Tue, Apr 30, 2024
Whatsapp

ਜਲੰਧਰ ਦੀ ਸ਼ਾਸਤਰੀ ਮਾਰਕੀਟ 'ਚ ਸੇਹਰਾ ਭਰਾਵਾਂ 'ਤੇ ਹਮਲਾ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫ਼ਤਾਰ

Written by  Shanker Badra -- February 07th 2019 07:13 PM
ਜਲੰਧਰ ਦੀ ਸ਼ਾਸਤਰੀ ਮਾਰਕੀਟ 'ਚ ਸੇਹਰਾ ਭਰਾਵਾਂ 'ਤੇ ਹਮਲਾ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫ਼ਤਾਰ

ਜਲੰਧਰ ਦੀ ਸ਼ਾਸਤਰੀ ਮਾਰਕੀਟ 'ਚ ਸੇਹਰਾ ਭਰਾਵਾਂ 'ਤੇ ਹਮਲਾ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫ਼ਤਾਰ

ਜਲੰਧਰ ਦੀ ਸ਼ਾਸਤਰੀ ਮਾਰਕੀਟ 'ਚ ਸੇਹਰਾ ਭਰਾਵਾਂ 'ਤੇ ਹਮਲਾ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫ਼ਤਾਰ:ਜਲੰਧਰ : ਜਲੰਧਰ ਦੀ ਸ਼ਾਸਤਰੀ ਮਾਰਕੀਟ ਵਿਚ ਬੀਤੇ ਮੰਗਲਵਾਰ ਦੀ ਸ਼ਾਮ ਨੂੰ ਹੋਏ ਕਤਲ ਦੇ ਮਾਮਲੇ ਵਿਚ ਜਲੰਧਰ ਪੁਲਿਸ ਨੇ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਉਰਫ਼ ਗੋਪੀ ਬਾਜਵਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਇਸ ਦੌਰਾਨ ਪੁਲਿਸ ਨੇ ਉਸ ਕੋਲੋਂ ਇਕ ਪਿਸਟਲ ਅਤੇ 3 ਰਾਊਂਡ ਵੀ ਬਰਾਮਦ ਕੀਤੇ ਹਨ।ਫਿਲਹਾਲ ਪੁਲਿਸ ਉਸਦੇ ਬਾਕੀ ਸਾਥੀਆਂ ਦੀ ਭਾਲ ਕਰ ਰਹੀ ਹੈ। [caption id="attachment_252909" align="aligncenter" width="300"]Jalandhar Shastri Market sehra brothers Attacker main Guilty Arrested ਜਲੰਧਰ ਦੀ ਸ਼ਾਸਤਰੀ ਮਾਰਕੀਟ 'ਚ ਸੇਹਰਾ ਭਰਾਵਾਂ 'ਤੇ ਹਮਲਾ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫ਼ਤਾਰ[/caption] ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੋਪੀ ਬਾਜਵਾ ਦੀ ਦਵਿੰਦਰ ਸਿੰਘ ਨਾਲ 2012 ਤੋਂ ਲਾਗ ਡਾਟ ਸੀ, ਜਿਸਨੂੰ ਲੈ ਕੇ ਉਸਨੇ ਦਵਿੰਦਰ ਅਤੇ ਉਸਦੇ ਭਰਾ ਉਤੇ ਆਪਣੇ ਸਾਥੀਆਂ ਨਾਲ ਮਿਲ ਕੇ ਹਮਲਾ ਕੀਤਾ ਸੀ ਤੇ ਇਸ ਹਮਲੇ 'ਚ ਦਵਿੰਦਰ ਦੀ ਮੌਤ ਹੋ ਗਈ ਸੀ। [caption id="attachment_252910" align="aligncenter" width="300"]Jalandhar Shastri Market sehra brothers Attacker main Guilty Arrested ਜਲੰਧਰ ਦੀ ਸ਼ਾਸਤਰੀ ਮਾਰਕੀਟ 'ਚ ਸੇਹਰਾ ਭਰਾਵਾਂ 'ਤੇ ਹਮਲਾ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫ਼ਤਾਰ[/caption] ਫ਼ਿਲਹਾਲ ਇਸ ਮਾਮਲੇ ਵਿਚ ਗੋਪੀ ਬਾਜਵਾ ਦੇ 10 ਸਾਥੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਜਲਦ ਹੀ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।ਪੁਲਿਸ ਮੁਤਾਬਕ ਇਸ ਮਾਮਲੇ ਵਿਚ ਗੋਪੀ ਬਾਜਵਾ ਦੀ ਭੈਣ ਉਤੇ ਵੀ ਐਫ.ਆਰ.ਆਰ ਕੀਤੀ ਗਈ ਹੈ ਜੋ ਜਲੰਧਰ ਪੁਲਿਸ ਵਿਚ ਬਤੌਰ ਸਬ ਇੰਸਪੈਕਟਰ ਤਾਇਨਾਤ ਹੈ ਅਤੇ ਇਸ ਮਾਮਲੇ 'ਚ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। [caption id="attachment_252908" align="aligncenter" width="300"]Jalandhar Shastri Market sehra brothers Attacker main Guilty Arrested ਜਲੰਧਰ ਦੀ ਸ਼ਾਸਤਰੀ ਮਾਰਕੀਟ 'ਚ ਸੇਹਰਾ ਭਰਾਵਾਂ 'ਤੇ ਹਮਲਾ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫ਼ਤਾਰ[/caption] ਜ਼ਿਕਰਯੋਗ ਹੈ ਕਿ ਬੀਤੇ ਮੰਗਲਵਾਰ ਜਲੰਧਰ ਦੀ ਸ਼ਾਸਤਰੀ ਮਾਰਕੀਟ ਸਥਿਤ ਸੇਹਰਾ ਫ਼ੀਲਡ ਖੇਤੀਬਾੜੀ ਮਸ਼ੀਨਰੀ ਦੀ ਦੁਕਾਨ ਵਿਚ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।ਇਸ ਵਾਰਦਾਤ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਜਦਕਿ ਇੱਕ ਗੰਭੀਰ ਜ਼ਖਮੀ ਹੋ ਗਿਆ ਸੀ। -PTCNews


Top News view more...

Latest News view more...