Fri, Apr 26, 2024
Whatsapp

ਜੰਮੂ 'ਚ ਧਮਾਕੇ ਤੋਂ ਬਾਅਦ ਪੰਜਾਬ ਪੁਲਿਸ ਨੇ ਪਠਾਨਕੋਟ ਬੱਸ ਅੱਡੇ 'ਤੇ ਵਧਾਈ ਸੁਰੱਖਿਆ

Written by  Jashan A -- March 07th 2019 04:39 PM
ਜੰਮੂ 'ਚ ਧਮਾਕੇ ਤੋਂ ਬਾਅਦ ਪੰਜਾਬ ਪੁਲਿਸ ਨੇ ਪਠਾਨਕੋਟ ਬੱਸ ਅੱਡੇ 'ਤੇ ਵਧਾਈ ਸੁਰੱਖਿਆ

ਜੰਮੂ 'ਚ ਧਮਾਕੇ ਤੋਂ ਬਾਅਦ ਪੰਜਾਬ ਪੁਲਿਸ ਨੇ ਪਠਾਨਕੋਟ ਬੱਸ ਅੱਡੇ 'ਤੇ ਵਧਾਈ ਸੁਰੱਖਿਆ

ਜੰਮੂ 'ਚ ਧਮਾਕੇ ਤੋਂ ਬਾਅਦ ਪੰਜਾਬ ਪੁਲਿਸ ਨੇ ਪਠਾਨਕੋਟ ਬੱਸ ਅੱਡੇ 'ਤੇ ਵਧਾਈ ਸੁਰੱਖਿਆ,ਪਠਾਨਕੋਟ: ਅੱਜ ਜੰਮੂ ਬੱਸ ਅੱਡੇ 'ਤੇ ਹੋਏ ਬੰਬ ਧਮਾਕੇ ਤੋਂ ਬਾਅਦ ਪੰਜਾਬ 'ਚ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ। ਜੰਮੂ ਬੰਬ ਧਮਾਕੇ 'ਚ ਹੁਣ ਤੱਕ ਕਰੀਬ 30 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਆ ਰਹੀ ਹੈ। [caption id="attachment_266174" align="aligncenter" width="300"]jammu ਜੰਮੂ 'ਚ ਧਮਾਕੇ ਤੋਂ ਬਾਅਦ ਪੰਜਾਬ ਪੁਲਿਸ ਨੇ ਪਠਾਨਕੋਟ ਬੱਸ ਅੱਡੇ 'ਤੇ ਵਧਾਈ ਸੁਰੱਖਿਆ[/caption] ਜਿਸ ਦੇ ਚਲਦੇ ਪੰਜਾਬ ਦੇ ਸਰਹੱਦੀ ਖੇਤਰਾਂ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਨੇ ਇਸ ਹਮਲੇ ਨੂੰ ਲੈ ਕੇ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ। ਜਿਸ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵਲੋਂ ਪਠਾਨਕੋਟ ਬੱਸ ਅੱਡੇ 'ਤੇ ਬੱਸਾਂ ਤੇ ਆਉਣ ਜਾਣ ਵਾਲੇ ਯਾਤਰੀਆਂ ਦੇ ਸਾਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ। [caption id="attachment_266241" align="aligncenter" width="300"]path ਜੰਮੂ 'ਚ ਧਮਾਕੇ ਤੋਂ ਬਾਅਦ ਪੰਜਾਬ ਪੁਲਿਸ ਨੇ ਪਠਾਨਕੋਟ ਬੱਸ ਅੱਡੇ 'ਤੇ ਵਧਾਈ ਸੁਰੱਖਿਆ[/caption] ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਜਗਦੀਸ਼ ਕੁਮਾਰ ਨੇ ਦੱਸਿਆ ਕਿ ਬੱਸ ਸਟੈਂਡ 'ਤੇ ਸ਼ੱਕੀ ਵਿਅਕਤੀਆਂ ਦੇ ਸ਼ਨਾਖਤੀ ਕਾਰਡ ਚੈੱਕ ਕੀਤੇ ਗਏ ਤੇ ਇਸ ਦੌਰਾਨ ਜੰਮੂ ਕਸ਼ਮੀਰ ਤੋਂ ਆਉਣ ਵਾਲੀਆਂ ਬੱਸਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। -PTC News


Top News view more...

Latest News view more...