ਜਲੰਧਰ 'ਚ ਕੋਰੋਨਾ ਦੇ 67 ਨਵੇਂ ਮਾਮਲਿਆਂ ਦੀ ਪੁਸ਼ਟੀ, ਲੋਕਾਂ 'ਚ ਡਰ ਦਾ ਮਾਹੌਲ

By PTC NEWS - August 24, 2020 5:08 pm

ਜਲੰਧਰ : ਪੰਜਾਬ ‘ਚ ਇਸ ਸਮੇਂ ਕੋਰੋਨਾ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ ‘ਚ ਕੋਰੋਨਾ ਦੇ ਕੇਸ ਸਾਹਮਣੇ ਆਉਣ ਦੇ ਨਾਲ ਕਈ ਲੋਕ ਮੌਤ ਦੇ ਮੂੰਹ ‘ਚ ਜਾ ਰਹੇ ਹਨ। ਜਲੰਧਰ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ।

ਜਲੰਧਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸੋਮਵਾਰ ਨੂੰ ਕੋਰੋਨਾ ਦੇ 67 ਕੇਸ ਨਵੇਂ ਸਾਹਮਣੇ ਆਏ ਹਨ, ਜਦਕਿ 2 ਮਰੀਜ਼ ਦਮ ਤੋੜ ਗਏ ਹਨ। ਫਿਲਹਾਲ ਹੋਰ ਰਿਪੋਰਟਾਂ ਆਉਣ ਦੀ ਸੰਭਾਵਨਾ ਹੈ।
67 new corona cases in Jalandhar Punjab
ਦੱਸ ਦੇਈਏ ਕਿ ਫਗਵਾੜਾ 'ਚ ਕੋਰੋਨਾ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੋ ਪਾਜ਼ੀਟਿਵ ਕੇਸ ਵੀ ਪਾਏ ਗਏ ਹਨ। ਜਿਹੜੇ ਦੋ ਲੋਕਾਂ ਦੀ ਕੋਰੋਨਾ ਕਾਰਨ ਹੋਈ ਹੈ, ਉਨ੍ਹਾਂ ਦੀ ਪਛਾਣ ਤਿਲਕ ਰਾਜ ਮਲਹੋਤਰਾ ਵਾਸੀ ਮੇਹਲੀ ਗੇਟ ਅਤੇ ਵਿਸ਼ਵਾ ਮਿੱਤਰ ਵਾਸੀ ਮੇਹਲੀ ਗੇਟ ਫਗਵਾੜਾ ਵਜੋ ਹੋਈ ਹੈ।

adv-img
adv-img