ਮੁੱਖ ਖਬਰਾਂ

ਜੰਮੂ ਕਸ਼ਮੀਰ ਦੇ ਸ਼ੋਪੀਆਂ 'ਚ ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਕੀਤਾ ਢੇਰ

By Shanker Badra -- April 13, 2019 12:04 pm -- Updated:Feb 15, 2021

ਜੰਮੂ ਕਸ਼ਮੀਰ ਦੇ ਸ਼ੋਪੀਆਂ 'ਚ ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਕੀਤਾ ਢੇਰ:ਸ੍ਰੀਨਗਰ : ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਅੱਜ ਸਵੇਰੇ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਹੋਈ ਮੁੱਠਭੇੜ ਹੋਈ ਹੈ।ਇਸ ਮੁੱਠਭੇੜ ਵਿੱਚ ਭਾਰਤੀ ਫ਼ੌਜ ਨੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ।ਜਾਣਕਾਰੀ ਅਨੁਸਾਰ ਸ਼ੋਪੀਆਂ ਦੇ ਗਹੰਡ ਇਲਾਕੇ 'ਚ ਫੌਜ ਨੂੰ ਅੱਤਵਾਦੀਆਂ ਦੇ ਛੁਪੇ ਹੋਣ ਦੀ ਖੂਫੀਆਂ ਜਾਣਕਾਰੀ ਮਿਲੀ ਸੀ।ਜਿਸ ਤੋਂ ਬਾਅਦ ਫੌਜ ਦੇ ਜਵਾਨਾਂ ਨੇ ਅੱਤਵਾਦੀਆਂ ਨੂੰ ਚਾਰੇ ਪਾਸਿਓਂ ਘੇਰ ਕੇ ਕਾਰਵਾਈ ਕੀਤੀ।

Jammu and Kashmir Shoppe Security forces 2 terrorists Encounter ਜੰਮੂ ਕਸ਼ਮੀਰ ਦੇ ਸ਼ੋਪੀਆਂ 'ਚ ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਕੀਤਾ ਢੇਰ

ਜਾਣਕਾਰੀ ਅਨੁਸਾਰ ਮਾਰੇ ਗਏ 2 ਅੱਤਵਾਦੀਆਂ 'ਚੋਂ ਇੱਕ ਅੱਤਵਾਦੀ ਰਾਹਿਲ ਰਾਸ਼ਿਦ ਸ਼ੇਖ ਗਾਂਦਰਬਲ ਜ਼ਿਲੇ ਦੇ ਨੁਨੇਰ ਪਿੰਡ ਨਾਲ ਸਬੰਧ ਰੱਖਣ ਵਾਲਾ ਸੀ।ਇਸ ਦੇ ਨਾਲ ਹੀ ਦੂਜੇ ਅੱਤਵਾਦੀ ਦੀ ਪਛਾਣ ਸ਼ੋਪੀਆਂ ਜ਼ਿਲੇ ਦੇ ਕੀਗਮ ਪਿੰਡ ਦੇ ਵਾਸੀ ਬਿਲਾਲ ਅਹਿਮਦ ਦੇ ਰੂਪ 'ਚ ਹੋਈ ਹੈ।

Jammu and Kashmir Shoppe Security forces 2 terrorists Encounter ਜੰਮੂ ਕਸ਼ਮੀਰ ਦੇ ਸ਼ੋਪੀਆਂ 'ਚ ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਕੀਤਾ ਢੇਰ

ਪੁਲਿਸ ਦੇ ਮੁਤਾਬਕ ਅੱਤਵਾਦੀਆਂ ਕੋਲ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲਾ ਬਾਰੂਦ ਮਿਲੇ ਹਨ।ਦੋਨੋਂ ਅੱਤਵਾਦੀ ਕਿਸ ਸੰਗਠਨ ਨਾਲ ਜੁੜੇ ਹੋਏ ਹਨ ਇਸਦੀ ਪੜਤਾਲ ਅਜੇ ਜਾਰੀ ਹੈ।ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆ ਗਈਆਂ ਹਨ ਅਤੇ ਤਲਾਸ਼ੀ ਅਭਿਆਨ ਜਾਰੀ ਹੈ।
-PTCNews

  • Share