Fri, Apr 26, 2024
Whatsapp

ਗਿ.ਹਰਪ੍ਰੀਤ ਸਿੰਘ ਵੱਲੋਂ ਸਿੱਖ ਕੌਮ ਦੇ ਨਾਮ ਸੰਦੇਸ਼,ਮਤਭੇਦ ਭੁਲਾ ਕੇ ਇਕੱਠੇ ਹੋ ਕੇ ਚੱਲਣਾ ਸਮੇਂ ਦੀ ਮੁੱਖ ਲੋੜ

Written by  Jagroop Kaur -- June 06th 2021 09:00 AM -- Updated: June 06th 2021 09:04 AM
ਗਿ.ਹਰਪ੍ਰੀਤ ਸਿੰਘ ਵੱਲੋਂ ਸਿੱਖ ਕੌਮ ਦੇ ਨਾਮ ਸੰਦੇਸ਼,ਮਤਭੇਦ ਭੁਲਾ ਕੇ ਇਕੱਠੇ ਹੋ ਕੇ ਚੱਲਣਾ ਸਮੇਂ ਦੀ ਮੁੱਖ ਲੋੜ

ਗਿ.ਹਰਪ੍ਰੀਤ ਸਿੰਘ ਵੱਲੋਂ ਸਿੱਖ ਕੌਮ ਦੇ ਨਾਮ ਸੰਦੇਸ਼,ਮਤਭੇਦ ਭੁਲਾ ਕੇ ਇਕੱਠੇ ਹੋ ਕੇ ਚੱਲਣਾ ਸਮੇਂ ਦੀ ਮੁੱਖ ਲੋੜ

ਜੂਨ 1984 'ਚ ਵਾਪਰੇ ਸਾਕਾ ਨੀਲਾ ਤਾਰਾ ਦੀ ਅੱਜ 37ਵੀਂ ਵਰ੍ਹੇਗੰਢ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਘੱਲੂਘਾਰਾ ਦਿਵਸ ਦੇ ਚੱਲਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਕੌਮ ਦੇ ਨਾਮ ਸੰਦੇਸ਼ ਦਿੱਤਾ , ਇਸ ਮੌਕੇ ਜਿਥੇ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਸਮੇਤ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ, ਉਥੇ ਹੀ ਇਸ ਦੌਰਾਨ ਜਥਦਾਰ ਸਾਹਿਬ ਨੇ ਸਿੱਖ ਕੌਮ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਹ ਸਾਕਾ ਕਦੇ ਭੁਲਾਇਆ ਨਹੀਂ ਜਾ ਸਕਦਾ ਕਿਸੇ ਦੁਸ਼ਮਣ ਦੇਸ਼ ਨਾਲ ਕੀਤੇ ਜਾਣ ਵਾਲੇ ਵਤੀਰੇ ਤੋਂ ਵੀ ਮਾੜਾ ਵਿਵਹਾਰ ਸਿੱਖ ਕੌਮ ਨਾਲ ਕੀਤਾ ਗਿਆ। BJP government is doing same what Mughals did long ago, says Giani Harpreet Singh – Sikh24.com Read More : ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਜਥੇਬੰਦਕ ਢਾਂਚੇ ਦਾ ਐਲਾਨ, ਜਲਦ ਹੋਵੇਗੀ... ਭਾਰਤ ਦੀ ਹਕੂਮਤ ਨੇ ਸਿੱਖ ਕੌਮ ਦੇ ਸਰਵ ਉੱਚ ਅਸਥਾਨ 'ਤੇ ਹਮਲਾ ਕੀਤਾ।ਦਿੱਲੀ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਸਿਖਾਂ ਦੀ ਨਸਲਕੁਸ਼ੀ ਕੀਤੀ ਗਈ, ਇਸ ਨਾਸੂਰ ਦਾ ਇਕ ਹੀ ਇਲਾਜ ਹੈ ਅਜਾਦ ਰਾਜ ਦੀ ਪ੍ਰਾਪਤੀ, ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੌਮ ਨੂੰ ਇਹ ਵੀ ਕਿਹਾ ਗਿਆ ਕਿ ਆਪਣੇ ਮਤਭੇਦ ਭੁਲਾ ਕੇ ਵਿਤਕਰੇ ਭੁਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਚ ਇਕੱਠੇ ਹੋ ਕੇ ਚੱਲਣਾ ਸਮੇ ਦੀ ਮੁੱਖ ਲੋੜ ਹੈ। Happy new year everyone! While we celebrate, know that January 1st is the Shaheedi Divas of Sri Akal Takht Jathedar Gurdev Singh Kaunke : SikhRead More : ਨੌਜਵਾਨ ਨਾਲ ਕੁਟੱਮਾਰ ਕਰ ਕੇ ਦਸਤਾਰ ਤੇ ਕੇਸਾਂ ਦੀ ਕੀਤੀ ਬੇਅਦਬੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਕਮੇਟੀ ਵਰਗੀਆਂ ਸੰਸਥਾਵਾਂ ਸਿੱਖ ਕੌਮ ਦੀ ਤਾਕਤ ਹਨ, ਆਪਸੀ ਵਖਰੇਵਿਆਂ ਦੇ ਚਲਦੇ ਇਨ੍ਹਾਂ ਸੰਸਥਾਵਾਂ ਨੂੰ ਕਮਜੌਰ ਨਹੀਂ ਹੋਣ ਦੇਣਾ ਚਾਹੀਦਾ। ਉਥੇ ਹੀ ਇਸ ਨੀਲੇ ਸਕੇ ਤਾਰੇ ਦੀ ਘਟਨਾ ਨੂੰ ਕੌਮ 1984 ਦਾ ਘੱਲੂਘਾਰਾ ਪ੍ਰਵਾਨ ਕਰ ਚੁੱਕੀ ਹੈ , ਇਸ ਲਈ ਮੀਡੀਆ ਵੀ ਸਾਕਾ ਨੀਲਾ ਤਾਰਾ ਦੀ ਥਾਂ ਘੱਲੂਘਾਰਾ ਸ਼ਬਦ ਦੀ ਵਰਤੋਂ ਕਰੇ। ਉਹਨਾਂ ਕਿਹਾ ਕਿ ਸਾਡੀ ਖੁਸ਼ਕਿਸਮਤੀ ਹੈ ਅਸੀਂ ਅੱਜ ਵੀ ਮਜਬੂਤ ਹਾਂ , ਗਰੁ ਸਾਹਿਬ ਦੀ ਕਿਰਪਾ ਹੈ ਕਿ ਅਸੀਂ ਇਕਜੁੱਟ ਹੋ ਕੇ ਹਰ ਮੁਸੀਬਤ ਦਾ ਸਾਹਮਣਾ ਕੀਤਾ ਹੈ |Bir of Guru Granth Sahib hit by bullet during Operation Blue Star on display

