦਾਰ ਤੇ ਇੱਕ ਸਿਪਾਹੀ ਸਮੇਤ 12 ਦਾਗ਼ੀ ਪੁਲਿਸ ਮੁਲਾਜ਼ਮ ਜਬਰੀ ਸੇਵਾਮੁਕਤ:ਜਲੰਧਰ : ਮਾੜੇ ਰਿਕਾਰਡ ਵਾਲੇ ਪੁਲਿਸ ਕਰਮਚਾਰੀਆਂ ਨੂੰ ਛਾਂਟ ਕੇ ਪੰਜਾਬ ਪੁਲਿਸ ਦੀ ਲੋਕਾਂ ਵਿਚ ਛਵੀ ਨੂੰ ਸਾਫ ਕਰਨ ਦੇ ਮੰਤਵ ਨਾਲ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਮਾੜੇ ਰਿਕਾਰਡ ਵਾਲੇ 12 ਪੁਲਿਸ ਕਰਮਚਾਰੀਆਂ ਨੂੰ ਜ਼ਬਰੀ ਸੇਵਾਮੁਕਤ ਕਰ ਦਿੱਤਾ ਹੈ। [caption id="attachment_383955" align="aligncenter" width="300"]Jalandhar : 12 police officers Forced retirement ਜਲੰਧਰ 'ਚ 5 ਥਾਣੇਦਾਰ, 6 ਹੌਲਦਾਰ ਤੇ ਇੱਕ ਸਿਪਾਹੀ ਸਮੇਤ 12 ਦਾਗ਼ੀ ਪੁਲਿਸ ਮੁਲਾਜ਼ਮ ਜਬਰੀ ਸੇਵਾਮੁਕਤ[/caption] ਪੁਲਿਸ ਕਮਿਸ਼ਨਰ ਵਲੋਂ ਚੁੱਕੇ ਗਏ ਇਸ ਸਖ਼ਤ ਕਦਮ ਨਾਲ ਅੱਜ ਪੰਜ ਥਾਣੇਦਾਰਾਂ, 6 ਹੌਲਦਾਰਾਂ ਤੇ ਇਕ ਸਿਪਾਹੀ ਸਮੇਤ 12 ਪੁਲਿਸ ਅਧਿਕਾਰੀ ਨੂੰ ਜ਼ਬਰੀ ਸੇਵਾਮੁਕਤ ਕਰ ਦਿੱਤਾ ਗਿਆ ਹੈ। ਪੁਲਿਸ ਕਮਿਸ਼ਨਰ ਵਲੋਂ ਇਹ ਕਦਮ ਇਹਨਾਂ ਕਰਮਚਾਰੀਆਂ ਦੇ ਸਰਵਿਸ ਰਿਕਾਰਡ ਤੇ ਗਤਿਵਿਧਿਆਂ ਨੂੰ ਚੰਗੀ ਤਰਾਂ ਨਾਲ ਘੋਖਣ ਉਪਰੰਤ ਲਿਆ ਗਿਆ ਹੈ। ਇਸ ਕਦਮ ਦਾ ਇਕੋ ਇਕ ਮੰਤਵ ਲੋਕਾਂ ਵਿਚ ਪੰਜਾਬ ਪੁਲਿਸ ਦੀ ਛਵੀ ਨੂੰ ਖ਼ਰਾਬ ਕਰਨ ਵਾਲੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਸਬਕ ਸਿਖਾਉਣਾ ਹੈ। ਇਸੇ ਤਰਾਂ ਨਾਲ ਪੁਲਿਸ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕਮਿਸ਼ਨਰੇਟ ਪੁਲਿਸ ਵਿਚ ਸੇਵਾ ਨਿਭਾਅ ਰਹੇ ਸਾਰੇ ਕਰਮਚਾਰੀਆਂ ਦੇ ਰਿਕਾਰਡ ਦੀ ਘੋਖ ਕਰ ਕੇ ਉਸ ਬਾਰੇ ਜਾਣਕਾਰੀ ਉਹਨਾਂ ਨੂੰ ਦੇਣ ਤਾਂ ਜੋ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਪੁਲਿਸ ਦੀ ਵਰਦੀ 'ਤੇ ਦਾਗ ਨਾ ਲਾ ਸਕੇ। ਆਉਣ ਵਾਲੇ ਦਿਨਾਂ ਵਿਚ ਕਈ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ 'ਤੇ ਵੀ ਅਜਿਹੀ ਗਾਜ਼ ਡਿੱਗੇਗੀ ਜਿਹਨਾਂ ਦੇ ਮਾੜੇ ਰਿਕਾਰਡ ਦੀ ਜਾਂਚ ਜ਼ਾਰੀ ਹੈ। [caption id="attachment_383956" align="aligncenter" width="300"]Jalandhar : 12 police officers Forced retirement ਜਲੰਧਰ 'ਚ 5 ਥਾਣੇਦਾਰ, 6 ਹੌਲਦਾਰ ਤੇ ਇੱਕ ਸਿਪਾਹੀ ਸਮੇਤ 12 ਦਾਗ਼ੀ ਪੁਲਿਸ ਮੁਲਾਜ਼ਮ ਜਬਰੀ ਸੇਵਾਮੁਕਤ[/caption] ਇਸ ਬਾਰੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਦੇਸ਼ ਅਤੇ ਦੇਸ਼ ਵਾਸੀਆਂ ਦੀ ਸੇਵਾ ਕਰਨ ਵਿਚ ਇਕ ਸ਼ਾਨਦਾਰ ਰਵਾਇਤ ਹੈ ,ਜਿਸ ਨੂੰ ਦਾਗਦਾਰ ਕਰਨ ਦੀ ਇਜ਼ਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ ਹੈ।ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦੀ ਦੇਸ਼ ਸੇਵਾ ਸੰਬੰਧੀ ਅਮੀਰ ਵਿਰਾਸਤ ਨੂੰ ਸੰਭਾਲਣਾ ਸਾਡੇ ਸਾਰਿਆਂ ਦਾ ਫਰਜ਼ ਹੈ ਅਤੇ ਇਸ ਵਿਚ ਕੋਈ ਵੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦੀ ਵਰਦੀ ਨੂੰ ਦਾਗਦਾਰ ਕਰਨ ਵਾਲੇ ਕਿਸੇ ਵੀ ਅਧਿਕਾਰੀ/ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। -PTCNews


Top News view more...

Latest News view more...