ਜਲੰਧਰ ‘ਚ 20 ਸਾਲਾ ਨੌਜਵਾਨ ਨੇ ਪਿਤਾ ਦੀ ਲਾਇਸੰਸੀ ਰਿਵਾਲਰ ਨਾਲ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਜਲੰਧਰ 'ਚ 20 ਸਾਲਾ ਨੌਜਵਾਨ ਨੇ ਪਿਤਾ ਦੀ ਲਾਇਸੰਸੀ ਰਿਵਾਲਰ ਨਾਲ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਜਲੰਧਰ ‘ਚ 20 ਸਾਲਾ ਨੌਜਵਾਨ ਨੇ ਪਿਤਾ ਦੀ ਲਾਇਸੰਸੀ ਰਿਵਾਲਰ ਨਾਲ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ:ਜਲੰਧਰ :  ਜਲੰਧਰ ਦੀ ਬਸਤੀ ਸ਼ੇਖ ‘ਚ ਰਹਿਣ ਵਾਲੇ 20 ਸਾਲਾ ਨੌਜਵਾਨ ਵਿਦਿਆਰਥੀ ਨੇ ਆਪਣੇ ਪਿਤਾ ਦੀ ਲਾਇਸੰਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।  ਮ੍ਰਿਤਕ ਦੀ ਪਛਾਣ 20 ਸਾਲਾ ਮੰਥਨ ਸ਼ਰਮਾ ਉਰਫ ਮਾਨਿਕ ਵਜੋਂ ਹੋਈ ਹੈ।

ਜਲੰਧਰ ‘ਚ 20 ਸਾਲਾ ਨੌਜਵਾਨ ਨੇ ਪਿਤਾ ਦੀ ਲਾਇਸੰਸੀ ਰਿਵਾਲਰ ਨਾਲ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਉਸ ਦੇ ਪਿਤਾ ਚੰਦਰ ਸ਼ੇਖਰ ਦੀ ਬਸਤੀ ਸ਼ੇਖ ਵਿਚ ਹੀ ਕੈਮਿਸਟ ਦੀ ਦੁਕਾਨ ਹੈ ਅਤੇ ਉਹ ਆਰਐਸਐਸ ਦੇ ਵਰਕਰ ਵੀ ਹਨ। ਉਸ ਦੇ ਪ੍ਰੀਖਿਆ ਵਿਚੋਂ ਘੱਟ ਅੰਕ ਆਏ ਸਨ ਤੇ ਇਸ ਲਈ ਪ੍ਰੇਸ਼ਾਨ ਸੀ ਤੇ ਕਿਹਾ ਜਾ ਰਿਹਾ ਹੈ ਕਿ ਪਬਜੀ ਗੇਮ ਉਸ ਦੀ ਮੌਤ ਦਾ ਕਾਰਨ ਬਣੀ ਹੈ।

ਜਲੰਧਰ ‘ਚ 20 ਸਾਲਾ ਨੌਜਵਾਨ ਨੇ ਪਿਤਾ ਦੀ ਲਾਇਸੰਸੀ ਰਿਵਾਲਰ ਨਾਲ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਸੂਤਰਾਂ ਅਨੁਸਾਰ ਮੰਥਨ ਸ਼ਰਮਾ ਸਾਰਾ ਦਿਨ ਆਪਣੇ ਮੋਬਾਈਲ ਵਿੱਚ ਲੱਗਾ ਰਹਿੰਦਾ ਸੀ। ਉਸ ਦਾ ਇਸ ਵਾਰ ਦਾ ਨਤੀਜਾ ਵੀ ਠੀਕ ਨਹੀਂ ਆਇਆ ਸੀ, ਜਿਸ ਦੇ ਚੱਲਦਿਆਂ ਪਰਿਵਾਰਕ ਮੈਂਬਰ ਉਸ ਨੂੰ ਪੜ੍ਹਣ ਲਈ ਕਹਿੰਦੇ ਸਨ ਅਤੇ ਉਸ ਕੋਲੋਂ ਉਸ ਦਾ ਮੋਬਾਈਲ ਲੈ ਲਿਆ।

ਜਲੰਧਰ ‘ਚ 20 ਸਾਲਾ ਨੌਜਵਾਨ ਨੇ ਪਿਤਾ ਦੀ ਲਾਇਸੰਸੀ ਰਿਵਾਲਰ ਨਾਲ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਇਸੇ ਗੱਲ ਤੋਂ ਗੁੱਸੇ ਵਿਚ ਆ ਕੇ ਅੱਜ ਲਗਭਗ 12 ਵਜੇ ਦੇ ਕਰੀਬ ਮਾਨਿਕ ਨੇ ਆਪਣੇ ਪਿਤਾ ਦੀ ਲਾਇਸੈਂਸੀ ਰਿਵਾਲਰ ਨਾਲ ਆਪਣੀ ਪੁੜਪੁੜੀ ‘ਤੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ।
-PTCNews