ਜੇਕਰ ਤੁਸੀਂ ਵੀ ਚਲਾਉਂਦੇ ਹੋ ਕਾਰ ਤਾਂ ਹੋ ਜਾਵੋ ਸਾਵਧਾਨ ! ਵਾਪਰ ਸਕਦੈ ਅਜਿਹਾ ਹਾਦਸਾ

Jalandhar MnBro Chowk Near gas cylinders leakage Due Car Fire
ਜੇਕਰ ਤੁਸੀਂ ਵੀ ਚਲਾਉਂਦੇ ਹੋ ਕਾਰ ਤਾਂ ਹੋ ਜਾਵੋ ਸਾਵਧਾਨ ! ਵਾਪਰ ਸਕਦੈ ਅਜਿਹਾ ਹਾਦਸਾ

ਜੇਕਰ ਤੁਸੀਂ ਵੀ ਚਲਾਉਂਦੇ ਹੋ ਕਾਰ ਤਾਂ ਹੋ ਜਾਵੋ ਸਾਵਧਾਨ ! ਵਾਪਰ ਸਕਦੈ ਅਜਿਹਾ ਹਾਦਸਾ:ਜਲੰਧਰ : ਜੇਕਰ ਤੁਸੀਂ ਵੀ ਗੈਸ ਵਾਲੀ ਕਾਰ ਚਲਾਉਂਦੇ ਹੋ ਤਾਂ ਸਾਵਧਾਨ ਹੋ ਜਾਵੋ ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਹੈ।ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਵਿੱਚ ਦੇਖਣ ਨੂੰ ਮਿਲਿਆ ਹੈ।ਜਿਥੇ ਹਵੇਲੀ ਰੋਡ ‘ਤੇ ਜਾ ਰਹੀ ਇੱਕ ਮਾਰੂਤੀ ਕਾਰ ਨੂੰ ਅਚਾਨਕ ਅੱਗ ਲੱਗ ਗਈ ਹੈ।ਇਸ ਕਾਰ ‘ਚ ਸਵਾਰ 2 ਨੌਜਵਾਨਾਂ ਨੇ ਬਹੁਤ ਹੀ ਮੁਸ਼ਕਲ ਨਾਲ ਕਾਰ ‘ਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਹੈ।ਇਸ ਤੋਂ ਬਾਅਦ ਅੱਗ ਬੁਝਾਊ ਦਸਤੇ ਨੂੰ ਮੌਕੇ ‘ਤੇ ਪਹੁੰਚ ਕੇ ਬੜੀ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ ਹੈ।Jalandhar MnBro Chowk Near gas cylinders leakage Due Car Fireਜਾਣਕਾਰੀ ਅਨੁਸਾਰ ਜਲੰਧਰ ਦੇ ਮੈਨਬਰੋ ਚੌਕ ਕੋਲ ਕਾਰ ‘ਚ ਗੈਸ ਸਿਲੰਡਰ ‘ਚ ਲੀਕੇਜ ਹੋਣ ਕਾਰਨ ਮਾਰੂਤੀ ਕਾਰ ਸੜ ਗਈ ਹੈ।ਇਸ ਘਟਨਾ ਤੋਂ ਬਾਅਦ ਲੋਕਾਂ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦੇ ਦਿੱਤੀ ਸੀ ਅਤੇ ਫਾਇਰ ਬ੍ਰਿਗੇਡ ਵਿਭਾਗ ਦੀਆਂ ਦੋ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ਨੂੰ ਬੁਝਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਸਨ।

Jalandhar MnBro Chowk Near gas cylinders leakage Due Car Fire
ਜੇਕਰ ਤੁਸੀਂ ਵੀ ਚਲਾਉਂਦੇ ਹੋ ਕਾਰ ਤਾਂ ਹੋ ਜਾਵੋ ਸਾਵਧਾਨ ! ਵਾਪਰ ਸਕਦੈ ਅਜਿਹਾ ਹਾਦਸਾ

ਇਸ ਘਟਨਾ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਭੱਜ ਗਿਆ ਹੈ।ਇਸ ਦੌਰਾਨ ਜਾਂਚ ‘ਚ ਪਤਾ ਲੱਗਾ ਕਿ ਕਾਰ ਵਿਚ ਗੈਸ ਸਿਲੰਡਰ ਕਿੱਟ ਲੱਗੀ ਹੋਈ ਸੀ, ਜਿਸ ‘ਚ ਲੀਕੇਜ ਕਾਰਨ ਕਾਰ ਨੂੰ ਅੱਗ ਲੱਗੀ ਹੈ।ਉਸ ਕਾਰ ਦਾ ਨੰਬਰ ਚੰਡੀਗੜ੍ਹ ਦਾ ਦੱਸਿਆ ਜਾ ਰਿਹਾ ਹੈ।
-PTCNews