Sun, Apr 28, 2024
Whatsapp

ਕਾਊਂਟਰ ਇੰਟੈਲੀਜੈਂਸ ਤੇ ਜਲੰਧਰ ਪੁਲਿਸ ਨੇ ਖਾਲਿਸਤਾਨ ਕਮਾਂਡੋ ਫੋਰਸ ਨਾਲ ਸਬੰਧਤ ਖ਼ਤਰਨਾਕ ਕਾਰਕੁੰਨ ਨੂੰ ਦਬੋਚਿਆ

Written by  Jashan A -- March 28th 2019 07:42 PM -- Updated: March 28th 2019 07:56 PM
ਕਾਊਂਟਰ ਇੰਟੈਲੀਜੈਂਸ ਤੇ ਜਲੰਧਰ ਪੁਲਿਸ ਨੇ ਖਾਲਿਸਤਾਨ ਕਮਾਂਡੋ ਫੋਰਸ ਨਾਲ ਸਬੰਧਤ ਖ਼ਤਰਨਾਕ ਕਾਰਕੁੰਨ ਨੂੰ ਦਬੋਚਿਆ

ਕਾਊਂਟਰ ਇੰਟੈਲੀਜੈਂਸ ਤੇ ਜਲੰਧਰ ਪੁਲਿਸ ਨੇ ਖਾਲਿਸਤਾਨ ਕਮਾਂਡੋ ਫੋਰਸ ਨਾਲ ਸਬੰਧਤ ਖ਼ਤਰਨਾਕ ਕਾਰਕੁੰਨ ਨੂੰ ਦਬੋਚਿਆ

ਕਾਊਂਟਰ ਇੰਟੈਲੀਜੈਂਸ ਤੇ ਜਲੰਧਰ ਪੁਲਿਸ ਨੇ ਖਾਲਿਸਤਾਨ ਕਮਾਂਡੋ ਫੋਰਸ ਨਾਲ ਸਬੰਧਤ ਖ਼ਤਰਨਾਕ ਕਾਰਕੁਨ ਨੂੰ ਦਬੋਚਿਆ,ਜਲੰਧਰ: ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਸਿਟੀ ਪੁਲਿਸ ਨੇ ਅੱਜ ਖਾਲਿਸਤਾਨ ਕਮਾਂਡੋ ਫੋਰਸ ਅਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਸੰਬੰਧ ਰੱਖਣ ਵਾਲੇ ਇਕ ਕੱਟੜਪੰਥੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਯੂਗਾਂਡਾ ਵਾਸੀ ਅਮਰੀਕ ਸਿੰਘ ਉਰਫ ਮੰਗਾ ਪੁੱਤਰ ਅੱਛਰ ਸਿੰਘ ਪਿੰਡ ਸਰੀਹ, ਜਲੰਧਰ ਦੇ ਤੌਰ 'ਤੇ ਹੋਈ ਹੈ। ਉਹ ਨੇਪਾਲ ਦੇ ਰਾਹੀਂ ਭਾਰਤ ਵਿਚ ਦਾਖਲ ਹੋਇਆ ਸੀ ਅਤੇ ਪਿਛਲੇ ਦੋ ਸਾਲਾਂ ਤੋਂ ਗ਼ੈਰਕਾਨੂੰਨੀ ਤੋਰ ਤੇ ਇਥੇ ਰਹਿ ਰਿਹਾ ਸੀ। ਇਕ ਪ੍ਰੈਸ ਰਿਲੀਜ਼ 'ਚ ਏਆਈਜੀ ਕਾਊਂਟਰ ਇੰਟੈਲੀਜੈਂਸ ਸ੍ਰੀ ਹਰਕਮਲ ਪ੍ਰੀਤ ਸਿੰਘ ਖਖ ਨੇ ਕਿਹਾ ਕਿ ਮੁਲਜ਼ਮ ਪੁਲਿਸ ਨੂੰ ਦੋ ਕੇਸਾਂ ਮੁਕੱਦਮਾ ਨੰਬਰ 173 ਅਤੇ 175 ਜੋ ਸਾਲ 2006 'ਚ ਥਾਣਾ ਮਾਡਲ ਟਾਊਨ ਵਿਚ ਜਲੰਧਰ ਬਸ ਸਟੈਂਡ ਤੇ ਹੋਏ ਬੰਬ ਧਮਾਕਿਆਂ ਸੰਬੰਧੀ ਦਰਜ ਹੋਏ ਸਨ, ਵਿਚ ਲੋੜੀਂਦਾ ਸੀ। ਬੰਬ ਧਮਾਕਿਆਂ ਦੇ ਵੇਰਵੇ ਦਿੰਦੇ ਹੋਏ, ਏਆਈਜੀ ਖਖ ਨੇ ਕਿਹਾ ਕਿ ਇਹ ਧਮਾਕੇ ਪਾਕਿਸਤਾਨ ਤੋਂ ਅਤਵਾਦੀ ਗਤਿਵਿਧਿਆਂ ਚਲਾ ਰਹੇ -ਕੇ ਜ਼ੈਡ ਐੱਫ ਦੇ ਕਮਾਂਡਰ ਰਣਜੀਤ ਸਿੰਘ ਨੀਟਾ ਅਤੇ ਅਮਰੀਕਾ ਦੇ ਬਲਵਿੰਦਰ ਸਿੰਘ ਪੋਸੀ ਨੇ ਸਤਨਾਮ ਸਿੰਘ ਸੱਤਾ ਰਾਹੀਂ ਕਰਵਾਏ ਸਨ। 28 ਅਪਰੈਲ ਨੂੰ ਹੋਏ ਬੰਬ ਧਮਾਕੇ ਵਿਚ ਤਿੰਨ ਮੌਤਾਂ ਹੋਈਆਂ ਸਨ, ਜਦਕਿ ਦੂਜਾ ਧਮਾਕਾ ਦੋਸ਼ੀ ਵੱਲੋਂ ਸਹੀ ਢੰਗ ਨਾਲ ਨਹੀਂ ਕੀਤਾ ਜਾ ਸਕਿਆ ਸੀ ਅਤੇ ਉਹ ਇਸ ਵਿਚ ਜਿਆਦਾ ਨੁਕਸਾਨ ਨਹੀਂ ਕਰ ਪਾਏ ਸਨ।

