Fri, Apr 26, 2024
Whatsapp

ਜੰਮੂ ਕਸ਼ਮੀਰ 'ਚ ਅੰਤਿਮ ਗੇੜ ਦੀਆਂ ਸ਼ਹਿਰੀ ਨਿਗਮ ਚੋਣਾਂ ਲਈ ਵੋਟਿੰਗ ਜਾਰੀ

Written by  Shanker Badra -- October 16th 2018 10:59 AM
ਜੰਮੂ ਕਸ਼ਮੀਰ 'ਚ ਅੰਤਿਮ ਗੇੜ ਦੀਆਂ ਸ਼ਹਿਰੀ ਨਿਗਮ ਚੋਣਾਂ ਲਈ ਵੋਟਿੰਗ ਜਾਰੀ

ਜੰਮੂ ਕਸ਼ਮੀਰ 'ਚ ਅੰਤਿਮ ਗੇੜ ਦੀਆਂ ਸ਼ਹਿਰੀ ਨਿਗਮ ਚੋਣਾਂ ਲਈ ਵੋਟਿੰਗ ਜਾਰੀ

ਜੰਮੂ ਕਸ਼ਮੀਰ 'ਚ ਅੰਤਿਮ ਗੇੜ ਦੀਆਂ ਸ਼ਹਿਰੀ ਨਿਗਮ ਚੋਣਾਂ ਲਈ ਵੋਟਿੰਗ ਜਾਰੀ:ਜੰਮੂ ਕਸ਼ਮੀਰ 'ਚ ਹੋ ਰਹੀਆਂ ਸਥਾਨਕ ਸ਼ਹਿਰੀ ਨਿਗਮ ਚੋਣਾਂ ਦੇ ਚੌਥੇ ਤੇ ਆਖ਼ਰੀ ਪੜਾਅ ਤਹਿਤ ਵੋਟਿੰਗ ਜਾਰੀ ਹੈ। ਜਾਣਕਾਰੀ ਮੁਤਾਬਕ ਅੱਜ ਜਿਨ੍ਹਾਂ ਵਾਰਡਾਂ ਵਿੱਚ ਵੋਟਿੰਗ ਹੋਣੀ ਹੈ, ਉਨ੍ਹਾਂ ਵਿੱਚੋਂ ਕਈ ਉਮੀਦਵਾਰ ਬਿਨਾਂ ਵਿਰੋਧ ਚੁਣੇ ਗਏ ਹਨ, ਜਦਕਿ ਕਈ ਵਾਰਡਾਂ ਵਿੱਚ ਇੱਕ ਵੀ ਪਰਚਾ ਦਾਖ਼ਲ ਨਹੀਂ ਕੀਤਾ ਗਿਆ,ਜਿਸ ਕਾਰਨ ਹੁਣ 132 ਵਾਰਡਾਂ ਵਿਚੋਂ ਸਿਰਫ਼ 36 ਵਾਰਡਾਂ ਵਿੱਚ ਵੋਟਾਂ ਹੀ ਪੈਣਗੀਆਂ। ਜ਼ਿਕਰਯੋਗ ਹੈ ਕਿ ਇਸ ਅੰਤਿਮ ਪੜਾਅ ਵਿੱਚ ਵੋਟਰ ਸ਼੍ਰੀਨਗਰ ਅਤੇ ਗੰਦਰਬਲ ਜ਼ਿਲਿਆਂ ਵਿੱਚ 150 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ।ਸੁਰੱਖਿਆ ਦੇ ਮੱਦੇਨਜ਼ਰ ਦੱਖਣੀ ਤੇ ਮੱਧ ਕਸ਼ਮੀਰ 'ਚ ਹਾਈ ਸਪੀਡ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। -PTCNews


Top News view more...

Latest News view more...