ਬਰਫ਼ ‘ਚ ਮੋਢਿਆਂ ‘ਤੇ ਚੁੱਕ ਕੇ ਲਿਜਾਣਾ ਪਿਆ ਗਰਭਵਤੀ ਮਹਿਲਾ ਨੂੰ ਹਸਪਤਾਲ, ਦੇਖੋ ਵੀਡਿਉ

jammu kashmir
ਬਰਫ਼ 'ਚ ਮੋਢਿਆਂ 'ਤੇ ਚੁੱਕ ਕੇ ਲਿਜਾਣਾ ਪਿਆ ਗਰਭਵਤੀ ਮਹਿਲਾ ਨੂੰ ਹਸਪਤਾਲ, ਦੇਖੋ ਵੀਡਿਉ

ਬਰਫ਼ ‘ਚ ਮੋਢਿਆਂ ‘ਤੇ ਚੁੱਕ ਕੇ ਲਿਜਾਣਾ ਪਿਆ ਗਰਭਵਤੀ ਮਹਿਲਾ ਨੂੰ ਹਸਪਤਾਲ, ਦੇਖੋ ਵੀਡਿਉ,ਸ਼੍ਰੀਨਗਰ: ਧਰਤੀ ਦਾ ਸਵਰਗ ਆਖੇ ਜਾਣ ਵਾਲੇ ਕਸ਼ਮੀਰ ਘਾਟੀ ‘ਚ ਭਾਰੀ ਬਰਫ਼ਬਾਰੀ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਬਰਫਬਾਰੀ ਕਾਰਨ ਸੜਕਾਂ ਬਰਫ਼ ਦੀ ਸਫੈਦ ਚਾਦਰ ਨਾਲ ਢੱਕੀਆਂ ਗਈਆਂ, ਜਿਸ ਕਾਰਨ ਫਿਸਲਣ ਵਧ ਗਈ। ਸਾਵਧਾਨੀ ਦੇ ਤੌਰ ‘ਤੇ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਮੌਸਮ ਵਿਭਾਗ ਨੇ 19 ਜਨਵਰੀ ਤੋਂ ਲੈ ਕੇ 25 ਜਨਵਰੀ ਤਕ ਜੰਮੂ-ਕਸ਼ਮੀਰ ਵਿਚ ਬਰਫ਼ਬਾਰੀ ਕਾਰਨ ਅਲਰਟ ਜਾਰੀ ਕੀਤਾ ਹੈ।ਬਰਫ਼ਬਾਰੀ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ।

jammu kashmir
ਬਰਫ਼ ‘ਚ ਮੋਢਿਆਂ ‘ਤੇ ਚੁੱਕ ਕੇ ਲਿਜਾਣਾ ਪਿਆ ਗਰਭਵਤੀ ਮਹਿਲਾ ਨੂੰ ਹਸਪਤਾਲ, ਦੇਖੋ ਵੀਡਿਉ

ਬਰਫ਼ਬਾਰੀ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ, ਜਿਸ ‘ਚ ਪਿੰਡ ਵਾਸੀ ਗਰਭਵਤੀ ਔਰਤ ਨੂੰ ਮੰਜੇ ‘ਤੇ ਉਠਾ ਕੇ ਲੈ ਜਾ ਰਹੇ ਹਨ। ਤੁਸੀ ਵੀਡੀਓ ‘ਚ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਿੰਡ ਵਾਸੀਆਂ ਨੇ ਖ਼ਤਰਾ ਮੁੱਲ ਲੈਂਦਿਆਂ ਬਰਫਬਾਰੀ ਦੌਰਾਨ ਗਰਭਵਤੀ ਮਹਿਲਾ ਨੂੰ ਮੰਜੇ ‘ਤੇ ਉਠਾ ਕੇ ਹਸਪਤਾਲ ਲੈ ਕੇ ਜਾ ਰਹੇ ਹਨ।

jammu
ਬਰਫ਼ ‘ਚ ਮੋਢਿਆਂ ‘ਤੇ ਚੁੱਕ ਕੇ ਲਿਜਾਣਾ ਪਿਆ ਗਰਭਵਤੀ ਮਹਿਲਾ ਨੂੰ ਹਸਪਤਾਲ, ਦੇਖੋ ਵੀਡਿਉ

ਉਹਨਾਂ ਦਾ ਕਹਿਣਾ ਹੈ ਕਿ ਇਲਾਕੇ ‘ਚ ਹਸਪਤਾਲ ਨਾ ਖੁੱਲ੍ਹੇ ਹੋਣ ਕਾਰਨ ਉਹ ਮਹਿਲਾ ਨੂੰ ਕੁਪਵਾੜਾ ਦੇ ਹਸਪਤਾਲ ‘ਚ ਭਰਤੀ ਕਰਵਾਉਣ ਲਈ ਲੈ ਕੇ ਜਾ ਰਹੇ ਹਨ।ਇਹ ਘਟਨਾ ਕੁਪਵਾੜਾ ਦੇ ਕਲਰੋਂਜ ਇਲਾਕੇ ਦੀ ਹੈ।

ਲੋਕਾਂ ਦਾ ਕਹਿਣਾ ਹੈ ਕਿ ਬਰਫਬਾਰੀ ਕਾਰਨ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਮਾਮਲੇ ‘ਚ ਸਰਕਾਰ ਵੀ ਉਹਨਾਂ ਦੀ ਕੋਈ ਮਦਦ ਨਹੀਂ ਕਰ ਰਹੀ।ਜ਼ਿਕਰ ਏ ਖਾਸ ਹੈ ਕਿ ਬਰਫ਼ਬਾਰੀ ਕਾਰਨ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ ਟ੍ਰੈਫਿਕ ਲਈ ਬੰਦ ਹੋ ਗਿਆ ਹੈ, ਉੱਥੇ ਹੀ ਹਵਾਈ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।

-PTC News