ਜੰਮੂ-ਕਸ਼ਮੀਰ ਦੇ ਰਾਜੌਰੀ ‘ਚ IED ਧਮਾਕਾ, ਫੌਜ ਦੇ 2 ਜਵਾਨ ਸ਼ਹੀਦ

Jammu and Kashmir
ਜੰਮੂ-ਕਸ਼ਮੀਰ ਦੇ ਡੋਡਾ 'ਚ ਲੱਗੀ ਭਿਆਨਕ ਅੱਗ, 7 ਦੁਕਾਨਾਂ ਸੜ੍ਹ ਕੇ ਸੁਆਹ

ਜੰਮੂ-ਕਸ਼ਮੀਰ ਦੇ ਰਾਜੌਰੀ ‘ਚ IED ਧਮਾਕਾ, ਫੌਜ ਦੇ 2 ਜਵਾਨ ਸ਼ਹੀਦ,ਰਾਜੌਰੀ: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ਦੇ ਨਸ਼ੌਰਾ ‘ਚ  ਆਈ.ਈ.ਡੀ. ਧਮਾਕੇ ‘ਚ ਹੋਣ ਦੀ ਸੂਚਨਾ ਮਿਲੀ ਹੈ।ਜਿਸ ਕਾਰਨ ਫੌਜ ਦਾ ਇਕ ਅਧਿਕਾਰੀ ਤੇ ਇਕ ਜਵਾਨ ਸ਼ਹੀਦ ਹੋ ਗਏ ਤੇ ਜੂਨੀਅਰ ਕਮੀਸ਼ੰਡ ਅਧਿਕਾਰੀ (ਜੇ.ਸੀ.ਓ.) ਤੇ ਇਕ ਜਵਾਨ ਦੇ ਜ਼ਖਮੀ ਹੋਣ ਦੀ ਸੂਚਨਾ ਹੈ।

blast
ਜੰਮੂ-ਕਸ਼ਮੀਰ ਦੇ ਰਾਜੌਰੀ ‘ਚ IED ਧਮਾਕਾ, ਫੌਜ ਦੇ 2 ਜਵਾਨ ਸ਼ਹੀਦ

ਮਿਲੀ ਜਾਣਕਾਰੀ ਮੁਤਾਬਕ ਇਹ ਧਮਾਕਾ ਰਾਜੌਰੀ ਜ਼ਿਲੇ ਨਾਲ ਲੱਗਦੇ ਐੱਲ.ਓ.ਸੀ. ‘ਤੇ ਪੁਖਰੇਨੀ ਇਲਾਕੇ ਦੇ ਰੂਪਮਤੀ ਚੌਂਕੀ ਨੇੜੇ ਹੋਇਆ।ਮਿਲੀ ਜਾਣਕਾਰੀ ਮੁਤਾਬਕ ਜ਼ਖਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫੌਜ ਵੱਲੋਂ ਹੋਣ ਵਾਲੇ ਆਈ.ਈ.ਡੀ. ਧਮਾਕਿਆਂ ਤੇ ਹਮਲਿਆਂ ਨੂੰ ਲੈ ਕੇ ਫੌਜੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ।

-PTC News