ਜੰਡਿਆਲਾ ਗੁਰੂ ਵਿਖੇ ਰਾਸ਼ਨ ਨਾ ਮਿਲਣ ‘ਤੇ ਲੋਕਾਂ ਨੇ ਕੱਪੜੇ ਉਤਾਰ ਕੇ ਕੜਕਦੀ ਧੁੱਪ ‘ਚ ਕੀਤਾ ਰੋਸ ਮੁਜ਼ਾਹਰਾ

Jandiala Guru not getting ration People protest
ਜੰਡਿਆਲਾ ਗੁਰੂ ਵਿਖੇ ਰਾਸ਼ਨ ਨਾ ਮਿਲਣ 'ਤੇ ਲੋਕਾਂ ਨੇ ਕੱਪੜੇ ਉਤਾਰ ਕੇ ਕੜਕਦੀ ਧੁੱਪ 'ਚ ਕੀਤਾ ਰੋਸ ਮੁਜ਼ਾਹਰਾ 

ਜੰਡਿਆਲਾ ਗੁਰੂ ਵਿਖੇ ਰਾਸ਼ਨ ਨਾ ਮਿਲਣ ‘ਤੇ ਲੋਕਾਂ ਨੇ ਕੱਪੜੇ ਉਤਾਰ ਕੇ ਕੜਕਦੀ ਧੁੱਪ ‘ਚ ਕੀਤਾ ਰੋਸ ਮੁਜ਼ਾਹਰਾ:ਜੰਡਿਆਲਾ ਗੁਰੂ : ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰੀ ਲਾਰਿਆਂ ਤੋਂ ਅੱਕ ਚੁੱਕੇ ਲੋਕਾਂ ਦਾ ਹੁਣ ਸਬਰ ਦਾ ਬੰਨ ਟੁੱਟਦਾ ਜਾ ਰਿਹਾ ਹੈ ,ਕਿਉਂਕਿ ਲੋਕ ਹੁਣ ਕਰੋਨਾ ਬਿਮਾਰੀ ਦੌਰਾਨ ਭੁੱਖਮਰੀ ਦਾ ਸ਼ਿਕਾਰ ਹੋਣ ਲੱਗੇ ਹਨ ਤੇ ਪੰਜਾਬ ਸਰਕਾਰ ਦੇ ਖਿਲਾਫ ਸੜਕਾਂ ‘ਤੇ ਨਿਕਲ ਕੇ ਰੋਸ ਮੁਜ਼ਾਹਰੇ ਕਰ ਰਹੇ ਹਨ।

ਜੰਡਿਆਲਾ ਗੁਰੂ ਵਿਖੇ ਸਰਕਾਰੀ ਰਾਸ਼ਨ ਦੇ ਡੀਪੂਆਂ ‘ਤੇ ਰਾਸ਼ਨ ਨਾ ਮਿਲਣ ਕਰਕੇ ਗ਼ੁੱਸੇ ਵਿਚ ਆਏ ਲੋਕਾਂ ਨੇ ਰੋਸ ਮੁਜ਼ਾਹਰਾ ਕੀਤਾ ਹੈ। ਇਸ ਦੌਰਾਨ ਗਰੀਬ ਲੋਕਾਂ ਨੂੰ ਸਰਕਾਰੀ ਰਾਸ਼ਨ ਨਾ ਮਿਲਣ ਕਰਕੇ ਕੱਪੜੇ ਉਤਾਰ ਨੰਗੇ ਹੋ ਕੇ ਅੱਤ ਦੀ ਗਰਮੀ ਵਿੱਚ ਦਿਹਾਤੀ ਮਜ਼ਦੂਰ ਸਭਾ ਵੱਲੋਂ ਵਾਲਮੀਕੀ ਚੌਂਕ ਜੰਡਿਆਲਾ ਗੁਰੂ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ।

ਇਸ ਦੇ ਇਲਾਵਾ ਤਰਨਤਾਰਨ ਦੇ ਪਿੰਡ ਜੋਧਪੁਰ ਵਿਖੇ ਵੀ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਕਣਕ ਅਤੇ ਦਾਲਾਂ ਨਾ ਮਿਲਣ ‘ਤੇ ਸਬੰਧਤ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਅਤੇ ਸਰਪੰਚ ਖਿਲਾਫ ਕੀਤੀ ਨਾਅਰੇਬਾਜ਼ੀ ਕੀਤੀ ਗਈ ਹੈ। ਉਨ੍ਹਾਂ ਲੋਕਾਂ ਨੇ ਸਰਕਾਰ ਵੱਲੋਂ ਭੇਜੀ ਕਣਕ ਪੰਚਾਇਤ ਵੱਲੋਂ ਆਪਣੇ ਚਹੇਤਿਆਂ ਨੂੰ ਦੇਣ ਦਾ ਦੋਸ਼ ਲਗਾਉਂਦਿਆਂ ਕਣਕ ਦੇਣ ਦੀ ਮੰਗ ਕੀਤੀ ਹੈ।
-PTCNews