ਜਲੰਧਰ ‘ਚ ਲੱਗੇ ਸਿੱਧੂ ਦੇ ਪਾਕਿ ਸੈਨਾ ਮੁਖੀ ਜਨਰਲ ਬਾਜਵਾ ਨਾਲ ਜੱਫੀ ਵਾਲੇ ਪੋਸਟਰ ,ਜਨਰਲ ਬਾਜਵੇ ਦਾ ਯਾਰ, ਸਿੱਧੂ ਦੇਸ਼ ਦਾ ਗੱਦਾਰ

Jalandhar Navjot Sidhu Pak Army Chief General Bajwa Poster
ਜਲੰਧਰ 'ਚ ਲੱਗੇ ਸਿੱਧੂ ਦੇ ਪਾਕਿ ਸੈਨਾ ਮੁਖੀ ਜਨਰਲ ਬਾਜਵਾ ਨਾਲ ਜੱਫੀ ਵਾਲੇ ਪੋਸਟਰ , ਜਨਰਲ ਬਾਜਵੇ ਦਾ ਯਾਰ, ਸਿੱਧੂ ਦੇਸ਼ ਦਾ ਗੱਦਾਰ

ਜਲੰਧਰ ‘ਚ ਲੱਗੇ ਸਿੱਧੂ ਦੇ ਪਾਕਿ ਸੈਨਾ ਮੁਖੀ ਜਨਰਲ ਬਾਜਵਾ ਨਾਲ ਜੱਫੀ ਵਾਲੇ ਪੋਸਟਰ ,ਜਨਰਲ ਬਾਜਵੇ ਦਾ ਯਾਰ, ਸਿੱਧੂ ਦੇਸ਼ ਦਾ ਗੱਦਾਰ:ਜਲੰਧਰ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਕਸਰ ਹੀ ਆਪਣੇ ਵਿਵਾਦਿਤ ਬਿਆਨਾਂ ਕਰਕੇ ਚਰਚਾ ‘ਚ ਰਹਿੰਦੇ ਹਨ।ਨਵਜੋਤ ਸਿੰਘ ਸਿੱਧੂ ਨੇ ਪਿਛਲੇ ਦਿਨੀਂ ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਇੱਕ ਵਿਵਾਦਿਤ ਬਿਆਨ ਦਿੱਤਾ ਸੀ।ਜਿਸ ਤੋਂ ਬਾਅਦ ਸਿੱਧੂ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹਨ।ਪੁਲਵਾਮਾ ਹਮਲੇ ਨੂੰ ਲੈ ਕੇ ਨਵਜੋਤ ਸਿੱਧੂ ਦੇ ਬਿਆਨ ਦਾ ਵਿਰੋਧ ਵੀ ਲਗਾਤਾਰ ਜਾਰੀ ਹੈ।

Jalandhar Navjot Sidhu Pak Army Chief General Bajwa Poster
ਜਲੰਧਰ ‘ਚ ਲੱਗੇ ਸਿੱਧੂ ਦੇ ਪਾਕਿ ਸੈਨਾ ਮੁਖੀ ਜਨਰਲ ਬਾਜਵਾ ਨਾਲ ਜੱਫੀ ਵਾਲੇ ਪੋਸਟਰ , ਜਨਰਲ ਬਾਜਵੇ ਦਾ ਯਾਰ, ਸਿੱਧੂ ਦੇਸ਼ ਦਾ ਗੱਦਾਰ

ਇਸ ਦੌਰਾਨ ਅੱਜ ਜਲੰਧਰ ‘ਚ ਸਿੱਧੂ ਦੇ ਪਾਕਿ ਸੈਨਾ ਮੁਖੀ ਜਨਰਲ ਬਾਜਵਾ ਨਾਲ ਜੱਫੀ ਵਾਲੇ ਬੈਨਰ ਲੱਗੇ ਹਨ ,ਜਿਨ੍ਹਾਂ ‘ਤੇ ਲਿਖਿਆ ਹੈ ,ਜਨਰਲ ਬਾਜਵੇ ਦਾ ਯਾਰ, ਸਿੱਧੂ ਦੇਸ਼ ਦਾ ਗੱਦਾਰ।ਇਨ੍ਹਾਂ ਪੋਸਟਰਾਂ ‘ਚ ਸਿੱਧੂ ਨੂੰ ਪਾਕਿਸਤਾਨ ਹਿਤੈਸ਼ੀ ਤੇ ਆਪਣੇ ਦੇਸ਼ ਦਾ ਗੱਦਾਰ ਗਰਦਾਨਿਆ ਗਿਆ ਹੈ।ਇਹ ਬੈਨਰ ਕਿਸ ਨੇ ਲਗਾਏ ਹਨ, ਇਸ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ।

Jalandhar Navjot Sidhu Pak Army Chief General Bajwa Poster
ਜਲੰਧਰ ‘ਚ ਲੱਗੇ ਸਿੱਧੂ ਦੇ ਪਾਕਿ ਸੈਨਾ ਮੁਖੀ ਜਨਰਲ ਬਾਜਵਾ ਨਾਲ ਜੱਫੀ ਵਾਲੇ ਪੋਸਟਰ , ਜਨਰਲ ਬਾਜਵੇ ਦਾ ਯਾਰ, ਸਿੱਧੂ ਦੇਸ਼ ਦਾ ਗੱਦਾਰ

ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਪੁਲਵਾਮਾ ਹਮਲੇ ਤੋਂ ਬਾਅਦ ਦਿੱਤੇ ਆਪਣੇ ਬਿਆਨ ‘ਤੇ ਚਹੁੰ-ਤਰਫਾ ਘਿਰੇ ਹਨ।ਇਸ ਤੋਂ ਪਹਿਲਾਂ ਬੀਤੇ ਦਿਨੀਂ ਅੰਮ੍ਰਿਤਸਰ ‘ਚ ਸਿੱਧੂ ਦੇ ਪਾਕਿ ਸੈਨਾ ਮੁਖੀ ਜਨਰਲ ਬਾਜਵਾ ਨਾਲ ਜੱਫੀ ਵਾਲੇ ਬੈਨਰ ਲੱਗੇ ਸਨ ,ਜਿਨ੍ਹਾਂ ‘ਤੇ ਲਿਖਿਆ ਸੀ ‘ਦੇਸ਼ ਦਾ ਗੱਦਾਰ ਸਿੱਧੂ।ਜਿਸ ਕਰਕੇ ਬੀਤੇ ਦਿਨੀਂ ਭਾਜਪਾ ਵਰਕਰਾਂ ਨੇ ਲੁਧਿਆਣਾ ਤੇ ਅੰਮ੍ਰਿਤਸਰ ‘ਚ ਸਿੱਧੂ ਖਿਲਾਫ ਪ੍ਰਦਰਸ਼ਨ ਕਰਕੇ ਉਨ੍ਹਾਂ ਦੇ ਪੋਸਟਰ ‘ਤੇ ਕਾਲਖ ਮਲੀ ਸੀ।
-PTCNews