Fri, Apr 26, 2024
Whatsapp

ਜੰਮੂ ਕਸ਼ਮੀਰ 'ਚ ਪੰਚਾਇਤ ਚੋਣਾਂ ਦੇ ਚੌਥੇ ਪੜਾਅ ਦੀ ਵੋਟਿੰਗ ਹੋਈ ਸ਼ੁਰੂ

Written by  Jashan A -- November 27th 2018 08:57 AM
ਜੰਮੂ ਕਸ਼ਮੀਰ 'ਚ ਪੰਚਾਇਤ ਚੋਣਾਂ ਦੇ ਚੌਥੇ ਪੜਾਅ ਦੀ ਵੋਟਿੰਗ ਹੋਈ ਸ਼ੁਰੂ

ਜੰਮੂ ਕਸ਼ਮੀਰ 'ਚ ਪੰਚਾਇਤ ਚੋਣਾਂ ਦੇ ਚੌਥੇ ਪੜਾਅ ਦੀ ਵੋਟਿੰਗ ਹੋਈ ਸ਼ੁਰੂ

ਜੰਮੂ ਕਸ਼ਮੀਰ 'ਚ ਪੰਚਾਇਤ ਚੋਣਾਂ ਦੇ ਚੌਥੇ ਪੜਾਅ ਦੀ ਵੋਟਿੰਗ ਹੋਈ ਸ਼ੁਰੂ,ਸ਼੍ਰੀਨਗਰ: ਜੰਮੂ ਕਸ਼ਮੀਰ 'ਚ ਪੰਚਾਇਤ ਚੋਣਾਂ ਦੇ ਚੌਥੇ ਪੜਾਅ ਲਈ ਅੱਜ ਵੋਟਿੰਗ ਸ਼ੁਰੂ ਹੋ ਚੁੱਕੀ ਹੈ। 2,618 ਪੋਲਿੰਗ ਬੂਥਾਂ 'ਤੇ ਲੋਕ ਆਪਣੇ ਮਤਾਧਿਕਾਰ ਦਾ ਪ੍ਰਯੋਗ ਕਰਨਗੇ। ਸੂਬੇ ਦੇ ਮੁੱਖ ਨਿਰਵਾਚਨ ਅਧਿਕਾਰੀ ਸ਼ਾਲੀਨ ਕਾਬਰਾ ਨੇ ਕਿਹਾ ਕਿ ਕਸ਼ਮੀਰ ਦੇ 639 ਅਤੇ ਜੰਮੂ ਡਿਵਿਜਨ ਦੇ 1,979 ਪੋਲਿੰਗ ਬੂਥਾਂ 'ਤੇ ਸਵੇਰੇ ਅੱਠ ਵਜੇ ਵੋਟਿੰਗ ਸ਼ੁਰੂ ਹੋ ਚੁੱਕੀ ਹੈ। jammuਉਨ੍ਹਾਂਨੇ ਕਿਹਾ ਕਿ ਚੌਥੇ ਪੜਾਅ 'ਚ ਸਰਪੰਚ ਦੀਆਂ 339 ਸੀਟਾਂ ਅਤੇ ਪੰਚ ਦੀਆਂ 1749 ਸੀਟਾਂ ਲਈ 5470 ਉਮੀਦਵਾਰ ਮੈਦਾਨ ਵਿੱਚ ਹਨ। ਇਸ ਪੜਾਅ 'ਚ 99 ਸਰਪੰਚ ਅਤੇ 969 ਪੰਚ ਸਰਬ ਸੰਮਤੀ ਨਾਲ ਚੁਣੇ ਗਏ ਹਨ। jammuਇਸ ਪੜਾਅ 'ਚ 4,72,160 ਵੋਟਰ ਸਰਪੰਚ ਸੀਟਾਂ ਲਈ ਜਦੋਂ ਕਿ 3,32,502 ਵੋਟਰ ਪੰਚ ਸੀਟਾਂ ਲਈ ਮਤਦਾਨ ਕਰਨਗੇ। ਕਾਬਰਾ ਨੇ ਕਿਹਾ ਕਿ ਪੰਚਾਇਤ ਚੋਣ ਦੇ ਪਹਿਲੇ ਪੜਾਅ ਦੀ ਵੋਟਿੰਗ 17 ਨਵੰਬਰ ਨੂੰ ਹੋਈ ਸੀ। ਜਿਸ ਵਿੱਚ ਕੁੱਲ 74.1 ਫੀਸਦੀ ਮਤਦਾਨ ਹੋਇਆ ਸੀ। ਕਸ਼ਮੀਰ 'ਚ 64.5 ਫ਼ੀਸਦੀ ਅਤੇ ਜੰਮੂ 'ਚ 79.4 ਫੀਸਦੀ ਮਤਦਾਨ ਹੋਇਆ ਸੀ। jammuਦੱਸਣਯੋਗ ਹੈ ਕਿ ਦੂਜੇ ਪੜਾਅ ਦਾ ਮਤਦਾਨ 20 ਨਵੰਬਰ ਨੂੰ ਹੋਇਆ ਸੀ, ਜਿਸ 'ਚ ਕੁਲ 71.1 ਫ਼ੀਸਦੀ ਮਤਦਾਨ ਹੋਇਆ ਸੀ। ਇਸ ਪੜਾਅ 'ਚ ਜੰਮੂ ਵਿੱਚ 80.4 ਫ਼ੀਸਦੀ ਤੇ ਕਸ਼ਮੀਰ 'ਚ 52.2 ਫੀਸਦੀ ਮਤਦਾਨ ਹੋਇਆ ਸੀ। —PTC News


Top News view more...

Latest News view more...