ਹਾਦਸੇ ਦਾ ਸ਼ਿਕਾਰ ਹੋਈ ਨੀਟੂ ਸ਼ਟਰਾਂ ਵਾਲੇ ਦੀ ਧੀ, ਪਿਤਾ ਦੀਆਂ ਅੱਖਾਂ ‘ਚੋਂ ਨਹੀਂ ਰੁਕ ਰਹੇ ਹੰਝੂ

nitu

ਹਾਦਸੇ ਦਾ ਸ਼ਿਕਾਰ ਹੋਈ ਨੀਟੂ ਸ਼ਟਰਾਂ ਵਾਲੇ ਦੀ ਧੀ, ਪਿਤਾ ਦੀਆਂ ਅੱਖਾਂ ‘ਚੋਂ ਨਹੀਂ ਰੁਕ ਰਹੇ ਹੰਝੂ,ਜਲੰਧਰ: ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਮਸ਼ਹੂਰ ਹੋਏ ਨੀਟੂ ਸ਼ਟਰਾਂ ਵਾਲੇ ‘ਤੇ ਅੱਜ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋ ਇੱਕ ਸੜਕੀ ਹਾਦਸੇ ‘ਚ ਉਸ ਦੀ ਬੇਟੀ ਦੀ ਮੌਤ ਹੋ ਗਈ।

nitu ਮਿਲੀ ਜਾਣਕਾਰੀ ਮੁਤਾਬਕ ਨੀਟੂ ਦੀ ਬੇਟੀ ਚੌਥੀ ਕਲਾਸ ‘ਚ ਪੜ੍ਹਦੀ ਸੀ ਤੇ ਅੱਜ ਸਕੂਲ ਤੋਂ ਘਰ ਜਾ ਰਹੀ ਤਾਂ ਉਹ ਆਟੋ ਤੋਂ ਹੇਠਾਂ ਡਿੱਗ ਗਈ ਅਤੇ ਕਾਰ ਉਸ ਦੇ ਉੱਪਰੋਂ ਲੰਘ ਗਈ।

ਹੋਰ ਪੜ੍ਹੋ:ਢਾਬੇ ‘ਤੇ ਖਾਣਾ ਖਾਣ ਜਾ ਰਹੇ 4 ਵਿਅਕਤੀ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ, 2 ਦੀ ਮੌਤ, 2 ਗੰਭੀਰ ਜ਼ਖਮੀ

nitu ਮੌਕੇ ‘ਤੇ ਮੌਜੂਦ ਲੋਕਾਂ ਨੇ ਨੀਟੂ ਸ਼ਟਰਾਂ ਵਾਲੇ ਦੀ ਬੇਟੀ ਨੂੰ ਨਜ਼ਦੀਕ ਪੈਂਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਨੀਟੂ ਅਤੇ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਹੈ।

-PTC News