ਹੋਰ ਪੜ੍ਹੋ:ਰਾਸ਼ਟਰਪਤੀ ਵੱਲੋਂ ਸਨਮਾਨਿਤ ਅਤੇ ਸੀ.ਬੀ.ਐਸ.ਈ.ਦੀ ਟਾਪਰ ਵਿਦਿਆਰਥਣ ਨਾਲ ਹੋਇਆ ਸਮੂਹਿਕ ਜਬਰ ਜਨਾਹ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਮੁੱਢਲੀ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ 1992 ਤੋਂ 1995 ਦੇ ਸਮੇਂ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਰਿਹਾ ਸੀ। ਉਹ ਖਾਲਿਸਤਾਨ ਕਮਾਂਡੋ ਫੋਰਸ ਦੇ ਮਸ਼ਹੂਰ ਅਤਵਾਦੀ ਗੁਰਦੀਪ ਸਿੰਘ ਦੀਪਾ ਹੇਰਾਂ ਵਾਲਾ ਨਾਲ ਵੀ ਸੰਬੰਧਿਤ ਰਿਹਾ ਸੀ ਜਿਸ ਨੇ ਉਸ ਨੂੰ ਇਕ ਰਿਵਾਲਵਰ ਅਤੇ ਇਕ ਪਿਸਤੌਲ ਵੀ ਦਿੱਤੇ ਹੋਏ ਸੀ ਇਹਨਾਂ ਹਥਿਆਰਾਂ ਨੂੰ ਉਸ ਸਾਲ 1995 ਵਿਚ ਆਪਣੇ ਕੁਝ ਹੋਰ ਸਾਥੀਆਂ ਨਾਲ ਮਿਲ ਕੇ ਡਕੈਤੀ ਦੀਆਂ ਵਾਰਦਾਤਾਂ ਲਈ ਵੀ ਵਰਤਿਆ ਸੀ। ਸਾਲ 1998 ਵਿਚ, ਉਸ ਨੇ ਆਪਣੇ ਛੇ ਹੋਰ ਸਾਥੀਆਂ ਦੇ ਨਾਲ ਮਿਲ ਇਕ ਵਿਅਕਤੀ ਹਰਵਿੰਦਰ ਸਿੰਘ ਭੌਲਾ ਨੂੰ ਗੁਰੂ ਨਗਰ ਮਾਡਲ ਟਾਊਨ ਜਲੰਧਰ ਵਿਖੇ ਮਾਰ ਦਿੱਤਾ ਸੀ। ਇਸ ਕਤਲ ਦੇ ਮਾਮਲੇ ਵਿਚ ਉਨ੍ਹਾਂ ਨੂੰ ਉਮਰ ਕੈਦ ਅਤੇ 2000 ਰੁਪਏ ਦਾ ਜੁਰਮਾਨਾ ਹੋਇਆ ਸੀ ਅਤੇ ਉਹ ਜੇਲ੍ਹ ਤੋਂ ਪੈਰੋਲ ਤੇ ਆ ਕੇ ਭਾਰਤ ਤੋਂ ਯੂਗਾਂਡਾ ਭੱਜ ਗਿਆ ਸੀ। 2003 ਵਿਚ, ਉਸ ਦੇ ਭਾਰਤੀ ਪਾਸਪੋਰਟ ਦੀ ਮਿਆਦ ਪੁੱਗ ਗਈ ਸੀ ਅਤੇ ਉਸ ਨੇ ਯੂਗਾਂਡਾ ਗਣਰਾਜ ਤੋਂ ਗ਼ਲਤ ਜਨਮ ਮਿਤੀ 15/05/1975 ਅਤੇ ਪਿਤਾ ਦਾ ਨਾਮ ਹਰਮੇਲ ਸਿੰਘ ਨਾਲ ਇਕ ਨਵਾਂ ਪਾਸਪੋਰਟ ਪ੍ਰਾਪਤ ਕਰ ਲਿਆ ਸੀ। ਹੋਰ ਪੜ੍ਹੋ:ਡਾਂਸਰ ਸਪਨਾ ਚੌਧਰੀ ਨੇ ਕਾਂਗਰਸ ‘ਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ ਸ਼ੁਰੂਆਤੀ ਪੁੱਛ-ਗਿੱਛ ਦੇ ਵੇਰਵਿਆਂ ਦੀ ਜਾਣਕਾਰੀ ਸਾਂਝੀ ਕਰਦੇ ਹੋਏ, ਏਆਈਜੀ ਨੇ ਕਿਹਾ ਕਿ ਅਮਰੀਕ ਸਿੰਘ ਪਾਕਿ ਆਧਾਰਿਤ ਰਣਜੀਤ ਸਿੰਘ ਨੀਟਾ ਅਤੇ ਯੂਐਸ ਅਧਾਰਿਤ ਪਰਮਜੀਤ ਸਿੰਘ ਉਰਫ ਬਾਬਾ ਗਦਰੀ ਅਤੇ ਬਲਵਿੰਦਰ ਸਿੰਘ ਪੋਸੀ @ ਹੈਪੀ ਜੋ ਅਤਵਾਦੀ ਸੰਗਠਨ ਕੇ ਜ਼ੈਡ ਐੱਫ ਨਾਲ ਸਬੰਧ ਰੱਖਦੇ ਹਨ, ਦਾ ਸਹਿਯੋਗੀ ਹੈ। ਸਾਲ 2003 ਵਿੱਚ, ਬਲਵਿੰਦਰ ਪੋਸੀ ਅਤੇ ਰਣਜੀਤ ਨੀਟਾ ਦੀਆਂ ਹਦਾਇਤਾਂ 'ਤੇ, ਉਸਨੇ ਸਤਨਾਮ ਸਿੰਘ ਅਤੇ ਨਿਰਮਲ ਸਿੰਘ ਨੂੰ ਯੂਗਾਂਡਾ ਦੀ ਸਪਾਂਸਰਸ਼ਿਪ ਭੇਜੀ, ਯੂਗਾਂਡਾ ਵਿੱਚ ਉਨ੍ਹਾਂ ਨੂੰ ਰਸੀਵ ਕੀਤਾ, ਯੂਗਾਂਡਾ ਵਿੱਚ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਅਤੇ ਬਾਅਦ ਵਿੱਚ ਉਸਨੇ ਸਤਨਾਮ ਸਿੰਘ ਨੂੰ ਬੰਬ ਬਣਾਉਣ ਅਤੇ ਹੋਰ ਹਥਿਆਰਾਂ ਦੀ ਸਿਖਲਾਈ ਦਿਵਾਉਣ ਲਈ ਪਾਕਿਸਤਾਨ ਭੇਜਣ ਦਾ ਪ੍ਰਬੰਧ ਕੀਤਾ। 2007 ਵਿਚ ਅਮਰੀਕ ਸਿੰਘ ਨੂੰ ਅਦਾਲਤ ਵਲੋਂ ਧਮਾਕਿਆਂ ਸੰਬੰਧੀ ਥਾਣਾ ਮਾਡਲ ਟਾਉਨ ਵਿਚ ਦਰਜ ਹੋਏ ਮੁਕੱਦਮਾਂ ਨੰਬਰ 173 ਅਤੇ 175 ਵਿਚ ਭਗੌੜਾ ਅਪਰਾਧੀ ਐਲਾਨ ਕੀਤਾ ਗਿਆ ਸੀ। ਸਾਲ 2012 ਵਿਚ ਅਮਰੀਕ ਸਿੰਘ ਨੂੰ ਯੂਗਾਂਡਾ ਦੀ ਪੁਲਸ ਨੇ ਗੈਰਕਾਨੂੰਨੀ ਮਾਨਵ ਤਸਕਰੀ ਕਰਨ ਲਈ ਗ੍ਰਿਫਤਾਰ ਕੀਤਾ ਅਤੇ ਉਹ ਚਾਰ ਸਾਲ ਯੂਗਾਂਡਾ ਜੇਲ੍ਹ ਵਿਚ ਰਿਹਾ, ਇਸੇ ਕਾਰਨ ਯੂਗਾਂਡਾ ਵਿੱਚ ਭਾਰਤੀ ਦੂਤਘਰ ਨੇ ਤਿੰਨ ਵਾਰ ਉਸਨੂੰ ਭਾਰਤੀ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਨਵਰੀ 2017 ਵਿਚ, ਉਹ ਨੇਪਾਲ ਰਾਹੀਂ ਭਾਰਤ ਪਹੁੰਚਿਆ, ਉਹ ਨੇਪਾਲ ਵਿਚ ਕਾਠਮੰਡੂ ਵਿਚ 14 ਦਿਨ ਠਹਿਰਿਆ ਅਤੇ ਨੇਪਾਲ ਸਰਹੱਦ ਤੋਂ ਰੇਲਗੱਡੀ ਰਾਹੀਂ ਦਿੱਲੀ ਪਹੁੰਚਿਆ, ਅੱਗੇ ਬੱਸ ਰਾਹੀਂ ਆਪਣੇ ਪਿੰਡ ਤਕ ਆ ਗਿਆ। ਹੁਣ ਉਹ ਗੈਰ ਕਾਨੂੰਨੀ ਤੌਰ 'ਤੇ ਭਾਰਤ ਵਿਚ ਬਿਨਾਂ ਵੀਜ਼ੇ ਦੇ ਰਹਿ ਰਿਹਾ ਹੈ, ਉਸ ਨੂੰ ਇਕ ਸੋਰਸ ਰਾਹੀਂ ਦਿੱਤੀ ਜਾਣਕਾਰੀ ਦੇ ਅਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਦੇ ਵਿਰੁੱਧ ਪੁਲਿਸ ਥਾਣਾ ਸਦਰ ਜਲੰਧਰ ਵਿਚ ਇਕ ਕੇਸ ਦਰਜ ਕੀਤਾ ਗਿਆ ਹੈ। ਹੋਰ ਜਾਂਚ ਲਈ,  ਉਸ ਨੂੰ ਮੈਜਿਸਟਰੇਟ ਅੱਗੇ ਪੇਸ਼ ਕਰ ਪੁਲਿਸ ਰਿਮਾਂਡ ਤੇ ਲਿਆ ਜਾਵੇਗਾ। -PTC News


Top News view more...

Latest News view more...