Sun, Dec 14, 2025
Whatsapp

ਨਹੀਂ ਟਲਿਆ ਅਜੇ ਜਲੰਧਰ ਤੋਂ ਖੌਫ ਦਾ ਸਾਇਆ, ਰੇਲਵੇ ਰੋਡ ਤੋਂ ਮਿਲਿਆ ਇਹ ਘਾਤਕ ਹਥਿਆਰ!!

Reported by:  PTC News Desk  Edited by:  Joshi -- October 11th 2018 05:23 PM
ਨਹੀਂ ਟਲਿਆ ਅਜੇ ਜਲੰਧਰ ਤੋਂ ਖੌਫ ਦਾ ਸਾਇਆ, ਰੇਲਵੇ ਰੋਡ ਤੋਂ ਮਿਲਿਆ ਇਹ ਘਾਤਕ ਹਥਿਆਰ!!

ਨਹੀਂ ਟਲਿਆ ਅਜੇ ਜਲੰਧਰ ਤੋਂ ਖੌਫ ਦਾ ਸਾਇਆ, ਰੇਲਵੇ ਰੋਡ ਤੋਂ ਮਿਲਿਆ ਇਹ ਘਾਤਕ ਹਥਿਆਰ!!

ਨਹੀਂ ਟਲਿਆ ਅਜੇ ਜਲੰਧਰ ਤੋਂ ਖੌਫ ਦਾ ਸਾਇਆ, ਰੇਲਵੇ ਰੋਡ ਤੋਂ ਮਿਲਿਆ ਇਹ ਘਾਤਕ ਹਥਿਆਰ!! ਜਲੰਧਰ : ਬੀਤੇ ਦਿਨ ਕਾਊਂਟਰ ਇੰਟੈਲੀਜੈਂਸ, ਸੀ.ਆਈ.ਏ ਸਟਾਫ ਅਤੇ ਜੰਮੂ ਕਸ਼ਮੀਰ ਪੁਲਿਸ ਵੱਲੋਂ ਜਲੰਧਰ ਦੇ ਇੱਕ ਵਿਦਿਅਕ ਤੋਂ ਮਾਰੂ ਹਥਿਆਰਾਂ ਸਮੇਤ ਤਿੰਨ ਕਸ਼ਮੀਰੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸੇ ਤਰਾਂ ਦੀ ਹੀ ਇੱਕ ਹੋਰ ਸੂਚਨਾ ਜਲੰਧਰ ਦੇ ਰੇਲਵੇ ਰੋਡ ਤੋਂ ਸਾਹਮਣੇ ਆਈ ਹੈ, ਜਿਥੇ ਪੁਲਿਸ ਵਲੋਂ ਇੱਕ ਲਾਵਾਰਿਸ ਦੋਨਾਲੀ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਸੂਤਰਾਂ ਮੁਤਾਬਕ ਜਦੋ ਨੇੜੇ ਦੇ ਲੋਕਾਂ ਨੇ ਇਸ ਬੰਦੂਕ ਨੂੰ ਦੇਖਿਆ ਤਾਂ ਉਹਨਾਂ ਨੇ ਤੁਰੰਤ ਇਸ ਦੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਇਸ ਦਾ ਪਤਾ ਚਲਦੇ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ 'ਤੇ ਉਹਨਾਂ ਨੇ ਬੰਦੂਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ, ਹੋਰ ਪੜ੍ਹੋ: ਅਮਰੀਕਾ ‘ਚ ਜੀ.ਕੇ ‘ਤੇ ਹਮਲੇ ‘ਚ ਰੈਫਰੈਂਡਮ 2020 ਦੇ 2 ਕਾਰਕੁੰਨ ਕਾਬੂ 'ਤੇ ਪੁਲਿਸ ਪਾਰਟੀ ਵਲੋਂ ਇਸ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਸੀ , ਜਾਂਚ ਦੌਰਾਨ ਪਤਾ ਚੱਲਿਆ ਕਿ ਬੰਦੂਕ ਨਿੱਜੀ ਬੈਂਕ ਦੇ ਇੱਕ ਕਰਮਚਾਰੀ ਦੀ ਹੈ।ਪੁਲਿਸ ਦਾ ਕਹਿਣਾ ਹੈ ਕਿ ਇਸ ਕਰਮਚਾਰੀ ਦਾ ਨਾਮ ਯਾਦਵਿੰਦਰ ਸਿੰਘ ਹੈ, ਜੋ ਕਿ ਮੁਕੇਰੀਆਂ ਦਾ ਰਹਿਣ ਵਾਲਾ ਹੈ। 'ਤੇ ਉਹ ਜਲੰਧਰ ਦੇ ਬੀ.ਐੱਮ.ਸੀ ਚੋਂਕ ਸਥਿਤ ਯੈੱਸ ਬੈਂਕ ਦਾ ਗਾਰਡ ਹੈ। —PTC News


Top News view more...

Latest News view more...

PTC NETWORK
PTC NETWORK