ਸਮੁੱਚੀ ਸਿੱਖ ਕੌਮ ਉਠ ਖੜੀ ਹੁੰਦੀ ਹੈ ਸਾਡੇ ਜਿੰਦਾ ਹੋਣ ਦਾ ਸਬੂਤ ਹੈ ਸਿਆਸੀ ਆਗੂ, ਧਾਰਮਿਕ ਸੰਪਰਦਾਵਾਂ ਦੇ ਮੁਖੀ ਅਤੇ ਸਮੁੱਚੀ ਸਿੱਖ ਸੰਗਤ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਘਲੂਘਾਰੇ ਦਿਵਸ ਮੌਕੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਦੇ ਲਈ ਸ਼ਹਿਰ ਵਿੱਚ ਚੱਪੇ-ਚੱਪੇ ’ਤੇ ਪੁਲੀਸ ਨੇ ਆਪਣੀ ਤਿੱਖੀ ਨਜ਼ਰ ਰੱਖੀ ਹੋਈ ਹੈ। ਘੱਲੂਘਾਰੇ ਦੇ ਮੱਦੇਨਜ਼ਰ ਗੁਰੂ ਨਗਰੀ ਚ ਪੁਲਿਸ ਵਲੋਂ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ,ਸਾਰੇ ਸ਼ਹਿਰ ਚ ਮੁਕੱਮਲ ਨਾਕਾਬੰਦੀ ਕੀਤੀ ਗਈ ,ਸੀ ਸੀ ਟੀ ਵੀ ਕੈਮਰਿਆਂ ਰਾਹੀਂ ਚੱਪੇ ਚੱਪੇ ਤੇ ਰੱਖੀ ਜਾ ਰਹੀ ਨਜਰ

Top News view more...

Latest News view more...